(Source: ECI/ABP News)
Salman Khan: ਸਲਮਾਨ-ਸ਼ਾਹਰੁਖ ਫਿਲਮ ਸਾਈਨ ਕਰਨ ਤੋਂ ਪਹਿਲਾਂ ਰੱਖਦੇ ਇਹ ਸ਼ਰਤਾਂ, ਆਮਿਰ ਖਾਨ ਦੀ ਡਿਮਾਂਡ ਸੁਣ ਉਡ ਜਾਣਗੇ ਹੋਸ਼
Khans strange conditions before signing film: ਬਾਲੀਵੁੱਡ ਸੁਪਰਸਟਾਰ ਸਾਲ 'ਚ ਕਈ ਫਿਲਮਾਂ ਸਾਈਨ ਕਰਦੇ ਹਨ, ਪਰ ਇਨ੍ਹਾਂ ਫਿਲਮਾਂ ਨੂੰ 'ਸਾਇਨ' ਕਰਨ ਤੋਂ ਪਹਿਲਾਂ ਉਹ ਮੇਕਰਸ ਦੇ ਸਾਹਮਣੇ ਕਈ ਸ਼ਰਤਾਂ ਰੱਖਦੇ
![Salman Khan: ਸਲਮਾਨ-ਸ਼ਾਹਰੁਖ ਫਿਲਮ ਸਾਈਨ ਕਰਨ ਤੋਂ ਪਹਿਲਾਂ ਰੱਖਦੇ ਇਹ ਸ਼ਰਤਾਂ, ਆਮਿਰ ਖਾਨ ਦੀ ਡਿਮਾਂਡ ਸੁਣ ਉਡ ਜਾਣਗੇ ਹੋਸ਼ Salman khan Shahrukh khan Aamir Khan kept these conditions before signing the film know details Salman Khan: ਸਲਮਾਨ-ਸ਼ਾਹਰੁਖ ਫਿਲਮ ਸਾਈਨ ਕਰਨ ਤੋਂ ਪਹਿਲਾਂ ਰੱਖਦੇ ਇਹ ਸ਼ਰਤਾਂ, ਆਮਿਰ ਖਾਨ ਦੀ ਡਿਮਾਂਡ ਸੁਣ ਉਡ ਜਾਣਗੇ ਹੋਸ਼](https://feeds.abplive.com/onecms/images/uploaded-images/2024/04/18/458d29c4981bf757e71d0eafd19d6b731713407919046709_original.jpg?impolicy=abp_cdn&imwidth=1200&height=675)
Khans strange conditions before signing film: ਬਾਲੀਵੁੱਡ ਸੁਪਰਸਟਾਰ ਸਾਲ 'ਚ ਕਈ ਫਿਲਮਾਂ ਸਾਈਨ ਕਰਦੇ ਹਨ, ਪਰ ਇਨ੍ਹਾਂ ਫਿਲਮਾਂ ਨੂੰ 'ਸਾਇਨ' ਕਰਨ ਤੋਂ ਪਹਿਲਾਂ ਉਹ ਮੇਕਰਸ ਦੇ ਸਾਹਮਣੇ ਕਈ ਸ਼ਰਤਾਂ ਰੱਖਦੇ ਹਨ। ਪਰ ਅੱਜ ਅਸੀ ਤੁਹਾਨੂੰ ਸਲਮਾਨ ਖਾਨ, ਆਮਿਰ ਖਾਨ ਅਤੇ ਸ਼ਾਹਰੁਖ ਖਾਨ ਦੁਆਰਾ ਰੱਖੀਆਂ ਜਾਣ ਵਾਲੀਆਂ ਅਜੀਬ ਸ਼ਰਤਾਂ ਬਾਰੇ ਦੱਸਣ ਜਾ ਰਹੇ ਹਾਂ। ਦੱਸ ਦੇਈਏ ਕਿ ਜਦੋਂ ਮੇਕਰਸ ਉਨ੍ਹਾਂ ਦੀਆਂ ਸ਼ਰਤਾਂ ਨੂੰ ਮੰਨ ਲੈਂਦੇ ਹਨ ਤਾਂ ਹੀ ਉਹ ਫਿਲਮ ਦਾ ਕੰਟਰੈਕਟ ਸਾਈਨ ਕਰਦੇ ਹਨ।
ਸਲਮਾਨ ਖਾਨ
