Taapsee Pannu ਨੇ ਕਿਸੇ ਅਣਜਾਣ ਬਜ਼ੁਰਗ ਔਰਤ ਦੀ ਮਦਦ ਕਰਕੇ ਖੱਟੀ ਖੂਬ ਸ਼ਲਾਘਾ, ਜਾਣੋ ਅਜਿਹਾ ਕੀ ਕੀਤਾ ਤਾਪਸੀ ਨੇ
ਐਕਟਰਸ ਤਾਪਸੀ ਪਨੂੰ ਨੇ ਇੱਕ ਬਜ਼ੁਰਗ ਔਰਤ ਨੂੰ ਪਲੇਟਲੈਟ ਦਾਨ ਕੀਤੇ ਅਤੇ ਤਿਲੋਤੱਮਾ ਸ਼ੋਮ ਨੇ ਸ਼ੁੱਕਰਵਾਰ ਨੂੰ ਇਸ ਕੰਮ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਮੁੰਬਾਈ: ਐਕਟਰਸ ਤਾਪਸੀ ਪਨੂੰ ਨੇ ਇੱਕ ਬਜ਼ੁਰਗ ਔਰਤ ਨੂੰ ਪਲੇਟਲੈਟਸ ਦਾਨ ਕੀਤੇ ਅਤੇ ਸ਼ੁੱਕਰਵਾਰ ਨੂੰ ਤਿਲੋਤੱਮਾ ਸ਼ੋਮ ਨੇ ਇਸ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸਦੇ ਜਵਾਬ ਵਿੱਚ ਤਾਪਸੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਇੱਕ 'ਬਿੱਗ ਹੱਗ' ਦਿੱਤਾ। ਤਾਪਸੀ ਨੇ ਲਿਖਿਆ, "ਘੱਟੋ ਘੱਟ ਮੈਂ ਜੋ ਕਰ ਸਕਦੀ ਸੀ। ਹਰ ਕਿਸੇ ਨੂੰ ਕਿਸੇ ਦੀ ਜਾਨ ਬਚਾਉਣ ਦਾ ਮੌਕਾ ਨਹੀਂ ਮਿਲਦਾ। ਮੇਰੇ ਲਈ ਇਹ ਕਿਸੇ ਵੀ ਹੋਰ ਪ੍ਰਾਪਤੀ ਨਾਲੋਂ ਵੱਡੀ ਪ੍ਰਾਪਤੀ ਹੈ। ਬਿੱਗ ਹੱਗ, ਹਮੇਸ਼ਾ ਦੀ ਤਰ੍ਹਾਂ ਪਿਆਰ ਫੈਲਾਉਂਦੇ ਰਹੋ।"
ਤਿਲੋਤੱਮਾ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਕਿਵੇਂ ਉਸਦੀ ਦੋਸਤ ਦੀ ਦਾਦੀ ਨੂੰ ਪਲੇਟਲੈਟਸ ਦੀ ਜ਼ਰੂਰਤ ਸੀ, ਅਤੇ ਤਾਪਸੀ ਮਦਦ ਲਈ ਪਹੁੰਚ ਗਈ।
ਤਿਲੋਤੱਮਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, "ਮੈਂ ਕਦੇ ਤਾਪਸੀ ਨਾਲ ਕੰਮ ਨਹੀਂ ਕੀਤਾ, ਪਰ ਮੈਨੂੰ ਪਤਾ ਸੀ ਕਿ ਉਹ ਕਿੰਨੀ ਮਿਹਨਤੀ ਹੈ। ਹਾਲਾਂਕਿ, ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਉਹ ਅਵਿਸ਼ਵਾਸ਼ਯੋਗ ਤੌਰ 'ਤੇ ਕਿੰਨੀ ਮਾਨਵਤਾ ਰੱਖਦੀ ਹੈ। ਮੈਂ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ ਅਤੇ ਤੁਹਾਡੀ ਤਾਕਤ ਦੀ ਪ੍ਰਸ਼ੰਸਾ ਕਰਦੀ ਹਾਂ।"
ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਤਾਪਸੀ ਪਨੂੰ ਨੇ ਸ਼ੁੱਕਰਵਾਰ ਨੂੰ ਆਪਣੀ ਆਉਣ ਵਾਲੀ ਫਿਲਮ 'ਸ਼ਬਾਸ਼ ਮਿੱਠੂ' ਦੇ ਸੈੱਟ ਤੋਂ ਇੱਕ ਫੋਟੋ ਪੋਸਟ ਕੀਤੀ ਹੈ। ਇਹ ਫਿਲਮ ਭਾਰਤੀ ਮਹਿਲਾ ਵਨਡੇ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਦੋਰਾਈ ਰਾਜ ਦੇ ਜੀਵਨ 'ਤੇ ਅਧਾਰਤ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਫੋਟੋ 'ਚ ਪਨੂੰ ਗਲਬਜ਼ ਅਤੇ ਹੈਲਮੇਟ ਪਾ ਕੇ ਕ੍ਰਿਕਟ ਪਿੱਚ 'ਤੇ ਖੜ੍ਹਾ ਨਜ਼ਰ ਆ ਰਹੀ ਹੈ।
ਪਨੂੰ ਦੀ ਇਸ ਫੋਟੋ ਨੂੰ ਸਾਂਝਾ ਕਰਨ ਤੋਂ ਬਾਅਦ ਉਸਦੇ ਪ੍ਰਸ਼ੰਸਕਾਂ ਨੇ ਟਿੱਪਣੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੱਸਿਆ ਕਿ ਉਹ ਬੇਸਬਰੀ ਨਾਲ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਢੋਲਕੀਆ ਕਰ ਰਹੇ ਹਨ ਅਤੇ ਇਸ ਨੂੰ ਪ੍ਰਿਆ ਅਵਾਨ ਨੇ ਲਿਖਿਆ ਹੈ। ਇਸ ਦੇ ਨਾਲ ਹੀ ਵਾਇਆਕੋਮ 18 ਸਟੂਡੀਓ ਫਿਲਮ ਦਾ ਨਿਰਮਾਣ ਕਰ ਰਿਹਾ ਹੈ। ਇਸ ਫਿਲਮ ਤੋਂ ਇਲਾਵਾ ਤਾਪਸੀ 'ਲੂਪ ਲਪੇਟਾ', 'ਹਸੀਨ ਦਿਲਰੂਬਾ', 'ਰਸ਼ਮੀ ਰਾਕੇਟ' ਅਤੇ 'ਦੋਬਾਰਾ' 'ਚ ਵੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ: ਕੈਪਟਨ ਵਲੋਂ ਗਲਵਾਨ ਘਾਟੀ ਝੜਪ ਵਿੱਚ ਸ਼ਹੀਦ ਜਵਾਨਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 1.25 ਕਰੋੜ ਰੁਪਏ ਦੀ ਮਨਜ਼ੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904