ਪੜਚੋਲ ਕਰੋ
Advertisement
ਮਾਂ ਨਰਗਿਸ ਦੇ ਜਨਮ ਦਿਨ `ਤੇ ਸੰਜੇ ਦੀ ਨਵੀਂ ਪਾਰੀ
ਮੁੰਬਈ: ਸੰਜੇ ਦੱਤ ਪ੍ਰੋਡਕਸ਼ਨ ਇੱਕ ਵਾਰ ਫੇਰ ਫ਼ਿਲਮਾਂ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਸੱਤ ਸਾਲ ਬਾਅਦ ਸੰਜੇ ਦੱਤ ਪ੍ਰੋਡਕਸ਼ਨ ਬੈਨਰ ਹੇਠ 2010 ਦੀ ਤੇਲਗੂ ਫ਼ਿਲਮ ‘ਪ੍ਰਸਥਾਨਮ’ ਨੂੰ ਹਿੰਦੀ ‘ਚ ਰੀ-ਕ੍ਰੀਏਟ ਕੀਤਾ ਜਾਵੇਗਾ। ਫ਼ਿਲਮ ਦੇ ਰੀਮੇਕ ਦੀ ਤਿਆਰੀ ਜ਼ੋਰਾਂ ਨਾਲ ਚੱਲ ਰਹੀ ਹੈ। ਸੰਜੇ ਦੱਤ ਖੁਦ ਇਸ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾਉਣਗੇ।
ਪ੍ਰੋਡਕਸ਼ਨ ਹਾਉਸ ਤੋਂ ਮਿਲੀ ਜਾਣਕਾਰੀ ਮੁਤਾਬਕ 2010 ‘ਚ ਆਈ ਹਿੱਟ ਫ਼ਿਲਮ ‘ਪ੍ਰਸਥਾਨਮ’ ਨੂੰ ਸੰਜੇ ਆਪਣੀ ਮਾਂ ਨਰਗਿਸ ਦੇ ਜਨਮ ਦਿਨ ਮੌਕੇ ‘ਤੇ ਸ਼ੁਰੂ ਕਰਨਗੇ। ਸ਼ੰਜੂ ਬਾਬਾ ਖੁਦ ਇਸ ਫ਼ਿਲਮ ‘ਚ ਕਾਫੀ ਦਮਦਾਰ ਕਿਰਦਾਰ ‘ਚ ਨਜ਼ਰ ਆਉਣਗੇ। ਫ਼ਿਲਮ ਪੋਲੀਟੀਕਲ ਬੈਕਗ੍ਰਾਂਊਡ ‘ਤੇ ਬੇਸਡ ਫੈਮਿਲੀ ਡਰਾਮਾ ਹੈ।
ਫ਼ਿਲਮ ‘ਚ ਸੰਜੇ ਤੋਂ ਇਲਾਵਾ ਅਮਾਇਰਾ ਦਸਤੂਰ ਤੇ ਅਲੀ ਫ਼ਜ਼ਲ ਨਜ਼ਰ ਆਉਣਗੇ। ਫ਼ਿਲਮ ਦਾ ਡਾਇਰੈਕਸ਼ਨ ਦੇਵਾ ਕੱਟਾ ਹੀ ਕਰਨਗੇ। ਦੇਵਾ ਨੇ 2010 ‘ਚ ਆਈ ਇਸੇ ਫ਼ਿਲਮ ਦਾ ਡਾਇਰੈਕਸ਼ਨ ਕੀਤਾ ਸੀ।
‘ਪ੍ਰਸਥਾਨਮ’ ਫ਼ਿਲਮ ਨੂੰ ਤੇਲਗੂ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ‘ਚ ਸਰਵਾਨੰਦ, ਸਾਈ ਕੁਮਾਰ ਤੇ ਸੰਦੀਪ ਕ੍ਰਿਸ਼ਨਨ ਨੇ ਮੁੱਖ ਰੋਲ ਨਿਭਾਏ ਸੀ। ਫਿਲਹਾਲ ਸੰਜੇ ਦੱਤ ਫ਼ਿਲਮਾਂ ‘ਚ ਪੂਰੀ ਤਰ੍ਹਾਂ ਵਾਪਸੀ ਕਰ ਚੁੱਕੇ ਹਨ ਤੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement