ਪੜਚੋਲ ਕਰੋ
ਸਿੱਧੂ ਮੂਸੇ ਵਾਲਾ ਨੂੰ ਏਕੇ-47 ਚਲਾਉਣੀ ਸਿਖਾ ਰਹੀ ਪੰਜਾਬ ਪੁਲਿਸ ‘ਤੇ ਹੋਏਗੀ ਕਾਰਵਾਈ
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਪੁਲਿਸ ਵੱਲੋਂ ਏਕੇ-47 ਚਲਾਉਣ ਦੀ ਸਿਖਿਆ ਦੇਣਾ ਹੁਣ ਪੰਜਾਬ ਨੂੰ ਭਾਰੀ ਪੈ ਗਿਆ। ਪੁਲਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ।
ਸੰਗਰੂਰ: ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ (Sidhu Moosa Wala) ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਹ ਆਪਣੇ ਨਾਲ ਜੁੜੇ ਵਿਵਾਦਾਂ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਹੁਣ ਉਸ ਨਾਲ ਜੁੜਿਆ ਇੱਕ ਹੋਰ ਵਿਵਾਦ ਖੜਾ ਹੋ ਗਿਆ ਹੈ। ਦੱਸ ਦਈਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮੂਸੇ ਵਾਲਾ ਇੱਕ ਖੁੱਲ੍ਹੀ ਥਾਂ ‘ਚ AK-47 ਚਲਾ ਰਿਹਾ ਹੈ। ਪਰ ਇਸ ‘ਚ ਵੱਡੀ ਗੱਲ ਇਹ ਹੈ ਕਿ ਇਸ ਵੀਡੀਓ ਵਿਚ ਉਸ ਨਾਲ ਬਹੁਤ ਸਾਰੇ ਪੁਲਿਸ ਮੁਲਾਜ਼ਮ (Punjab police) ਵੀ ਦਿਖਾਈ ਦੇ ਰਹੇ ਹਨ, ਜੋ ਉਸ ਨੂੰ ਏਕੇ47 ਚਲਾਉਣੀ ਸਿਖਾ ਰਹੇ ਹਨ।
ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਇਸ ਲਈ ਪੁਲਿਸ ਦੇ ਹੱਥਾਂ-ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀਡੀਓ ਕਿੱਥੇ ਦੀ ਹੈ। ਇਸ ‘ਚ ਸਾਹਮਣੇ ਆਇਆ ਕਿ ਇਹ ਵੀਡਿਓ ਪੰਜਾਬ ਦੇ ਬਰਨਾਲਾ ਦੇ ਪਿੰਡ ਬਾਰਬਰ ਦੀ ਹੈ। ਇਸ ਵਿਚ ਸੰਗਰੂਰ ਪੁਲਿਸ ਦੇ ਕੁਝ ਸਿਪਾਹੀ ਨਜ਼ਰ ਆਏ। ਜਿਸ ‘ਤੇ ਸੰਗਰੂਰ ਦੇ ਐਸਐਸਪੀ ਨੇ ਕਾਰਵਾਈ ਕਰਦਿਆਂ ਸਾਰਿਆਂ ਨੂੰ ਮੁਅੱਤਲ ਕਰ ਦਿੱਤਾ ਅਤੇ ਵਿਭਾਗ ਨੂੰ ਜਾਂਚ ਦੇ ਆਦੇਸ਼ ਦਿੱਤੇ।
ਦੱਸ ਦਈਏ ਕਿ ਸੰਗਰੂਰ ਪੁਲਿਸ ਨੇ ਪਹਿਲ ਕਰਦਿਆਂ ਆਪਣੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਹੈ, ਜਿਸਦੀ ਜਾਣਕਾਰੀ ਸੰਗਰੂਰ ਦੇ ਐਸਪੀ ਸਰਨਜੀਤ ਸਿੰਘ ਨੇ ਮੀਡੀਆ ਨੂੰ ਦਿੱਤੀ ਹੈ। ਸੰਗਰੂਰ ਪੁਲਿਸ ਨੇ ਤਾਂ ਕਾਰਵਾਈ ਸ਼ੁਰੂ ਕਰ ਦਿੱਤਾ, ਹੁਣ ਵੇਖਣਾ ਇਹ ਹੈ ਕਿ ਵੀਡੀਓ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਕੀ ਕਾਰਵਾਈ ਕਰਦੀ ਹੈ।
ਹੁਣ ਜਾਣੋ ਉਨ੍ਹਾਂ ਦੇ ਨਾਂ ਜਿਨ੍ਹਾਂ ‘ਤੇ ਕਾਰਵਾਈ ਹੋਈ:
Asi/ LR Balkar Singh No. 454/ Sgr, HC Gurjinder Singh No. 194/ Sgr, Ct. Jasbir Singh No. 1821/ Sgr, Dvr/ Ct. Harwinder Singh No. 1902/ Sgr , Asi/LR Antarjit Singh No. 1241/ Sgr, Asi/ LR Ram Singh No. 851/ Sgr
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਅੰਮ੍ਰਿਤਸਰ
ਦੇਸ਼
Advertisement