B Praak: ਬੀ ਪਰਾਕ ਨਾਲ ਮਿਲ ਸਲਮਾਨ ਖਾਨ ਨੇ ਲਗਾਏ ਸੁਰ, ਯੂਜ਼ਰਸ ਨੇ ਆਵਾਜ਼ ਸੁਣ ਖੂਬ ਉਡਾਇਆ ਮਜ਼ਾਕ
Anant Ambani Birthday: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਬਾਅਦ ਇੱਕ ਵਾਰ ਫਿਰ ਜਾਮਨਗਰ ਵਿੱਚ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ ਹੈ। ਇਸ ਵਾਰ ਮੌਕਾ ਮੁਕੇਸ਼ ਅੰਬਾਨੀ
Anant Ambani Birthday: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਬਾਅਦ ਇੱਕ ਵਾਰ ਫਿਰ ਜਾਮਨਗਰ ਵਿੱਚ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ ਹੈ। ਇਸ ਵਾਰ ਮੌਕਾ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਦੇ ਬਰਥ੍ਡੇ ਵਾਸ਼ ਦਾ ਹੈ। ਅਨੰਤ 10 ਅਪ੍ਰੈਲ ਨੂੰ ਆਪਣਾ ਜਨਮ ਦਿਨ ਮਨਾਉਂਦੇ ਹਨ।
ਸਲਮਾਨ ਖਾਨ ਨੇ ਅਨੰਤ ਦੇ ਜਨਮਦਿਨ 'ਤੇ ਲਗਾਈ ਮਹਿਫਲ
ਜਨਮਦਿਨ ਦਾ ਜਸ਼ਨ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ। ਇਸ ਸਮਾਰੋਹ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਿਰਕਤ ਕਰਨ ਪਹੁੰਚੇ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਵੀ ਅਨੰਤ ਦੇ ਜਨਮਦਿਨ ਦੀ ਪਾਰਟੀ 'ਚ ਰੌਣਕ ਲਗਾਉਣ ਪੁੱਜੇ।
ਸਲਮਾਨ ਨੇ ਬੀ ਪਰਾਕ ਨਾਲ ਮਿਲ ਰਣਬੀਰ ਕਪੂਰ ਦਾ ਗੀਤ ਗਾਇਆ
ਸੈਲੀਬ੍ਰੇਸ਼ਨ ਦਾ ਵੀਡੀਓ ਪੰਜਾਬੀ ਗਾਇਕ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਹੈ, ਜਿਸ ਵਿੱਚ ਸਲਮਾਨ ਖਾਨ ਬਰਥਡੇ ਬੁਆਏ ਲਈ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਬੀ ਪਰਾਕ ਨਾਲ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਗੀਤ 'ਸਾਰੀ ਦੁਨੀਆ ਜਲਾ ਦੇਂਗੇ' ਗਾਉਂਦੇ ਨਜ਼ਰ ਆ ਰਹੇ ਹਨ। ਭਾਈਜਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
View this post on Instagram
ਲੋਕਾਂ ਨੇ ਸਲਮਾਨ ਦਾ ਮਜ਼ਾਕ ਉਡਾਇਆ
ਯੂਜ਼ਰਸ ਸਲਮਾਨ ਦੀ ਆਵਾਜ਼ ਦਾ ਮਜ਼ਾਕ ਉਡਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ 'ਹੁਣ ਸਲਮਾਨ ਹੀ ਐਨੀਮਲ 2 'ਚ ਗਾਉਣਗੇ।' ਤਾਂ ਇਕ ਹੋਰ ਯੂਜ਼ਰ ਨੇ ਕਿਹਾ ਕਿ 'ਸਾਰੇ ਹਿਰਨ ਮਿਟਾ ਦੇਵਾਂਗੇ। ਫੁੱਟਪਾਥ ਸੌਂਦੇ ਜਗਾ ਦੇਵਾਂਗੇ...' ਜਦਕਿ ਇੱਕ ਵਿਅਕਤੀ ਨੇ ਕਮੈਂਟ ਬਾਕਸ 'ਚ ਲਿਖਿਆ ਕਿ 'ਸਲਮਾਨ ਭਾਈ ਨੂੰ ਲੱਗਦਾ ਹੈ ਕਿ ਉਹ ਬੀ ਪਰਾਕ ਨਾਲੋਂ ਵਧੀਆ ਗਾ ਰਹੇ ਹਨ।' ਦੱਸ ਦੇਈਏ ਕਿ ਇਹ ਅਨੰਤ ਦਾ 29ਵਾਂ ਜਨਮਦਿਨ ਹੈ। ਇਸ ਪਾਰਟੀ 'ਚ ਸਲਮਾਨ ਅਤੇ ਬੀ ਪਰਾਕ ਤੋਂ ਇਲਾਵਾ ਓਰੀ ਅਤੇ ਸ਼ੇਰਾ ਵੀ ਨਜ਼ਰ ਆਏ।