Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu Threaten CM Bhagwant Mann: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਕਰਤ ਕਰਨ ਮਗਰੋਂ ਸਿੱਖ ਫਾਰ ਜਸਟਿਸ (SFJ) ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਹੋ ਗਿਆ ਹੈ।

Gurpatwant Pannu Threaten CM Bhagwant Mann: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਕਰਤ ਕਰਨ ਮਗਰੋਂ ਸਿੱਖ ਫਾਰ ਜਸਟਿਸ (SFJ) ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਹੋ ਗਿਆ ਹੈ। ਭਾਰਤ ਦੇ ਰਾਸ਼ਟਰਪਤੀ ਤੋਂ ਬਾਅਦ ਹੁਣ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਵੀਰਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਜੋ ਵੀ ਉਲਟ ਚੱਲਦਾ ਹੈ, ਉਸ ਦਾ ਹਾਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਰਗਾ ਹੀ ਹੋਵੇਗਾ।
ਪੰਨੂ ਨੇ ਆਪਣੀ ਪਹੁੰਚ ਦਾ ਸਬੂਤ ਦਿੰਦਿਆਂ ਕਿਹਾ ਕਿ ਉਸ ਨੇ ਹੀ ਫਰੀਦਕੋਟ ਰੇਲਵੇ ਸਟੇਸ਼ਨ ਤੇ ਨਹਿਰੂ ਸਟੇਡੀਅਮ 'ਤੇ ਖਾਲਿਸਤਾਨੀ ਨਾਅਰੇ ਲਿਖਵਾਏ ਹਨ। ਇੱਥੇ ਸੀਐਮ ਭਗਵੰਤ ਮਾਨ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਉਣ ਜਾ ਰਹੇ ਹਨ। ਸਿੱਖ ਨੌਜਵਾਨ ਆਪਣੀ ਕਮਰ 'ਤੇ ਬੰਬ ਨਾ ਬੰਨ੍ਹਣ ਤੇ ਨਾ ਹੀ ਆਪਣੇ ਹੱਥਾਂ ਵਿੱਚ ਤਿਰੰਗਾ ਫੜਨ। ਉਨ੍ਹਾਂ ਨੂੰ ਸਿਰਫ਼ ਖਾਲਿਸਤਾਨ ਦਾ ਝੰਡਾ ਹੀ ਫੜਨਾ ਚਾਹੀਦਾ ਹੈ।
ਪਨੂੰ ਨੇ ਕਿਹਾ ਕਿ ਹੁਣ ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਸੱਤਾ ਵਿੱਚ ਆ ਗਈ ਹੈ। ਸਰਕਾਰਾਂ ਬਦਲਣ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਹਨ। ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਉਸ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਤੇ ਕਿਸਾਨ ਜੋ ਪੰਜਾਬ ਤੇ ਹਰਿਆਣਾ ਦੀ ਸਰਹੱਦ 'ਤੇ ਬੈਠੇ ਹਨ, ਉਨ੍ਹਾਂ ਨੂੰ ਅੰਮ੍ਰਿਤਸਰ, ਗੁਰਦਾਸਪੁਰ ਤੇ ਜਲੰਧਰ ਵਰਗੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ 'ਤੇ ਖਾਲਿਸਤਾਨ ਦੇ ਝੰਡੇ ਲਹਿਰਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਦਾ ਸੁਨੇਹਾ ਸਿੱਧਾ ਡੋਨਾਲਡ ਟਰੰਪ ਤੱਕ ਪਹੁੰਚ ਸਕੇ।
ਪਨੂੰ ਨੇ ਐਲਾਨ ਕੀਤਾ ਕਿ ਕੈਨੇਡਾ, ਯੂਕੇ, ਇਟਲੀ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੂਤਾਵਾਸਾਂ ਵਿੱਚ ਵਾਸ਼ਿੰਗਟਨ ਡੀਸੀ, ਸੈਨ ਫਰਾਂਸਿਸਕੋ, ਟੋਰਾਂਟੋ, ਓਟਾਵਾ, ਵੈਨਕੂਵਰ ਵਿੱਚ ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣਗੇ। ਉਸ ਨੇ ਕਿਹਾ ਕਿ ਅਜਿਹਾ ਕਰਕੇ ਉਹ ਸਥਾਨਕ ਸਰਕਾਰਾਂ ਨੂੰ, ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ, ਇਹ ਸੁਨੇਹਾ ਦੇਣਗੇ ਕਿ ਸਿੱਖਾਂ ਤੇ ਭਾਰਤ ਸਰਕਾਰ ਵਿੱਚ ਧਰਮ ਤੇ ਰਾਜਨੀਤੀ ਨੂੰ ਲੈ ਕੇ ਬਹੁਤ ਵੱਡਾ ਅੰਤਰ ਹੈ।
