Virat's Daughter Vamika 1st Look: ਵਿਰਾਟ-ਅਨੁਸ਼ਕਾ ਦੀ ਧੀ 'ਵਾਮਿਕਾ' ਦੀ ਪਹਿਲੀ ਝਲਕ ਆਈ ਸਾਹਮਣੇ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਮੈਚ ਦੌਰਾਨ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਪਹਿਲੀ ਝਲਕ ਸਾਰਿਆਂ ਨੂੰ ਦੇਖਣ ਨੂੰ ਮਿਲੀ। ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਆਪਣੀ ਬੇਟੀ ਵਾਮਿਕਾ ਨਾਲ ਸਟੈਂਡ 'ਤੇ ਖੜ੍ਹੀ ਸੀ ਤਾਂ ਕੈਮਰਾ ਉਨ੍ਹਾਂ ਵੱਲ ਹੋ ਗਿਆ।
Virat Kohli Daughter Vamika First Picture: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜਾ ਵਨਡੇ ਮੈਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਪਹਿਲਾਂ ਗੇਂਦਬਾਜ਼ੀ ਕਰ ਰਹੀ ਹੈ, ਦੱਖਣੀ ਅਫਰੀਕੀ ਟੀਮ ਦੀ ਪਾਰੀ ਦੌਰਾਨ ਟੀਵੀ ਸਕ੍ਰੀਨ 'ਤੇ ਕੁਝ ਅਜਿਹਾ ਨਜ਼ਰ ਆਇਆ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਮੈਚ ਦੌਰਾਨ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਪਹਿਲੀ ਝਲਕ ਸਾਰਿਆਂ ਨੂੰ ਦੇਖਣ ਨੂੰ ਮਿਲੀ।
ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਆਪਣੀ ਬੇਟੀ ਵਾਮਿਕਾ ਨਾਲ ਸਟੈਂਡ 'ਤੇ ਖੜ੍ਹੀ ਸੀ ਤਾਂ ਕੈਮਰਾ ਉਨ੍ਹਾਂ ਵੱਲ ਹੋ ਗਿਆ। ਵਾਮਿਕਾ ਗੁਲਾਬੀ ਰੰਗ ਦੀ ਡਰੈੱਸ ' ਮਾਂ ਅਨੁਸ਼ਕਾ ਦੀ ਗੋਦ 'ਚ ਨਜ਼ਰ ਆਈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਝਲਕ ਦੇਖਣ ਨੂੰ ਮਿਲੀ ਹੈ।
#vamika cute mom and daughter is here ❤️ #Viral #ViratKholi #anushka pic.twitter.com/f0UrdheeUG
— Hari Krish (@HariKrish_D95) January 23, 2022
ਸ਼ੁਰੂ ਤੋਂ ਹੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਸੀ ਕਿ ਉਹ ਆਪਣੀ ਬੇਟੀ ਨੂੰ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਉਦੋਂ ਤੱਕ ਦੂਰ ਰੱਖਣਾ ਚਾਹੁੰਦੇ ਹਨ ਜਦੋਂ ਤੱਕ ਉਨ੍ਹਾਂ ਦੀ ਧੀ ਇਸ ਬਾਰੇ ਸਮਝਣ ਨਾ ਲੱਗ ਜਾਵੇ।
ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੀ ਬੇਟੀ ਵਾਮਿਕਾ ਕੋਹਲੀ ਜਨਵਰੀ 'ਚ ਹੀ 1 ਸਾਲ ਦੀ ਹੋ ਗਈ ਹੈ। ਵਾਮਿਕਾ ਦਾ ਜਨਮਦਿਨ ਉਦੋਂ ਮਨਾਇਆ ਗਿਆ ਜਦੋਂ ਟੀਮ ਇੰਡੀਆ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਖੇਡ ਰਹੀ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
ਇਹ ਵੀ ਪੜ੍ਹੋ: Weather Forecast Today, 24 January 2022: ਪੂਰੇ ਉੱਤਰੀ ਭਾਰਤ 'ਚ ਠਂਢ ਦਾ ਕਹਿਰ, ਪਹਾੜਾਂ 'ਤੇ ਭਾਰੀ ਬਰਫ਼ਬਾਰੀ ਦਾ ਦੌਰ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin