Salman Khans Radhe: IMDB ਰੇਟਿੰਗਜ਼ ’ਚ ਮੂਧੇ ਮੂੰਹ ਡਿੱਗੀ Salman Khan ਦੀ ਫ਼ਿਲਮ ‘Radhe’, ਸਭ ਤੋਂ ਖ਼ਰਾਬ ਫ਼ਿਲਮਾਂ ’ਚ ਸ਼ਾਮਲ
ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਭਾਵੇਂ ਫ਼ੈਨਜ਼ ਨੂੰ ਪਸੰਦ ਆ ਰਹੀ ਹੋਵੇ ਪਰ ਇਹ ਫ਼ਿਲਮ IMDB ਨੂੰ ਇੰਪ੍ਰੈੱਸ ਨਹੀਂ ਕਰ ਸਕ ਰਹੀ। IMDB ਦੀ ਰੇਟਿੰਗਜ਼ ਅਨੁਸਾਰ ਸਲਮਾਨ ਖ਼ਾਨ ਦੀ ਇਹ ਫ਼ਿਲਮ ਸਭ ਤੋਂ ਖ਼ਰਾਬ ਫ਼ਿਲਮਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਈ ਹੈ।
ਮੁੰਬਈ: ਕੋਰੋਨਾਵਾਇਰਸ (Coronavirus) ਦੇ ਚੱਲਦਿਆਂ ਦੇਸ਼ ਭਰ ਦੇ ਸਿਨੇਮਾਘਰ ਬੰਦ ਹਨ। ਕਈ ਬਾਲੀਵੁੱਡ ਪ੍ਰੋਜੈਕਟ (Bollywood Movies) ਵੀ ਰਿਲੀਜ਼ ਖੁਣੋਂ ਲਟਕੇ ਹੋਏ ਹਨ। ਇੱਕ ਅਜਿਹਾ ਹੀ ਪ੍ਰੋਜੈਕਟ ਸੁਪਰ ਸਟਾਰ ਸਲਮਾਨ ਖ਼ਾਨ (Salman Khan) ਦਾ ਵੀ ਹੈ। ਉਨ੍ਹਾਂ ਦੀ ਫ਼ਿਲਮ ‘ਰਾਧੇ: ਯਾਰ ਮੋਸਟ ਵਾਂਟੇਡ ਭਾਈ’ ਨੂੰ OTT ’ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਸਲਮਾਨ ਦੇ ਪ੍ਰਸ਼ੰਸਕ ਇਸੇ ਕਰਕੇ ਬਹੁਤ ਖ਼ੁਸ਼ ਹਨ ਕਿ Film Radhe ਨੂੰ ਭਾਵੇਂ ਓਟੀਟੀ ਪਲੇਟਫ਼ਾਰਮ ਉੱਤੇ ਰਿਲੀਜ਼ ਕੀਤਾ ਗਿਆ ਹੈ ਪਰ ਇਸ ਨਾਲ ਉਹ ਆਪਣੇ ਮਨਪਸੰਦ ਸਟਾਰ ਨੂੰ ਵੇਖ ਤਾਂ ਸਕਣਗੇ।
ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਭਾਵੇਂ ਫ਼ੈਨਜ਼ ਨੂੰ ਪਸੰਦ ਆ ਰਹੀ ਹੋਵੇ ਪਰ ਇਹ ਫ਼ਿਲਮ IMDB ਨੂੰ ਇੰਪ੍ਰੈੱਸ ਨਹੀਂ ਕਰ ਸਕ ਰਹੀ। IMDB ਦੀ ਰੇਟਿੰਗਜ਼ ਅਨੁਸਾਰ ਸਲਮਾਨ ਖ਼ਾਨ ਦੀ ਇਹ ਫ਼ਿਲਮ ਸਭ ਤੋਂ ਖ਼ਰਾਬ ਫ਼ਿਲਮਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਈ ਹੈ। IMDB ਨੇ ‘ਰਾਧੇ’ ਨੂੰ 10 ਵਿੱਚੋਂ 2.5 ਰੇਟਿੰਗਜ਼ ਦਿੱਤੀ ਹੈ। ਭਾਵੇਂ ‘ਸਾਵਨ… ਦ ਲਵ ਸੀਜ਼ਨ’ (2006) ਤੇ ‘ਰੇਸ 3’ (2019) ਦੀ ਰੇਟਿੰਗਜ਼ ਵੀ ਕੁਝ ਖ਼ਾਸ ਨਹੀਂ ਸੀ। ‘ਸਾਵਨ’ ਨੂੰ 2.2 ਅਤੇ ‘ਰੇਸ 3’ ਨੂੰ 1.9 ਰੇਟਿੰਗ ਦਿੱਤੀ ਗਈ ਸੀ।
ਇੰਝ ਫ਼ਿਲਮ ‘ਰਾਧੇ’ ਸਲਮਾਨ ਖ਼ਾਨ ਦੀਆਂ ਸਭ ਤੋਂ ਘੱਟ ਰੇਟਿੰਗ ਵਾਲੀਆਂ ਫ਼ਿਲਮਾਂ ’ਚ ਸ਼ਾਮਲ ਹੋ ਗਈ ਹੈ। ਸਲਮਾਨ ਖ਼ਾਨ ਦੀ ਫ਼ਿਲਮ ਨੂੰ OTT ਪਲੇਟਫ਼ਾਰਮ ਉੱਤੇ ਜਾ ਕੇ ਦਰਸ਼ਕ ਵੇਖ ਸਕਦੇ ਹਨ। ਫ਼ਿਲਮ ਵਿੱਚ ਇਸ ਵਾਰ ਬਿੱਗ ਬੌਸ ਦੇ ਸਾਬਕਾ ਉਮੀਦਵਾਰਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਇੱਕ ਸੀਨ ’ਚ ਮਨਵੀਰ ਗੁਰਜਰ ਨੂੰ ਸਪੌਟ ਕੀਤਾ ਗਿਆ ਹੈ। ਗੌਤਮ ਗੁਲਾਟੀ ਨੂੰ ਵੀ ਫ਼ਿਲਮ ਵਿੱਚ ਜਗ੍ਹਾ ਦਿੱਤੀ ਗਈ ਹੈ। ਉਂਝ ਪ੍ਰਸ਼ੰਸਕਾਂ ਦੀ ਨਜ਼ਰ ’ਚ ਫ਼ਿਲਮ ‘ਰਾਧੇ’ ਇੱਕ ਵਧੀਆ ਫ਼ਿਲਮ ਹੈ।
ਇਹ ਵੀ ਪੜ੍ਹੋ: ਟੀਮ ਇੰਡੀਆ ਦੇ ਟੌਪ ’ਤੇ ਰਹਿਣ 'ਤੇ ਕੀ ਬੋਲੇ Ravi Shastri?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin