ਬ੍ਰਹਮਾਕੁਮਾਰੀ ਦੇ ਪ੍ਰੋਗਰਾਮ 'ਚ ਨਜ਼ਰ ਆਈ Shehnaaz Gill ਦੀ ਤਾਜ਼ਾ ਵੀਡੀਓ ਵਾਇਰਲ, ਕੀ ਸ਼ਹਿਨਾਜ਼ ਨੇ ਜੁਆਈਨ ਕਰ ਲਿਆ ਬ੍ਰਹਮਾਕੁਮਾਰੀ?
Shehnaaz Gill Latest Video: ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹੈ। ਇਸ ਦੌਰਾਨ ਸ਼ਹਿਨਾਜ਼ ਗਿੱਲ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਚ ਉਹ ਬ੍ਰਹਮਾ ਕੁਮਾਰੀ ਦੇ ਪ੍ਰੋਗਰਾਮ 'ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਦੀ ਤਾਜ਼ਾ ਵੀਡੀਓ ਦੇਖੋ।
Shehnaaz Gill Video: ਬਿੱਗ ਬੌਸ ਦੇ ਘਰ 'ਚ ਸਿਧਾਰਥ ਸ਼ੁਕਲਾ ਨਾਲ ਲਾਈਮਲਾਈਟ ਵਿੱਚ ਆਈ ਸ਼ਹਿਨਾਜ਼ ਗਿੱਲ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ। ਸਲਮਾਨ ਖ਼ਾਨ ਨਾਲ ਉਸ ਦੀ ਬਾਲੀਵੁੱਡ 'ਚ ਐਂਟਰੀ ਕਰਨ ਦਾ ਫੈਸਲਾ ਵੀ ਹੋ ਗਿਆ ਹੈ। ਬਾਲੀਵੁੱਡ ਡੈਬਿਊ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਇੱਕ ਹੋਰ ਮੁੱਦੇ ਨੂੰ ਲੈ ਕੇ ਚਰਚਾ 'ਚ ਹੈ। ਦਰਅਸਲ ਹਾਲ ਹੀ 'ਚ ਸ਼ਹਿਨਾਜ਼ ਗਿੱਲ ਬ੍ਰਹਮਾ ਕੁਮਾਰੀ ਦੇ ਪ੍ਰੋਗਰਾਮ 'ਚ ਨਜ਼ਰ ਆਈ ਹੈ। ਇਸ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਦੱਸ ਦਈਏ ਕਿ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਕਾਫੀ ਡਿਪ੍ਰੈਸ਼ਨ ਵਿੱਚ ਚਲੀ ਗਈ ਸੀ। ਸਿਧਾਰਥ ਦੀਆਂ ਯਾਦਾਂ ਉਨ੍ਹਾਂ ਦੇ ਦਿਮਾਗ ਤੋਂ ਨਹੀਂ ਜਾ ਰਹੀਆਂ ਸੀ, ਜਿਸ ਕਾਰਨ ਸ਼ਹਿਨਾਜ਼ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਸਿਧਾਰਥ ਦੇ ਪਰਿਵਾਰਕ ਮੈਂਬਰਾਂ ਨੇ ਬ੍ਰਹਮਾ ਕੁਮਾਰੀ ਸੈਂਟਰ ਜਾ ਕੇ ਧਿਆਨ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਅਕਸਰ ਬ੍ਰਹਮਾ ਕੁਮਾਰੀ ਸੈਂਟਰ ਆਉਣ ਲੱਗੀ।
ਮਹਿਲਾ ਸਸ਼ਕਤੀਕਰਨ 'ਤੇ ਭਾਸ਼ਣ
ਪਿਛਲੇ ਦਿਨ ਯਾਨੀ 6 ਮਈ 2022 ਨੂੰ ਸ਼ਹਿਨਾਜ਼ ਗਿੱਲ ਇੱਕ ਵਾਰ ਫਿਰ ਬ੍ਰਹਮਾ ਕੁਮਾਰੀ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੀ। ਇਸ ਵਾਰ ਉਹ ਮਹਿਲਾ ਸਸ਼ਕਤੀਕਰਨ ਦੇ ਮੁੱਦੇ 'ਤੇ ਆਪਣੇ ਵਿਚਾਰ ਸਾਂਝੇ ਕਰਨ ਪਹੁੰਚੀ। ਐਕਟਰਸ ਬ੍ਰਹਮਾ ਕੁਮਾਰੀ ਸੰਸਥਾਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬਹੁਤ ਸ਼ਾਂਤ ਅਤੇ ਅਰਾਮ ਮਹਿਸੂਸ ਕਰ ਰਹੀ ਹੈ।
View this post on Instagram
ਸਿੰਪਲ ਤੇ ਕਿਊਟ ਲੁੱਕ 'ਚ ਨਜ਼ਰ ਆਈ ਸ਼ਹਿਨਾਜ਼
ਬ੍ਰਹਮਾ ਕੁਮਾਰੀਜ਼ ਇੰਸਟੀਚਿਊਟ ਵਿਖੇ ਪਹੁੰਚਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਸਟੇਜ 'ਤੇ ਥਾਂ ਦਿੱਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਇੱਥੇ ਹਾਜ਼ਰ ਲੋਕਾਂ ਦਾ ਭਰਪੂਰ ਸਵਾਗਤ ਕੀਤਾ | ਇਸ ਸਮੇਂ ਉਸ ਦੀਆਂ ਅੱਖਾਂ 'ਚ ਇੱਕ ਵਖਰੀ ਚਮਕ ਨਜ਼ਰ ਆਈ। ਨਾਲ ਹੀ ਉਸ ਦੀ ਮੁਸਕਰਾਹਟ ਤਾਂ ਹਮੇਸ਼ਾ ਹੀ ਕਾਤਲ ਰਹੀ ਹੈ। ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ 'ਚ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਸ਼ਹਿਨਾਜ਼ ਇਸ ਦੌਰਾਨ ਵ੍ਹਾਈਟ ਸੂਟ ਅਤੇ ਕਲਰਫੁਲ ਦੁਪੱਟੇ ਵਿੱਚ ਨਜ਼ਰ ਆਈ।
ਇਹ ਵੀ ਪੜ੍ਹੋ: Punjab Weather Forecast: ਪੰਜਾਬ 'ਚ ਪਾਰਾ ਹੋ ਰਿਹਾ ਆਮ ਦੇ ਨੇੜੇ ਦਰਜ, ਗਰਮੀ ਤੋਂ ਰਾਹਤ ਜਾਰੀ, ਜਾਣੋ ਕਿਹੋ ਜਿਹਾ ਰਹੇਗਾ ਮੌਸਮ