ਸਲਮਾਨ ਖਾਨ ਦੀਆਂ ਫਿਲਮਾਂ ਹਮੇਸ਼ਾ ਸਾਫ ਸੁਥਰੀਆਂ ਹੁੰਦੀਆਂ ਹਨ। ਉਹ ਹਮੇਸ਼ਾ ਅਜਿਹੀਆਂ ਫਿਲਮਾਂ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਪੂਰਾ ਪਰਿਵਾਰ ਇਕੱਠੇ ਬੈਠ ਕੇ ਦੇਖ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਆਪਣੇ ਇਕਰਾਰਨਾਮੇ 'ਚ ਕੋਈ ਕਿਸਿੰਗ ਸੀਨ ਨਹੀਂ ਰੱਖਿਆ ਹੈ। ਇਸ ਦੇ ਕਾਰਨ, ਉਨ੍ਹਾਂ ਦੀਆਂ ਫਿਲਮਾਂ ਵਿੱਚ ਕੋਈ ਕਿਸਿੰਗ ਸੀਨ ਜਾਂ ਅਸ਼ਲੀਲ ਦ੍ਰਿਸ਼ ਨਹੀਂ ਹੁੰਦੇ।
ਸ਼ਾਹਰੁਖ ਖਾਨ
ਬਾਲੀਵੁੱਡ ਦੇ ਕਿੰਗ ਖਾਨ ਦੇ ਕੰਟਰੈਕਟ 'ਚ ਇਕ ਅਜੀਬ ਕਲੋਜ ਲਿਖਿਆ ਜਾਂਦਾ ਹੈ। ਸ਼ਰਤ ਇਹ ਹੈ ਕਿ ਕੋਈ ਵੀ ਫਿਲਮ ਨਿਰਮਾਤਾ ਉਨ੍ਹਾਂ ਤੋਂ ਘੋੜਸਵਾਰੀ ਨਹੀਂ ਕਰਵਾਏਗਾ। ਜੇਕਰ ਨਿਰਮਾਤਾ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਹਨ ਤਾਂ ਉਨ੍ਹਾਂ ਲਈ ਯਕੀਨੀ ਤੌਰ 'ਤੇ ਫਿਲਮ ਕਰਨਗੇ।
ਆਮਿਰ ਖਾਨ
ਜਦਕਿ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਆਪਣੇ ਕੰਟਰੈਕਟ 'ਚ ਨੋ ਲੋਅ ਐਂਗਲ ਸ਼ਾਟ ਦੀ ਧਾਰਾ ਰੱਖੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਆਮਿਰ ਦਾ ਮੰਨਣਾ ਹੈ ਕਿ ਅਜਿਹੇ ਸ਼ਾਟ ਕੈਮਰੇ 'ਤੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਨਹੀਂ ਕਰਦੇ ਹਨ। ਰਾਮ ਗੋਪਾਲ ਵਰਮਾ ਆਪਣੇ ਲੋਅ ਐਂਗਲ ਸ਼ਾਟਸ ਲਈ ਮਸ਼ਹੂਰ ਹੈ। ETimes ਦੀ ਰਿਪੋਰਟ ਮੁਤਾਬਕ ਜਦੋਂ 1995 'ਚ ਆਮਿਰ ਖਾਨ ਨੇ ਰਾਮ ਗੋਪਾਲ ਵਰਮਾ ਅੱਗੇ ਇਹ ਸ਼ਰਤ ਰੱਖੀ ਸੀ ਤਾਂ ਉਹ ਹੈਰਾਨ ਰਹਿ ਗਏ ਸਨ।
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸਲਮਾਨ ਖਾਨ ਆਪਣੇ ਘਰ ਬਾਹਰ ਹੋਈ ਫਾਇਰਿੰਗ ਦੇ ਚਲਦਿਆਂ ਸੁਰਖੀਆਂ ਵਿੱਚ ਬਣੇ ਹੋਏ ਹਨ। ਅਦਾਕਾਰ ਦੇ ਘਰ ਬਾਹਰ ਫਾਇਰਿੰਗ ਕਰਨ ਵਾਲੇ ਦੋਵੇਂ ਸ਼ੂਟਰ ਗ੍ਰਿਫਤਾਰ ਕਰ ਲਏ ਗਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)