ਦੱਸ ਦਈਏ ਕਿ 20 ਜਨਵਰੀ ਨੂੰ ਡੋਨਾਲਡ ਟਰੰਪ ਨੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਪੰਨੂ ਨੇ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਪੰਨੂ ਨੇ ਇਸ ਸਬੰਧੀ 2 ਵੀਡੀਓ ਜਾਰੀ ਕੀਤੇ। ਸਮਾਰੋਹ ਵਿੱਚ ਉਸ ਨੂੰ ਕੈਪੀਟਲ ਹਿੱਲ ਵਿੱਚ ਇੱਕ ਆਮ ਦਰਸ਼ਕਾਂ ਵਾਂਗ ਘੁੰਮਦੇ ਦੇਖਿਆ ਗਿਆ। ਇਸ ਦੌਰਾਨ ਉਸ ਦਾ ਸਾਥੀ ਵੀਡੀਓ ਬਣਾ ਰਿਹਾ ਸੀ। ਇਸ ਦੌਰਾ ਉਸ ਦੇ ਕੋਟ 'ਤੇ ਖਾਲਿਸਤਾਨ ਦਾ ਪ੍ਰਤੀਕ ਵੀ ਦਿਖਾਈ ਦਿੱਤਾ।
ਦੂਜੇ ਵੀਡੀਓ ਵਿੱਚ ਉਹ ਸਟੇਜ ਦੇ ਨੇੜੇ ਦਿਖਾਈ ਦਿੱਤਾ ਜਿੱਥੇ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਖੜ੍ਹੇ ਹਨ। ਇਸ ਦੌਰਾਨ ਸਹੁੰ ਚੁੱਕ ਸਮਾਗਮ ਵਿੱਚ ਆਏ ਲੋਕ ਅਮਰੀਕਾ-ਅਮਰੀਕਾ ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ ਪੰਨੂ ਇੱਕ ਪਲ ਲਈ ਦਿਖਾਈ ਦਿੰਦਾ ਹੈ ਤੇ ਫਿਰ ਉੱਚੀ ਆਵਾਜ਼ ਵਿੱਚ ਦੋ ਵਾਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਤੋਂ ਬਾਅਦ ਚੁੱਪ ਹੋ ਜਾਂਦਾ ਹੈ। ਪੰਨੂ ਦਾ ਦਾਅਵਾ ਹੈ ਕਿ ਉਸ ਨੂੰ ਟਰੰਪ ਕੈਂਪ ਨੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਸੀ। ਹਾਲਾਂਕਿ, ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ, ਪੰਨੂ ਨੇ ਸਹੁੰ ਚੁੱਕ ਸਮਾਗਮ ਲਈ ਟਿਕਟ ਖਰੀਦੀ ਸੀ।
ਦੱਸ ਦਈਏ ਕਿ 2019 ਵਿੱਚ ਭਾਰਤ ਸਰਕਾਰ ਨੇ ਅੱਤਵਾਦੀ ਗਤੀਵਿਧੀਆਂ ਚਲਾਉਣ ਦੇ ਦੋਸ਼ਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਪੰਨੂ ਦੇ ਸੰਗਠਨ SFJ 'ਤੇ ਪਾਬੰਦੀ ਲਗਾ ਦਿੱਤੀ ਸੀ। ਕੁਝ ਮਹੀਨੇ ਪਹਿਲਾਂ ਗ੍ਰਹਿ ਮੰਤਰਾਲੇ ਦੀ ਮੰਗ 'ਤੇ SFJ 'ਤੇ ਪਾਬੰਦੀ 2024 ਵਿੱਚ 5 ਸਾਲਾਂ ਲਈ ਹੋਰ ਵਧਾ ਦਿੱਤੀ ਗਈ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ SFJ ਸਿੱਖਾਂ ਲਈ ਜਨਮਤ ਸੰਗ੍ਰਹਿ ਦੀ ਆੜ ਵਿੱਚ ਪੰਜਾਬ ਵਿੱਚ ਵੱਖਵਾਦ ਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਿਹਾ ਹੈ।
ਪੰਨੂ 'ਤੇ 2020 ਵਿੱਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 1 ਜੁਲਾਈ 2020 ਨੂੰ ਪੰਨੂ ਨੂੰ ਯੂਏਪੀਏ ਤਹਿਤ ਅੱਤਵਾਦੀ ਘੋਸ਼ਿਤ ਕਰ ਦਿੱਤਾ। 2020 ਵਿੱਚ ਸਰਕਾਰ ਨੇ SFJ ਨਾਲ ਜੁੜੇ 40 ਤੋਂ ਵੱਧ ਵੈੱਬ ਪੇਜਾਂ ਤੇ ਯੂਟਿਊਬ ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
