Sumona Chakravarti: The Kapil Sharma Show ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਇਆ ਇਹ ਵੱਡਾ ਬਦਲਾਅ, ਪੂਰੀ ਤਰ੍ਹਾਂ ਬਦਲ ਜਾਵੇਗਾ ਇਸ ਅਦਾਕਾਰ ਦਾ ਰੂਪ
ਇੱਕ ਇੰਟਰਵਿਊ ਵਿੱਚ ਅਰਚਨਾ ਪੂਰਨ ਸਿੰਘ ਨੇ ਕਿਹਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਸੁਮੋਨਾ ਚੱਕਰਵਰਤੀ ਸ਼ੋਅ ਵਿੱਚ ਨਹੀਂ ਹੋਵੇਗੀ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਹਾਨੂੰ ਛੇਤੀ ਹੀ ਇੱਕ ਸਰਪ੍ਰਾਈਜ਼ ਮਿਲਣ ਵਾਲਾ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਟੀਵੀ ਐਕਟਰਸ ਸੁਮੋਨਾ ਚੱਕਰਵਰਤੀ (Sumona Chakravarti) ਲੰਮੇ ਸਮੇਂ ਤੋਂ 'ਦ ਕਪਿਲ ਸ਼ਰਮਾ ਸ਼ੋਅ' (The Kapil Sharma Show) ਦਾ ਹਿੱਸਾ ਰਹੀ ਹੈ। ਹਾਲਾਂਕਿ ਇਸ ਵਾਰ ਜਦੋਂ ਸ਼ੋਅ ਦੇ ਪ੍ਰੋਮੋ ਵੀਡੀਓ ਜਾਰੀ ਕੀਤੇ ਗਏ, ਸੁਮੋਨਾ ਉਨ੍ਹਾਂ ਤੋਂ ਗਾਇਬ ਦਿਖਾਈ ਦਿੱਤੀ। ਜਦੋਂ ਸੁਮੋਨਾ ਟੀਜ਼ਰ ਤੇ ਪ੍ਰੋਮੋ ਵੀਡੀਓ ਵਿੱਚ ਦਿਖਾਈ ਨਹੀਂ ਦਿੱਤੀ ਤਾਂ ਪ੍ਰਸ਼ੰਸਕਾਂ ਵਿੱਚ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਕਿ ਕੀ ਸੁਮੋਨਾ ਇਸ ਵਾਰ ਸ਼ੋਅ ਵਿੱਚ ਨਹੀਂ ਦਿਖਾਈ ਦੇਵੇਗੀ?
ਅਰਚਨਾ ਨੇ ਦੱਸੇ ਸ਼ੋਅ ਦੇ ਰਾਜ਼
ਲੰਮੇ ਸਮੇਂ ਤੋਂ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ (Archana Puran Singh) ਨੇ ਸੁਮੋਨਾ ਚੱਕਰਵਰਤੀ ਬਾਰੇ ਆਪਣਾ ਬਿਆਨ ਦਿੱਤਾ ਹੈ, ਜੋ ਲੰਮੇ ਸਮੇਂ ਤੋਂ 'ਦ ਕਪਿਲ ਸ਼ਰਮਾ ਸ਼ੋਅ' ਦੀ ਪਛਾਣ ਰਹੀ ਹੈ, ਤਾਂ ਕੀ ਇਹ ਸ਼ੋਅ ਜੋ ਮਹਾਂਮਾਰੀ ਦੇ ਵਿਚਕਾਰ ਇੱਕ ਵਾਰ ਫਿਰ ਦਰਸ਼ਕਾਂ ਵਿੱਚ ਵਾਪਸੀ ਕਰਨ ਜਾ ਰਿਹਾ ਹੈ, ਇਸ ਵਾਰ ਸੁਮੋਨਾ ਚੱਕਰਵਰਤੀ ਨੂੰ ਯਾਦ ਕਰੇਗਾ? ਜੇ ਅਰਚਨਾ ਪੂਰਨ ਸਿੰਘ ਦੀ ਮੰਨੀਏ ਤਾਂ ਅਜਿਹਾ ਬਿਲਕੁਲ ਨਹੀਂ ਹੋਣ ਵਾਲਾ।
ਟੀਮ ਸਮੇਂ ਤੋਂ ਪਹਿਲਾਂ ਪਹੁੰਚੀ
