(Source: ECI/ABP News/ABP Majha)
Death: ਮਨੋਰੰਜਨ ਜਗਤ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰਾ ਦੇ ਦੇਹਾਂਤ ਨਾਲ ਪਰਿਵਾਰ ਸਣੇ ਸਦਮੇ 'ਚ ਫੈਨਜ਼
Asha Sharma Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਦਿੱਗਜ ਅਦਾਕਾਰਾ ਆਸ਼ਾ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਆਸ਼ਾ ਸ਼ਰਮਾ ਕਈ ਹਿੱਟ
Asha Sharma Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਦਿੱਗਜ ਅਦਾਕਾਰਾ ਆਸ਼ਾ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਆਸ਼ਾ ਸ਼ਰਮਾ ਕਈ ਹਿੱਟ ਟੈਲੀਵਿਜ਼ਨ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਨੇ 88 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਆਸ਼ਾ ਸ਼ਰਮਾ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਹੈ, ਉੱਥੇ ਹੀ ਉਨ੍ਹਾਂ ਨਾਲ ਕੰਮ ਕਰਨ ਵਾਲੇ ਸਿਤਾਰੇ ਉਨ੍ਹਾਂ ਨੂੰ ਯਾਦ ਕਰਕੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਆਸ਼ਾ ਸ਼ਰਮਾ ਨੇ ਕਈ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਜ਼ਿਆਦਾਤਰ ਔਨਸਕਰੀਨ 'ਤੇ ਮਾਂ ਅਤੇ ਦਾਦੀ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਜਾਂਦਾ ਸੀ।
#cintaa expresses its condolences on the demise of Asha Sharma #condolence #restinpeace @poonamdhillon @dparasherdp @itsupasanasingh @HemantPandeyJi_ @ImPuneetIssar @rishimukesh @bolbedibol @iyashpalsharma @SahilaChaddha @actormanojjoshi @RealVinduSingh @HetalPa45080733 @ljsdc pic.twitter.com/RihVuk7I5g
— CINTAA_Official (@CintaaOfficial) August 25, 2024
ਆਸ਼ਾ ਸ਼ਰਮਾ ਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਸਟਾਰਰ ਫਿਲਮ 'ਦੋ ਦਿਸ਼ਾਂਏ' 'ਚ ਕਾਫੀ ਪਸੰਦ ਕੀਤਾ ਗਿਆ ਸੀ। ਆਸ਼ਾ ਸ਼ਰਮਾ 'ਚ 'ਮੁਝੇ ਕੁਛ ਕਹਿਨਾ ਹੈ', 'ਪਿਆਰ ਤੋ ਹੋਨਾ ਹੀ ਥਾ' ਅਤੇ 'ਹਮ ਤੁਮਹਾਰੇ ਹੈ ਸਨਮ' ਸ਼ਾਮਲ ਹਨ। ਉਹ ਆਖਰੀ ਵਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਆਦਿਪੁਰਸ਼' 'ਚ ਨਜ਼ਰ ਆਏ ਸਨ। ਉਹ 'ਕੁਮਕੁਮ ਭਾਗਿਆ', 'ਮਨ ਕੀ ਆਵਾਜ਼ ਪ੍ਰਤੀਗਿਆ' ਅਤੇ 'ਏਕ ਔਰ ਮਹਾਭਾਰਤ' ਵਰਗੇ ਟੀਵੀ ਸ਼ੋਅਜ਼ ਦਾ ਵੀ ਹਿੱਸਾ ਸੀ।
ਆਸ਼ਾ ਸ਼ਰਮਾ ਦੀ ਆਖਰੀ ਫਿਲਮ ਸੀ 'ਆਦਿਪੁਰਸ਼'
ਫਿਲਹਾਲ, ਨਾ ਤਾਂ ਇਹ ਪਤਾ ਲੱਗਾ ਹੈ ਕਿ ਆਸ਼ਾ ਸ਼ਰਮਾ ਦੀ ਮੌਤ ਕਿਵੇਂ ਹੋਈ ਅਤੇ ਨਾ ਹੀ ਅੰਤਿਮ ਸੰਸਕਾਰ ਅਤੇ ਪ੍ਰਾਰਥਨਾ ਸਭਾ ਸਬੰਧੀ ਕੋਈ ਜਾਣਕਾਰੀ ਸਾਹਮਣੇ ਆਈ ਹੈ। ਪ੍ਰਸ਼ੰਸਕ ਸਦਮੇ 'ਚ ਹਨ ਅਤੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਆਸ਼ਾ ਸ਼ਰਮਾ ਆਖਰੀ ਵਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' 'ਚ ਨਜ਼ਰ ਆਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।