Sugandha Mishra and Sanket Bhonsle: ਕਾਮੇਡੀਅਨ ਸੁਗੰਧਾ ਮਿਸ਼ਰਾ ਜਲੰਧਰ ’ਚ ਭਲਕੇ ਲੈਣਗੇ ਸੰਕੇਤ ਨਾਲ ਫੇਰੇ
ਬੀਤੇ ਵਰ੍ਹੇ ਰੋਕੇ ਦੀ ਰਸਮ ਪੂਰੀ ਕਰਨ ਤੋਂ ਬਾਅਦ ਕੋਰੋਨਾ ਕਾਲ ਖ਼ਤਮ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਕੋਰੋਨਾ ਦੇ ਦੋਬਾਰਾ ਵਧਣ ਤੋਂ ਬਾਅਦ ਦੋਵੇਂ ਪਰਿਵਾਰਾਂ ਨੇ ਵਿਆਹ ਦੀ ਮਿਤੀ ਅੱਗੇ ਟਾਲਣ ਦੀ ਥਾਂ 26 ਅਪ੍ਰੈਲ ਹੀ ਫ਼ਾਈਨਲ ਕਰ ਦਿੱਤੀ ਸੀ।
ਚੰਡੀਗੜ੍ਹ: ਕਾਮੇਡੀਅਨ ਸੁਗੰਧਾ ਮਿਸ਼ਰਾ ਭਲਕੇ ਭਾਵ 26 ਅਪ੍ਰੈਲ ਨੂੰ ਜਲੰਧਰ ’ਚ ਕਾਮੇਡੀਅਨ ਡਾ. ਸੰਕੇਤ ਭੋਂਸਲੇ ਨਾਲ ਵਿਆਹ ਦੇ ਬੰਧਨ ’ਚ ਬੱਝ ਜਾਣਗੇ। ਵਿਆਹ ਤੋਂ ਬਾਅਦ 27 ਅਪ੍ਰੈਲ ਨੂੰ ਆਪਣੇ ਘਰ ਤੋਂ ਮਹਾਰਾਸ਼ਟਰ ਦੀ ਪ੍ਰਸਿੱਧ ਨਵਵਾਰੀ ਸਾੜ੍ਹੀ ਪਹਿਨ ਕੇ ਵਿਦਾਈ ਲੈਣਗੇ। ਡੋਲੀ ਮੌਕੇ ਇਹ ਸਾੜ੍ਹੀ ਪਹਿਨਣ ਲਈ ਸੁਗੰਧਾ ਨੇ ਮੁੰਬਈ ਤੋਂ ਇਸ ਨੂੰ ਖ਼ਾਸ ਤੌਰ ਉੱਤੇ ਤਿਆਰ ਕਰਵਾਇਆ ਹੈ।
ਵਿਭਿੰਨ ਸਟਾਈਲ ’ਚ ਆਉਣ ਵਾਲੀ ਨਵਵਾਰੀ ਸਾੜ੍ਹੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ 9 ਗਜ਼ ਲੰਮੀ ਹੁੰਦੀ ਹੈ। ਪ੍ਰਾਚੀਨ ਕਾਲ ਤੋਂ ਹੀ ਮਰਾਠੀ ਵਿਆਹਾਂ ਤੇ ਔਰਤਾਂ ਵਿੱਚ ਇਸ ਸਾੜ੍ਹੀ ਦਾ ਕ੍ਰੇਜ਼ ਰਿਹਾ ਹੈ। ਡਾ. ਸੰਕੇਤ ਭੋਂਸਲੇ ਦੀ ਪਸੰਦ ਵੀ ਇਹੋ ਸਾੜ੍ਹੀ ਹੈ। ਇਸੇ ਲਈ ਸੁਗੰਧਾ ਨੇ ਇਹ ਸਾੜ੍ਹੀ ਪਹਿਨਣ ਦਾ ਫ਼ੈਸਲਾ ਲਿਆ ਹੈ।
ਜਲੰਧਰ ਦੇ ਕਲੱਬ ਕਬਾਨਾ ’ਚ ਸੁਗੰਧਾ ਤੇ ਡਾ. ਸੰਕੇਤ ਦਾ ਵਿਆਹ 26 ਅਪ੍ਰੈਲ ਨੂੰ ਹੋਣਾ ਹੈ। ਲਗਪਗ ਡੇਢ ਸਾਲ ਪਹਿਲਾਂ ਤੈਅ ਕੀਤੇ ਗਏ ਇਸ ਰਿਸ਼ਤੇ ਨੂੰ ਦੋਵੇਂ ਪਰਿਵਾਰਾਂ ਦੀ ਮਰਜ਼ੀ ਨਾਲ ਕੋਰੋਨਾ ਕਾਲ ’ਚ ਅਮਲੀ ਰੂਪ ਦਿੱਤਾ ਜਾਵੇਗਾ। ਦੋਵਾਂ ਦੀ ਮੁਲਾਕਾਤ ਮੁੰਬਈ ’ਚ ਇੱਕ ਸ਼ੋਅ ਦੌਰਾਨ ਸੈੱਟ ਉੱਤੇ ਹੋਈ ਸੀ। ਉਸ ਤੋਂ ਬਾਅਦ ਦੋਵੇਂ ਇੱਕ-ਦੂਜੇ ਨੂੰ ਕਾਫ਼ੀ ਸਮੇਂ ਤੱਕ ਡੇਟ ਕਰਦੇ ਰਹੇ।
