ਸ਼ਵੇਤਾ ਤਿਵਾਰੀ ਨੇ 'ਬ੍ਰਾਅ' ਵਾਲੇ ਬਿਆਨ 'ਤੇ ਦਿੱਤਾ ਸਪੱਸ਼ਟੀਕਰਨ, ਅਣਜਾਣੇ 'ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਮੰਗੀ ਮੁਆਫ਼ੀ
ਸ਼ਵੇਤਾ ਤਿਵਾਰੀ ਨੇ ਹੁਣ ਆਪਣੀ ਚੁੱਪੀ ਤੋੜੀ ਹੈ ਤੇ 'ਏਬੀਪੀ ਨਿਊਜ਼' ਨੂੰ ਦਿੱਤੇ ਬਿਆਨ 'ਚ ਪੂਰੇ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਮੁੰਬਈ: ਭੋਪਾਲ 'ਚ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੇ ਪ੍ਰਮੋਸ਼ਨ ਦੌਰਾਨ 'ਬ੍ਰਾਅ' ਵਾਲੇ ਬਿਆਨ ਨੂੰ ਲੈ ਕੇ ਸ਼ਵੇਤਾ ਤਿਵਾਰੀ ਨੇ ਹੁਣ ਆਪਣੀ ਚੁੱਪੀ ਤੋੜੀ ਹੈ ਤੇ 'ਏਬੀਪੀ ਨਿਊਜ਼' ਨੂੰ ਦਿੱਤੇ ਬਿਆਨ 'ਚ ਪੂਰੇ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਸ਼ਵੇਤਾ ਤਿਵਾਰੀ ਨੇ ਇਕ ਬਿਆਨ ਰਾਹੀਂ ਕਿਹਾ, ''ਮੇਰੇ ਧਿਆਨ ਵਿਚ ਆਇਆ ਹੈ ਕਿ ਮੇਰੇ ਸਹਿਯੋਗੀ ਨਾਲ ਜੁੜੇ ਇਕ ਬਿਆਨ ਦਾ ਹਵਾਲਾ ਦੇ ਕੇ ਇਸ ਨੂੰ ਪ੍ਰਸੰਗਿਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਦਾ ਗਲਤ ਅਰਥ ਕੱਢਿਆ ਗਿਆ ਹੈ। ਜੇਕਰ ਇਸ ਨੂੰ ਇੱਕ ਸਥਿਰ ਸੰਦਰਭ ਵਿੱਚ ਦੇਖੋ ਤਾਂ ਸਮਝ ਆਵੇਗਾ ਕਿ ਮੈਂ 'ਭਗਵਾਨ' ਸ਼ਬਦ ਦੀ ਵਰਤੋਂ ਸੌਰਭ ਰਾਜ ਜੈਨ ਦੁਆਰਾ ਨਿਭਾਏ ਗਏ ਭਗਵਾਨ ਦੇ ਪ੍ਰਸਿੱਧ ਕਿਰਦਾਰ ਨੂੰ ਦਰਸਾਉਣ ਲਈ ਕੀਤੀ ਸੀ। ਲੋਕ ਅਕਸਰ ਕਿਸੇ ਅਭਿਨੇਤਾ ਦਾ ਨਾਮ ਉਸਦੇ ਕਿਰਦਾਰ ਨਾਲ ਜੋੜਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਮੈਂ ਮੀਡੀਆ ਨਾਲ ਗੱਲਬਾਤ ਦੌਰਾਨ ਇਹੀ ਉਦਾਹਰਣ ਵਰਤ ਕੇ ਗੱਲ ਕੀਤੀ।
ਸ਼ਵੇਤਾ ਤਿਵਾਰੀ ਨੇ ਅੱਗੇ ਕਿਹਾ, "ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮੇਰੇ ਬਿਆਨ ਦੀ ਦੁਰਵਰਤੋਂ ਕੀਤੀ ਗਈ। ਮੈਨੂੰ ਖੁਦ ਭਗਵਾਨ ਵਿੱਚ ਡੂੰਘਾ ਵਿਸ਼ਵਾਸ ਰੱਖਦੀ ਹਾਂ ਅਤੇ ਇੱਕ ਸ਼ਰਧਾਲੂ ਹੋਣ ਦੇ ਨਾਤੇ ਇਹ ਸੰਭਵ ਨਹੀਂ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਜਾਣਬੁੱਝ ਕੇ ਜਾਂ ਫ਼ਿਰ ਅਣਜਾਣੇ ਵਿੱਚ ਵੀ ਅਜਿਹੀ ਕਰਤੂਤ ਕਰੂਗੀ , ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੋਵੇ।
ਸ਼ਵੇਤਾ ਤਿਵਾਰੀ ਨੇ ਆਪਣੇ ਬਿਆਨ ਰਾਹੀਂ ਕਿਹਾ, "ਮੇਰਾ ਵਿਸ਼ਵਾਸ ਕਰੋ, ਨਾ ਤਾਂ ਮੇਰੇ ਸ਼ਬਦਾਂ ਨਾਲ ਅਤੇ ਨਾ ਹੀ ਆਪਣੇ ਕੰਮ ਨਾਲ, ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਫਿਰ ਵੀ ਅਣਜਾਣੇ ਵਿੱਚ ਲੋਕਾਂ ਨੂੰ ਠੇਸ ਪਹੁੰਚਾਉਣ ਲਈ ਮੈਂ ਪੂਰੀ ਨਿਮਰਤਾ ਨਾਲ ਮੁਆਫੀ ਮੰਗਦੀ ਹਾਂ।
ਜ਼ਿਕਰਯੋਗ ਹੈ ਕਿ ਵੈੱਬ ਸੀਰੀਜ਼ ਦੇ ਪ੍ਰਮੋਸ਼ਨ ਦੌਰਾਨ ਸ਼ਵੇਤਾ ਤਿਵਾਰੀ ਨੇ ਕਿਹਾ ਸੀ ਕਿ ''ਹੁਣ ਭਗਵਾਨ ਮੇਰੀ ਬ੍ਰਾ ਦਾ ਨਾਪ ਲੈ ਰਿਹਾ ਹੈ'', ਜਿਸ ਤੋਂ ਬਾਅਦ ਹੋਏ ਵਿਵਾਦਾਂ ਦੇ ਚਲਦਿਆਂ ਉਨ੍ਹਾਂ ਖਿਲਾਫ ਐੱਫਆਈਆਰ ਵੀ ਦਰਜ ਕਰਵਾਈ ਗਈ ਹੈ।