Sonu Sood: ਖਲਨਾਇਕ ਤੋਂ ਅਸਲ ਜ਼ਿੰਦਗੀ ‘ਚ ਹੀਰੋ ਬਣਨ ਤੱਕ, ਜਾਣੋ ਸੋਨੂੰ ਸੂਦ ਦੇ ਸਫਰ ਬਾਰੇ....
ਸੋਨੂੰ ਸੂਦ ਨੂੰ ਅੱਜ ਦੇ ਸਮੇਂ 'ਚ ਹਰ ਕੋਈ ਜਾਣਦਾ ਹੈ। ਸੋਨੂੰ ਬਾਲੀਵੁੱਡ ਤੋਂ ਲੈ ਕੇ ਸਾਊਥ ਤੱਕ ਕਈ ਫਿਲਮਾਂ 'ਚ ਖਲਨਾਇਕ ਬਣ ਚੁੱਕੇ ਹਨ ਪਰ ਸੋਨੂੰ ਸੂਦ ਪ੍ਰਸ਼ੰਸਕਾਂ 'ਚ ਸੱਚੇ ਹੀਰੋ ਹਨ। ਸੋਨੂੰ ਸੂਦ ਨੇ ਹਾਲ ਹੀ 'ਚ ਆਪਣਾ 49ਵਾਂ ਜਨਮਦਿਨ ਮਨਾਇਆ ਹੈ। 30 ਜੁਲਾਈ 1973 ਨੂੰ ਜਨਮੇ ਸੋਨੂੰ ਸੂਦ ਪੰਜਾਬ ਦੇ ਮੋਗਾ ਤੋਂ ਹਨ।
ਸੋਨੂੰ ਸੂਦ ਨੂੰ ਅੱਜ ਦੇ ਸਮੇਂ 'ਚ ਹਰ ਕੋਈ ਜਾਣਦਾ ਹੈ। ਸੋਨੂੰ ਬਾਲੀਵੁੱਡ ਤੋਂ ਲੈ ਕੇ ਸਾਊਥ ਤੱਕ ਕਈ ਫਿਲਮਾਂ 'ਚ ਖਲਨਾਇਕ ਬਣ ਚੁੱਕੇ ਹਨ ਪਰ ਸੋਨੂੰ ਸੂਦ ਪ੍ਰਸ਼ੰਸਕਾਂ 'ਚ ਸੱਚੇ ਹੀਰੋ ਹਨ। ਸੋਨੂੰ ਸੂਦ ਨੇ ਹਾਲ ਹੀ 'ਚ ਆਪਣਾ 49ਵਾਂ ਜਨਮਦਿਨ ਮਨਾਇਆ ਹੈ। 30 ਜੁਲਾਈ 1973 ਨੂੰ ਜਨਮੇ ਸੋਨੂੰ ਸੂਦ ਪੰਜਾਬ ਦੇ ਮੋਗਾ ਤੋਂ ਹਨ। ਇੰਜੀਨੀਅਰਿੰਗ ਛੱਡ ਕੇ ਐਕਟਿੰਗ ਦੇ ਖੇਤਰ 'ਚ ਕਦਮ ਰੱਖਣ ਵਾਲੇ ਸੋਨੂੰ ਦੇ ਕਰੀਅਰ ਦੇ ਨਾਲ-ਨਾਲ ਸੁਪਰਹੀਰੋ ਬਣਨ ਦੀ ਕਹਾਣੀ ਦੱਸਣ ਜਾ ਰਹੇ ਹਾਂ।
ਉਹ ਮਿਸਟਰ ਇੰਡੀਆ ਪ੍ਰਤੀਯੋਗਿਤਾ ਦਾ ਹਿੱਸਾ ਵੀ ਰਹਿ ਚੁੱਕੇ ਹਨ ਅਤੇ ਫਿਰ ਉਨ੍ਹਾਂ ਨੇ ਐਕਟਿੰਗ ਵੱਲ ਕਦਮ ਵਧਾਇਆ। ਜਦੋਂ ਉਹ ਮੁੰਬਈ ਆਏ ਤਾਂ ਉਸ ਦੀ ਜੇਬ 'ਚ ਸਿਰਫ 5000 ਰੁਪਏ ਸਨ। ਉਨ੍ਹਾਂ ਨੇ ਸਾਊਥ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸੋਨੂੰ ਸੂਦ ਹੀਰੋ ਬਣਨ ਲਈ ਆਏ ਸਨ। ਪਰ ਉਹਨਾਂ ਦੀ ਪਛਾਣ ਵਿਲੇਨ ਵਜੋਂ ਬਣ ਗਈ। ਉਨ੍ਹਾਂ ਦੀ ਪਹਿਲੀ ਫਿਲਮ 'ਕੱਲਾਝਾਗਰ' ਸੀ ਅਤੇ ਫਿਲਮ 'ਸ਼ਹੀਦ-ਏ-ਆਜ਼ਮ' ਨਾਲ ਉਨ੍ਹਾਂ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਫਿਲਮ 'ਚ ਅਦਾਕਾਰ ਨੇ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਸੋਨੂੰ ਸੂਦ ਦੇ ਕਰੀਅਰ ਲਈ ਤੇਲਗੂ ਫਿਲਮ 'ਅਰੁੰਧਾਤੀ' ਟਰਨਿੰਗ ਪੁਆਇੰਟ ਬਣੀ। 'ਦਬੰਗ', 'ਸਿੰਬਾ' ਵਰਗੀਆਂ ਫਿਲਮਾਂ 'ਚ ਵਿਲੇਨ ਦੇ ਕਿਰਦਾਰ 'ਚ ਸੋਨੂੰ ਨੂੰ ਕਾਫੀ ਪਸੰਦ ਕੀਤਾ ਗਿਆ।
ਸੋਨੂੰ ਸੂਦ ਬੇਸ਼ੱਕ ਫਿਲਮਾਂ 'ਚ ਖਲਨਾਇਕ ਬਣਦੇ ਹਨ, ਪਰ ਅਸਲ ਜ਼ਿੰਦਗੀ 'ਚ ਉਹ ਹੀਰੋ ਨਿਕਲੇ, ਉਹ ਕੋਰੋਨਾ ਵਾਇਰਸ ਵਰਗੀ ਮਹਾਮਾਰੀ 'ਚ ਗਰੀਬ ਲੋਕਾਂ ਦੀ ਮਦਦ ਲਈ ਉਸ ਸਮੇਂ ਅੱਗੇ ਆਏ, ਜਦੋਂ ਹਜ਼ਾਰਾਂ ਲੋਕ ਆਪਣੇ ਪਿੰਡਾਂ ਨੂੰ ਜਾਣ ਲਈ ਮਜ਼ਬੂਰ ਸਨ। ਲਾਕਡਾਊਨ 'ਚ ਸ਼ਹਿਰਾਂ ਤੋਂ ਪੈਦਲ ਜਾ ਰਹੇ ਪਰਵਾਸੀ ਮਜ਼ਦੂਰਾਂ ਨੂੰ ਸੋਨੂੰ ਸੂਦ ਨੇ ਬੱਸ-ਟਰੇਨ ਦੀ ਸਹੂਲਤ ਦੇ ਕੇ ਘਰ ਪਹੁੰਚਾਇਆ। ਉਨ੍ਹਾਂ ਗਰੀਬ ਲੋਕਾਂ ਲਈ ਕਾਰੋਬਾਰ ਤੋਂ ਇਲਾਜ ਤੱਕ ਦਾ ਪ੍ਰਬੰਧ ਵੀ ਕੀਤਾ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਮਸੀਹਾ ਦਾ ਨਾਮ ਦਿੱਤਾ।
ਸੋਨੂੰ ਸੂਦ ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਮਸੀਹਾ ਵਾਲੀ ਇਮੇਜ ਤੋਂ ਬਾਅਦ ਉਨ੍ਹਾਂ ਨੂੰ ਨੈਗੇਟਿਵ ਕਿਰਦਾਰ ਮਿਲਣੇ ਬੰਦ ਹੋ ਗਏ ਹਨ। ਵੱਡੇ ਪਰਦੇ 'ਤੇ ਅਸਲ ਜ਼ਿੰਦਗੀ ਦੇ ਹੀਰੋ ਨੂੰ ਖਲਨਾਇਕ ਦੇ ਰੂਪ 'ਚ ਦੇਖਣਾ ਕੌਣ ਪਸੰਦ ਕਰੇਗਾ? ਹੁਣ ਇੰਡਸਟਰੀ ਵਿੱਚ ਕੋਈ ਵੀ ਮੈਨੂੰ ਨੈਗੇਟਿਵ ਰੋਲ ਨਹੀਂ ਦੇ ਰਿਹਾ ਹੈ ਭਾਵੇਂ ਮੈਂ ਕਈ ਪ੍ਰੋਜੈਕਟ ਸਾਈਨ ਕੀਤੇ ਹੋਏ ਹਨ, ਉਨ੍ਹਾਂ ਦੀਆਂ ਸਕ੍ਰਿਪਟਾਂ ਨੂੰ ਬਦਲਿਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਸਭ ਮੇਰੇ ਲਈ ਨਵਾਂ ਹੈ ਉਮੀਦ ਹੈ ਕਿ ਇਹ ਮੇਰੇ ਲਈ ਬਿਹਤਰ ਹੋਵੇਗਾ।