Bollywood Actress: ਇਸ ਅਦਾਕਾਰਾ ਨੇ ਅਕਸ਼ੈ ਕੁਮਾਰ ਦੇ ਨਾਂ 'ਤੇ ਠੱਗਿਆ 6 ਕਰੋੜ, ਫਿਲਮ ਮੇਕਰਸ ਨੇ ਖੋਲ੍ਹੀ ਸਾਰੀ ਪੋਲ
Bollywood Actress: ਅੱਜਕੱਲ੍ਹ ਜ਼ਿਆਦਾਤਰ ਲੋਕਾਂ ਵਿਚਾਲੇ ਓਟੀਟੀ ਪਲੇਟਫਾਰਮ ਦਾ ਕ੍ਰੇਜ਼ ਵੱਧ ਰਿਹਾ ਹੈ। ਦੱਸ ਦੇਈਏ ਕਿ ਇੱਕ ਤੋਂ ਵੱਧ ਇੱਕ ਕਈ ਸ਼ਾਨਦਾਰ ਫਿਲਮਾਂ ਇਸ ਪਲੇਟਫਾਰਮ ਉੱਪਰ ਰਿਲੀਜ਼ ਹੋ ਰਹੀਆਂ ਹਨ।
Bollywood Actress: ਅੱਜਕੱਲ੍ਹ ਜ਼ਿਆਦਾਤਰ ਲੋਕਾਂ ਵਿਚਾਲੇ ਓਟੀਟੀ ਪਲੇਟਫਾਰਮ ਦਾ ਕ੍ਰੇਜ਼ ਵੱਧ ਰਿਹਾ ਹੈ। ਦੱਸ ਦੇਈਏ ਕਿ ਇੱਕ ਤੋਂ ਵੱਧ ਇੱਕ ਕਈ ਸ਼ਾਨਦਾਰ ਫਿਲਮਾਂ ਇਸ ਪਲੇਟਫਾਰਮ ਉੱਪਰ ਰਿਲੀਜ਼ ਹੋ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇਸ ਪਲੇਟਫਾਰਮ ਰਾਹੀਂ 70 ਦੇ ਦਹਾਕੇ ਦੀ ਅਦਾਕਾਰਾ ਜ਼ੀਨਤ ਅਮਾਨ ਇੱਕ ਵਾਰ ਫਿਰ ਤੋਂ ਅਦਾਕਾਰੀ ਵਿੱਚ ਵਾਪਸੀ ਕਰਨ ਜਾ ਰਹੀ ਹੈ। ਅਦਾਕਾਰਾ ਓਟੀਟੀ ਡੈਬਿਊ ਸੀਰੀਜ਼ 'ਸ਼ੋਅ ਸਟਾਪਰ' ਨਾਲ ਆਨਸਕ੍ਰੀਨ 'ਤੇ ਵਾਪਸੀ ਕਰ ਰਹੀ ਹੈ ਪਰ ਸੀਰੀਜ਼ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਵਿਵਾਦਾਂ 'ਚ ਘਿਰ ਗਈ ਹੈ।
ਅਦਾਕਾਰਾ ਤੇ 6 ਕਰੋੜ ਦੀ ਧੋਖਾਧੜੀ ਦਾ ਦੋਸ਼
ਖਬਰਾਂ ਆ ਰਹੀਆਂ ਹਨ ਕਿ ਇਸ ਸ਼ੋਅ 'ਚ ਕੰਮ ਕਰ ਰਹੀ ਟੀਵੀ ਅਦਾਕਾਰਾ ਦਿਗਾਂਗਨਾ ਸੂਰਿਆਵੰਸ਼ੀ 'ਤੇ ਵੈੱਬ ਸੀਰੀਜ਼ ਦੇ ਨਿਰਦੇਸ਼ਕ ਮਨੀਸ਼ ਹਰੀਸ਼ੰਕਰ ਨੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸੀਰੀਜ਼ ਦੇ ਨਿਰਮਾਤਾਵਾਂ ਨੇ ਅਭਿਨੇਤਰੀ ਦਿਗਾਂਗਨਾ ਸੂਰਿਆਵੰਸ਼ੀ ਦੇ ਖਿਲਾਫ ਅੰਬੋਲੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਉਨ੍ਹਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਭਿਨੇਤਰੀ 'ਤੇ ਅਕਸ਼ੈ ਕੁਮਾਰ ਦੇ ਨਾਮ 'ਤੇ ਨਿਰਮਾਤਾਵਾਂ ਨੂੰ 6 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਅਦਾਕਾਰਾ ਨੇ ਨਿਰਮਾਤਾਵਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਅਕਸ਼ੈ ਕੁਮਾਰ, ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨਾਲ ਚੰਗੀ ਤਰ੍ਹਾਂ ਜਾਣੂ ਹੈ। ਉਹ ਉਨ੍ਹਾਂ ਨੂੰ ਸ਼ੋਅ ਸਟਾਪਰ ਸੀਰੀਜ਼ ਲਈ ਪੇਸ਼ਕਾਰ ਵਜੋਂ ਲਿਆਏਗੀ।
View this post on Instagram
ਐਮਐਚ ਫਿਲਮਜ਼ ਨੇ ਅਦਾਕਾਰ ਰਾਕੇਸ਼ ਬੇਦੀ ਅਤੇ ਦਿਗਾਂਗਨਾ ਦੇ ਫੈਸ਼ਨ ਡਿਜ਼ਾਈਨਰ ਕ੍ਰਿਸ਼ਨਾ ਪਰਮਾਰ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਕਿਉਂਕਿ ਉਸਨੇ ਮੀਡੀਆ ਵਿੱਚ ਸ਼ੋਅ ਬਾਰੇ ਗਲਤ ਬਿਆਨਬਾਜ਼ੀ ਕੀਤੀ ਹੈ ਅਤੇ ਪ੍ਰੋਜੈਕਟ ਦੀ ਸਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਸ਼ਿਕਾਇਤ ਦੇ ਅਨੁਸਾਰ, ਮਨੀਸ਼ ਹਰੀਸ਼ੰਕਰ ਨੇ ਕਿਹਾ ਕਿ ਦਿਗਾਂਗਨਾ ਨੇ ਪਹਿਲਾਂ ਇੱਕ ਐਮਓਯੂ ਲਈ ਕਿਹਾ ਸੀ ਜਿਸ ਨਾਲ ਉਹ ਅਕਸ਼ੈ ਕੁਮਾਰ ਨਾਲ ਗੱਲਬਾਤ ਕਰ ਸਕੇਗੀ ਅਤੇ ਉਸਨੂੰ ਸ਼ੋਅ ਦੇ ਪੇਸ਼ਕਾਰ ਵਜੋਂ ਸ਼ਾਮਲ ਕਰੇਗੀ। ਇਸ ਡੀਲ ਦੌਰਾਨ ਅਦਾਕਾਰਾ ਨੇ ਆਪਣੇ ਲਈ 75 ਲੱਖ ਰੁਪਏ ਅਤੇ ਅਕਸ਼ੈ ਕੁਮਾਰ ਦੇ ਨਾਂ 'ਤੇ 6 ਕਰੋੜ ਰੁਪਏ ਮੰਗੇ ਸਨ।