ਬੀਤੇ ਵਰ੍ਹੇ ਰੋਕੇ ਦੀ ਰਸਮ ਪੂਰੀ ਕਰਨ ਤੋਂ ਬਾਅਦ ਕੋਰੋਨਾ ਕਾਲ ਖ਼ਤਮ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਕੋਰੋਨਾ ਦੇ ਦੋਬਾਰਾ ਵਧਣ ਤੋਂ ਬਾਅਦ ਦੋਵੇਂ ਪਰਿਵਾਰਾਂ ਨੇ ਵਿਆਹ ਦੀ ਮਿਤੀ ਅੱਗੇ ਟਾਲਣ ਦੀ ਥਾਂ 26 ਅਪ੍ਰੈਲ ਹੀ ਫ਼ਾਈਨਲ ਕਰ ਦਿੱਤੀ ਸੀ। ਕੋਰੋਨਾ ਕਰ ਕੇ ਹੀ ਵਿਆਹ ਵਿੱਚ ਮਹਿਮਾਨਾਂ ਦੀ ਲਿਸਟ ਹੁਣ ਸਿਰਫ਼ 20 ਵਿਅਕਤੀਆਂ ਦੀ ਰਹਿ ਗਈ ਹੈ।
ਸੁਗੰਧਾ ਨੇ ਵਿਦਾਈ ਲਈ ਮਰਾਠੀ ਸਟਾਈਲ ਨਾਲ ਬਣਾਈ ਜਾਣ ਵਾਲੀ ਖ਼ਾਸ ਨੱਥ ਵੀ ਬਣਵਾਈ ਹੈ। ਮਰਾਠੀ ਨੱਥ ਆਮ ਨੱਥ ਨਾਲੋਂ ਕੁਝ ਵੱਡੇ ਆਕਾਰੀ ਹੁੰਦੀ ਹੈ ਤੇ ਮਰਾਠੀ ਭਾਸ਼ਾ ਵਿੱਚ ਇਸ ਨੂੰ ਪੈਠਣੀ ਵੀ ਕਹਿੰਦੇ ਹਨ। ਸੁਗੰਧਾ ਦੀ ਨਵਵਾਰੀ ਸਾੜ੍ਹੀ ਉੱਤੇ ਚਿੱਤਰਕਾਰੀ ਤੇ ਪੈਟਰਨ ਅਜੰਤਾ ਦੀਆਂ ਗੁਫ਼ਾਵਾਂ ਦੀ ਚਿੱਤਰਵਾਰੀ ਤੋਂ ਪ੍ਰਭਾਵਿਤ ਹੈ। ਇਹ ਸਾੜ੍ਹੀ ਸ਼ਾਹੀ, ਮਸਤਾਨੀ ਰਾਜਲਕਸ਼ਮੀ, ਕੋਲਹਾਪੁਰੀ, ਪੇਸ਼ਵਾਈ ਤੇ ਲਾਵਣੀ ਦੇ ਨਾਲ–ਨਾਲ ਕਾੱਟਨ ਸਿਲਕ ਦੇ ਵੱਖੋ-ਵੱਖਰੇ ਡਿਜ਼ਾਇਨਾਂ ਵਿੱਚ ਆਉਂਦੀ ਹੈ।
ਸੁਗੰਧਾ ਦੇ ਪਰਿਵਾਰਕ ਮੈਂਬਰਾਂ ਨਾਲ ਕੱਲ੍ਹ ਸਨਿੱਚਰਵਾਰ ਨੂੰ ਮਹਿੰਦੀ ਦੀ ਰਸਮ ਪੂਰੀ ਕੀਤੀ ਗਈ। ਇਸ ਮੌਕੇ ਸੁਗੰਧਾ ਦੀ ਮਾਂ ਸਵਿਤ ਮਿਸ਼ਰਾ ਤੋਂ ਇਲਾਵਾ ਉਨ੍ਹਾਂ ਦੀ ਭੈਣ ਅੰਕਿਤਾ ਤੇ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਰਹੇ।
ਇਹ ਵੀ ਪੜ੍ਹੋ: Delhi Lockdown: ਕੇਜਰੀਵਾਲ ਦਾ ਵੱਡਾ ਫੈਸਲਾ, ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਲੌਕਡਾਊਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904