ਇੱਕ ਵਾਰ ਫਿਰ Shehnaaz Gill ਨੇ ਚੁਰਾਇਆ ਫੈਨਸ ਦਾ ਦਿਲ, ਬ੍ਰਹਮਾਕੁਮਾਰੀ ਸਿਸਟਰ ਨਾਲ ਏਅਰਪੋਰਟ 'ਤੇ ਆਈ ਨਜ਼ਰ
Shehnaaz Gill Airport Look: ਸ਼ਹਿਨਾਜ਼ ਗਿੱਲ ਕਦੇ ਵੀ ਸਰਪ੍ਰਾਈਜ਼ ਕਰਨ 'ਚ ਨਾਕਾਮਯਾਬ ਨਹੀਂ ਰਹਿੰਦੀ। ਸਲਮਾਨ ਖ਼ਾਨ ਨਾਲ ਈਦ ਪਾਰਟੀ 'ਚ ਟ੍ਰੈਡੀਸ਼ਨਲ ਲੁੱਕ 'ਚ ਫੈਨਸ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਉਹ ਏਅਰਪੋਰਟ 'ਤੇ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆਈ।
ਮੁੰਬਈ: 'ਬਿੱਗ ਬੌਸ 13' ਫੇਮ ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਚਰਚਾ 'ਚ ਹੈ। ਉਸ ਨੇ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਤੇ ਜੀਜਾ ਆਯੂਸ਼ ਸ਼ਰਮਾ ਦੀ ਈਦ ਪਾਰਟੀ 'ਤੇ ਸਾਰੀ ਲਾਈਮਲਾਈਟ ਚੁਰਾਈ। ਫੈਨਸ ਉਸ ਦੇ ਰਵਾਇਤੀ ਲੁੱਕ ਦੇ ਕਾਇਲ ਸੀ ਪਰ ਕੁਝ ਲੋਕਾਂ ਨੇ ਉਸ 'ਤੇ ਸਵਾਲ ਵੀ ਖੜ੍ਹੇ ਕੀਤੇ। ਸਲਮਾਨ ਦੇ ਗਲੇ ਮਿਲਣ ਤੇ ਕਿਸ ਕਾਰਨ ਸ਼ਹਿਨਾਜ਼ ਟ੍ਰੋਲ ਹੋਈ।
ਖੈਰ, ਸੋਸ਼ਲ ਮੀਡੀਆ 'ਤੇ ਚੱਲ ਰਹੀ ਇਸ ਬਹਿਸ ਦੇ ਵਿਚਕਾਰ ਸ਼ਹਿਨਾਜ਼ ਬ੍ਰਹਮਾਕੁਮਾਰੀ ਭੈਣ ਨਾਲ ਏਅਰਪੋਰਟ 'ਤੇ ਨਜ਼ਰ ਆਈ। ਉਨ੍ਹਾਂ ਨੇ ਇੱਕ ਵਾਰ ਫਿਰ ਆਪਣੇ ਲੁੱਕ ਨਾਲ ਫੈਨਸ ਨੂੰ ਹੈਰਾਨ ਕਰ ਦਿੱਤਾ। ਉਸ ਦਾ ਸਟਾਈਲਿਸ਼ ਅੰਦਾਜ਼ ਦੇਖ ਕੇ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਹੀ ਟਿੱਕ ਗਈਆਂ।
View this post on Instagram
ਏਅਰਪੋਰਟ 'ਤੇ ਸ਼ਹਿਨੀਜ਼ ਗਿੱਲ ਨੇ ਭੂਰੇ ਰੰਗ ਦੇ ਟੌਪ ਦੇ ਨਾਲ ਵ੍ਹਾਈਟ ਕਲਰ ਦੀ ਪਲਾਜ਼ੋ ਪੈਂਟ ਪਹਿਨੀ ਸੀ। ਆਪਣੀ ਲੁੱਕ ਨੂੰ ਸਿੰਪਲ ਰੱਖਦੇ ਹੋਏ, ਉਸਨੇ ਭੂਰੇ ਰੰਗ ਦੀ ਬੈਲਟ ਤੇ ਉਸੇ ਰੰਗ ਦੀ ਹੀਲਸ ਪਾਈਆਂ। ਆਪਣੀ ਸਟਾਈਲਿਸ਼ ਲੁੱਕ ਨੂੰ ਕੰਪਲੀਟ ਕਰਨ ਲਈ ਉਸ ਨੇ ਬਲੈਕ ਚਸ਼ਮੇ ਤੇ ਖੁੱਲ੍ਹੇ ਵਾਲਾਂ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਉਸ ਨੇ ਇੱਕ ਹਲਕੇ ਭੂਰੇ ਰੰਗ ਦਾ ਹੈਂਡਬੈਗ ਵੀ ਕੈਰੀ ਕੀਤਾ।
'ਪੰਜਾਬ ਦੀ ਕੈਟਰੀਨਾ ਕੈਫ' ਦਾ ਇਹ ਲੁੱਕ ਸਿੰਪਲ ਤੇ ਬੇਹੱਦ ਸਟਾਈਲਿਸ਼ ਹੈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਜਿਸ ਕਰਕੇ ਟਵਿਟਰ 'ਤੇ #ShehnaazGill ਵੀ ਟ੍ਰੈਂਡ ਕਰ ਰਿਹਾ ਹੈ। ਕਿਸੇ ਨੇ ਉਸ ਨੂੰ 'ਹੌਟ' ਕਿਹਾ ਤੇ ਕਿਸੇ ਨੇ ਲਿਖਿਆ, 'ਮੈਨੂੰ ਇੱਕ ਪਲ ਲਈ ਮਹਿਸੂਸ ਹੋਇਆ ਕਿ ਕੋਈ ਹਾਲੀਵੁੱਡ ਦੀ ਫੇਮਸ ਸੈਲੇਬ੍ਰਿਟੀ ਹੈ।
ਇਹ ਵੀ ਪੜ੍ਹੋ: