Shatrughan Sinha: ਡਾਕਟਰਾਂ ਦੀ ਨਿਗਰਾਨੀ ਹੇਠ ਸ਼ਤਰੂਘਨ ਸਿਨਹਾ, ਜਾਣੋ ਅਚਾਨਕ ਕਿਉਂ ਕਰਵਾਉਣੀ ਪਈ ਸਰਜਰੀ ?
Shatrughan Sinha Health Update: ਬਾਲੀਵੁੱਡ ਅਦਾਕਾਰ ਅਤੇ ਲੋਕ ਸਭਾ ਮੈਂਬਰ ਸ਼ਤਰੂਘਨ ਸਿਨਹਾ ਇਨ੍ਹੀਂ ਦਿਨੀਂ ਆਪਣੀ ਖਰਾਬ ਸਿਹਤ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਅਦਾਕਾਰ ਨੂੰ ਮੁੰ
Shatrughan Sinha Health Update: ਬਾਲੀਵੁੱਡ ਅਦਾਕਾਰ ਅਤੇ ਲੋਕ ਸਭਾ ਮੈਂਬਰ ਸ਼ਤਰੂਘਨ ਸਿਨਹਾ ਇਨ੍ਹੀਂ ਦਿਨੀਂ ਆਪਣੀ ਖਰਾਬ ਸਿਹਤ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਅਦਾਕਾਰ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਮਾਮੂਲੀ ਸਰਜਰੀ ਹੋਈ ਹੈ। ਸੀਨੀਅਰ ਅਦਾਕਾਰ ਦਾ ਚੋਣ ਪ੍ਰਚਾਰ ਅਤੇ ਆਪਣੀ ਬੇਟੀ ਸੋਨਾਕਸ਼ੀ ਸਿਨਹਾ ਦੇ ਵਿਆਹ ਕਾਰਨ ਕਾਫੀ ਵਿਅਸਤ ਸਮਾਂ ਸੀ। ਇਕ ਸੂਤਰ ਨੇ ਆਈਏਐਨਐਸ ਨੂੰ ਦੱਸਿਆ ਕਿ ਜਦੋਂ ਸੋਨਾਕਸ਼ੀ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਹਸਪਤਾਲ ਗਈ ਸੀ, ਉਦੋਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਗਰਭਵਤੀ ਹੈ। ਦਰਅਸਲ, ਇੱਕ ਸੂਤਰ ਨੇ ਖੁਲਾਸਾ ਕੀਤਾ ਕਿ ਅਦਾਕਾਰਾ ਆਪਣੇ ਪਿਤਾ ਨੂੰ ਮਿਲਣ ਹਸਪਤਾਲ ਗਈ ਸੀ।
ਜਾਂਚ ਤੋਂ ਬਾਅਦ ਪਸਲੀਆਂ 'ਚ ਦਰਦ ਦੀ ਵਜ੍ਹਾ ਪਤਾ ਚੱਲੀ...
ਹਸਪਤਾਲ 'ਚ ਜਦੋਂ ਸ਼ਤਰੂਘਨ ਸਿਨਹਾ ਦਾ ਰੁਟੀਨ ਚੈਕਅੱਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਤਿਲਕਣ ਕਾਰਨ ਉਨ੍ਹਾਂ ਦੀਆਂ ਪਸਲੀਆਂ 'ਤੇ ਸੱਟ ਲੱਗੀ ਹੈ। ਸ਼ਤਰੂਘਨ ਸਿਨਹਾ ਨੂੰ ਹਸਪਤਾਲ ਤੋਂ ਕਦੋਂ ਛੁੱਟੀ ਮਿਲੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਕਿਹਾ ਜਾ ਰਿਹਾ ਹੈ ਕਿ ਅਭਿਨੇਤਾ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸ਼ਤਰੂਘਨ ਦੀ ਲੋਕ ਸਭਾ ਜਿੱਤ ਅਤੇ ਸੋਨਾਕਸ਼ੀ ਦੇ ਵਿਆਹ ਦੇ ਦੋਹਰੇ ਜਸ਼ਨ ਤੋਂ ਬਾਅਦ ਸਿਨਹਾ ਪਰਿਵਾਰ ਲਈ ਇਹ ਥੋੜਾ ਪਰੇਸ਼ਾਨੀ ਵਾਲਾ ਪਲ ਹੈ।
ਸੋਨਾਕਸ਼ੀ-ਜ਼ਹੀਰ ਨੇ 23 ਜੂਨ ਨੂੰ ਸਿਵਲ ਮੈਰਿਜ ਕੀਤੀ
ਸ਼ਤਰੂਘਨ ਸਿਨਹਾ ਨੇ ਹਾਲ ਹੀ ਵਿੱਚ ਪੱਛਮੀ ਬੰਗਾਲ ਦੇ ਆਸਨਸੋਲ ਹਲਕੇ ਤੋਂ ਲੋਕ ਸਭਾ ਚੋਣ ਜਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਦੇ ਲੋਕਾਂ ਦਾ ਧੰਨਵਾਦ ਕੀਤਾ ਸੀ। ਅਭਿਨੇਤਾ ਨੇ ਭਾਜਪਾ ਉਮੀਦਵਾਰ ਸੁਰਿੰਦਰਜੀਤ ਸਿੰਘ ਆਹਲੂਵਾਲੀਆ ਖਿਲਾਫ 59,564 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਦੌਰਾਨ ਸੋਨਾਕਸ਼ੀ ਅਤੇ ਜ਼ਹੀਰ ਨੇ ਸੱਤ ਸਾਲ ਦੀ ਡੇਟਿੰਗ ਤੋਂ ਬਾਅਦ 23 ਜੂਨ ਨੂੰ ਮੁੰਬਈ ਵਿੱਚ ਵਿਆਹ ਕਰ ਲਿਆ।
ਦੋਵਾਂ ਨੇ ਸਲਮਾਨ ਖਾਨ ਨਾਲ ਡੈਬਿਊ ਕੀਤਾ
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੁਆਰਾ ਆਯੋਜਿਤ ਇੱਕ ਪਾਰਟੀ ਵਿੱਚ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਸੋਨਾਕਸ਼ੀ ਅਤੇ ਜ਼ਹੀਰ ਦੋਵਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਨਾਲ ਕੀਤੀ ਸੀ। ਸੋਨਾਕਸ਼ੀ ਨੇ ਸਲਮਾਨ ਨਾਲ ਬਾਕਸ-ਆਫਿਸ 'ਤੇ ਹਿੱਟ ਫਿਲਮ 'ਦਬੰਗ' ਨਾਲ ਡੈਬਿਊ ਕੀਤਾ ਸੀ, ਜਦਕਿ ਜ਼ਹੀਰ ਨੇ ਸਲਮਾਨ ਖਾਨ ਦੀ ਹੋਮ ਪ੍ਰੋਡਕਸ਼ਨ 'ਨੋਟਬੁੱਕ' ਨਾਲ ਡੈਬਿਊ ਕੀਤਾ ਸੀ।