ਇੱਕ ਇੰਟਰਵਿਊ ਵਿੱਚ ਅਰਚਨਾ ਪੂਰਨ ਸਿੰਘ ਨੇ ਕਿਹਾ, 'ਪਹਿਲੇ ਦਿਨ ਸ਼ੂਟਿੰਗ ਦਾ ਅਨੁਭਵ ਸ਼ਾਨਦਾਰ ਸੀ। ਪੂਰੀ ਟੀਮ ਉਤਸ਼ਾਹ ਨਾਲ ਸਮੇਂ ਤੋਂ ਪਹਿਲਾਂ ਪਹੁੰਚ ਗਈ ਸੀ। ਮੈਂ ਸਵੇਰੇ 7 ਵਜੇ ਸੈੱਟ 'ਤੇ ਪਹੁੰਚੀ ਤੇ ਸ਼ਾਮ 7 ਵਜੇ ਕੰਮ ਖ਼ਤਮ ਕਰਨ ਤੋਂ ਬਾਅਦ ਵਾਪਸ ਆਈ। ਮੈਂ ਬਹੁਤ ਥੱਕੀ ਹੋਈ ਹਾਂ ਪਰ ਤਜਰਬਾ ਸਾਨਦਾਰ ਸੀ। ਅਜੈ ਦੇਵਗਨ, ਨੋਰਾ ਫਤੇਹੀ ਤੇ ਸ਼ਰਦ ਕੇਲਕਰ ਦੇ ਨਾਲ ਪੰਜਾਬੀ ਸਿੰਗਰ ਅਤੇ ਐਕਟਰ ਐਮੀ ਵਿਰਕ (ammy virk) ਇਸ ਸੀਜ਼ਨ ਦੇ ਸ਼ੋਅ ਦੇ ਪਹਿਲੇ ਮਹਿਮਾਨ ਰਹੇ ਹਨ।
ਅਰਚਨਾ ਪੂਰਨ ਸਿੰਘ ਨੇ ਉਨ੍ਹਾਂ ਸਾਰੀਆਂ ਅਟਕਲਾਂ ਨੂੰ ਵੀ ਖ਼ਤਮ ਕਰ ਦਿੱਤਾ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਸੁਮੋਨਾ ਸ਼ੋਅ ਵਿੱਚ ਨਹੀਂ ਹੋਵੇਗੀ। ਕੀ ਤੁਹਾਨੂੰ ਜਲਦੀ ਹੀ ਇੱਕ ਸਰਪ੍ਰਾਈਜ਼ ਮਿਲਣ ਜਾ ਰਿਹਾ ਹੈ। ਸ਼ੋਅ 'ਚ ਸੁਮੋਨਾ ਨਜ਼ਰ ਆਵੇਗੀ ਪਰ ਉਸ ਦਾ ਰੂਪ ਬਹੁਤ ਵੱਖਰਾ ਹੋਵੇਗਾ ਪਰ ਉਹ ਸਾਡੀ ਪਸੰਦੀਦਾ ਸੁਮੋਨਾ ਹੋਵੇਗੀ।
ਅਰਚਨਾ ਨੇ ਅੱਗੇ ਕਿਹਾ, ਮੌਜੂਦਾ ਸੀਜ਼ਨ ਵਿੱਚ ਸਿਰਫ ਸੁਦੇਸ਼ ਲਹਿਰੀ ਨੇ ਨਵੀਂ ਐਂਟਰੀ ਲਈ ਹੈ, ਬਾਕੀ ਸਾਰੀ ਟੀਮ ਪੁਰਾਣੀ ਹੈ। ਸ਼ੋਅ ਦਾ ਸੈੱਟ ਬਿਲਕੁਲ ਨਵਾਂ ਹੈ। ਤੁਹਾਨੂੰ ਕਪਿਲ ਸ਼ਰਮਾ ਦੇ ਪਰਿਵਾਰ ਦਾ ਵਿਸਥਾਰ ਦੇਖਣ ਨੂੰ ਮਿਲੇਗਾ। ਤੁਹਾਨੂੰ ਸੈੱਟ ਦਾ ਬਿਲਕੁਲ ਨਵਾਂ ਬੈਕਗ੍ਰਾਊਂਡ ਵੀ ਦੇਖਣ ਨੂੰ ਮਿਲੇਗਾ।
ਦੱਸ ਦੇਈਏ ਕਿ ਪਿਛਲੇ ਦਿਨੀਂ ਕਪਿਲ ਨੇ ਖੁਦ ਨਵੇਂ ਸੈੱਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ। ਇਸ ਤੋਂ ਇਲਾਵਾ ਸ਼ੋਅ ਦਾ ਪ੍ਰੋਮੋ ਵੀ ਰਿਲੀਜ਼ ਕੀਤਾ ਗਿਆ ਜਿਸ ਵਿੱਚ ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ, ਭਾਰਤੀ ਸਿੰਘ, ਕੀਕੂ ਸ਼ਾਰਦਾ ਤੇ ਚੰਦਨ ਪ੍ਰਭਾਕਰ ਨਜ਼ਰ ਆਏ ਸੀ।
ਇਹ ਵੀ ਪੜ੍ਹੋ: Delta Plus in Mumbai: ਮੁੰਬਈ 'ਚ ਡੈਲਟਾ ਪਲੱਸ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904