ਪੜਚੋਲ ਕਰੋ

Actor Achyut Potdar Passes Away: ਫਿਲਮ ਅਤੇ ਟੈਲੀਵਿਜ਼ਨ ਦੇ ਦਿੱਗਜ਼ ਅਦਾਕਾਰ ਦਾ ਦਿਹਾਂਤ, ਸਿਨੇਮਾ ਜਗਤ ‘ਚ ਸੋਗ

ਫਿਲਮ ਅਤੇ ਟੈਲੀਵਿਜ਼ਨ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਿੰਦੀ ਅਤੇ ਮਰਾਠੀ ਸਿਨੇਮਾ ਦੇ ਅਨੁਭਵੀ ਅਦਾਕਾਰ ਅਚਿਊਤ ਪੋਤਦਾਰ ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ...

Achyut Potdar Passes Away: ਫਿਲਮ ਅਤੇ ਟੈਲੀਵਿਜ਼ਨ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਿੰਦੀ ਅਤੇ ਮਰਾਠੀ ਸਿਨੇਮਾ ਦੇ ਅਨੁਭਵੀ ਅਦਾਕਾਰ ਅਚਿਊਤ ਪੋਤਦਾਰ (Achyut Potdar) ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 18 ਅਗਸਤ 2025 (ਸੋਮਵਾਰ) ਨੂੰ ਮੁੰਬਈ ਦੇ ਠਾਣੇ ਵਿੱਚ ਸਥਿਤ ਜੁਪਿਟਰ ਹਸਪਤਾਲ ਵਿੱਚ ਅੰਤਿਮ ਸਾਂਹ ਲਈ। ਉਨ੍ਹਾਂ ਦੇ ਦੇਹਾਂਤ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ।

ਫਿਲਹਾਲ ਉਨ੍ਹਾਂ ਦੀ ਮੌਤ ਦਾ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ, ਪਰ ਪਰਿਵਾਰਕ ਸੂਤਰਾਂ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। 19 ਅਗਸਤ ਯਾਨੀਕਿ ਅੱਜ ਠਾਣੇ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਸੈਨਾ ਤੋਂ ਸਿਨੇਮਾ ਤੱਕ ਦਾ ਪ੍ਰੇਰਣਾਦਾਇਕ ਸਫ਼ਰ

ਬਹੁਤ ਘੱਟ ਲੋਕ ਜਾਣਦੇ ਹਨ ਕਿ ਅਚਿਊਤ ਪੋਤਦਾਰ ਦਾ ਸ਼ੁਰੂਆਤੀ ਕਰੀਅਰ ਭਾਰਤੀ ਸੈਨਾ ਅਤੇ ਇੰਡਿਆ ਆਇਲ ਕਾਰਪੋਰੇਸ਼ਨ ਨਾਲ ਜੁੜਿਆ ਹੋਇਆ ਸੀ। ਇੱਕ ਪੇਸ਼ਾਵਰ ਅਤੇ ਅਨੁਸ਼ਾਸਿਤ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਉਨ੍ਹਾਂ ਨੇ 40 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ।

ਉਨ੍ਹਾਂ ਨੇ 1980 ਦੇ ਦਹਾਕੇ ਵਿੱਚ ਫਿਲਮਾਂ ਅਤੇ ਟੀਵੀ ਸ਼ੋਅਜ਼ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਜਲਦੀ ਹੀ ਸਹਾਇਕ ਭੂਮਿਕਾਵਾਂ ਵਿੱਚ ਵੀ ਆਪਣੀ ਡੂੰਘੀ ਛਾਪ ਛੱਡਣ ਲੱਗ ਪਏ। ਉਹ ਉਹਨਾਂ ਚੁਣਿੰਦੇ ਕਲਾਕਾਰਾਂ ਵਿੱਚੋਂ ਸਨ, ਜਿਨ੍ਹਾਂ ਦੀ ਮੌਜੂਦਗੀ ਕਿਸੇ ਵੀ ਸੀਨ ਨੂੰ ਗੰਭੀਰਤਾ ਅਤੇ ਵਜ਼ਨ ਦੇ ਦਿੰਦੀ ਸੀ।

ਫਿਲਮਾਂ ਵਿੱਚ ਬਹੁਮੁਖੀ ਅਭਿਨੈ

ਅਚਿਊਤ ਪੋਤਦਾਰ ਨੇ 300 ਤੋਂ ਵੱਧ ਫਿਲਮਾਂ ਅਤੇ ਕਈ ਟੀਵੀ ਸ਼ੋਆਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਗੋਵਿੰਦ ਨਿਹਲਾਨੀ, ਵਿਧੂ ਵਿਨੋਦ ਚੋਪੜਾ, ਰਾਜਕੁਮਾਰ ਹੀਰਾਨੀ, ਸੂਰਜ ਬੜਜਾਤਿਆ ਅਤੇ ਰਾਮ ਗੋਪਾਲ ਵਰਮਾ ਵਰਗੇ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ।

ਉਨ੍ਹਾਂ ਦੀਆਂ ਮੁੱਖ ਫਿਲਮਾਂ ਵਿੱਚ ਸ਼ਾਮਲ ਹਨ:

ਆਕਰੋਸ਼, ਅਰਧ ਸਤਿਆ, ਤੇਜਾਬ, ਪਰਿੰਦਾ, ਰਾਜੂ ਬਣ ਗਿਆ ਜੈਂਟਲਮੈਨ

ਦਿਲਵਾਲੇ, ਰੰਗੀਲਾ, ਮ੍ਰਿਤਿਊਦੰਡ, ਇਸ਼ਕ, ਵਾਸਤਵ, ਹਮ ਸਾਥ ਸਾਥ ਹੈਂ

ਪਰਿਣੀਤਾ, ਲਗੇ ਰਹੋ ਮੁੰਨਾ ਭਾਈ, ਦਬੰਗ 2, ਵੈਂਟੀਲੇਟਰ ਆਦਿ।

‘3 ਇਡੀਅਟਸ’ ਦਾ ਡਾਇਲਾਗ ਬਣਿਆ ਪੌਪ ਕਲਚਰ ਦਾ ਹਿੱਸਾ

ਫਿਲਮ ‘3 ਇਡੀਅਟਸ’ ਵਿੱਚ ਉਨ੍ਹਾਂ ਨੇ ਇੱਕ ਸਖ਼ਤ ਅਤੇ ਉਲਝਣ ਵਾਲੇ ਪ੍ਰੋਫੈਸਰ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦਾ ਡਾਇਲਾਗ: "ਅਰੇ, ਆਖਿਰ ਕਹਿਣਾ ਕਿਆ ਚਾਹਤੇ ਹੋ?" ਅੱਜ ਵੀ ਮੀਮਜ਼ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੁੰਦਾ ਹੈ। ਇਸ ਛੋਟੀ ਜਿਹੀ ਭੂਮਿਕਾ ਵਿੱਚ ਵੀ ਉਨ੍ਹਾਂ ਨੇ ਅਜਿਹਾ ਪ੍ਰਭਾਵ ਛੱਡਿਆ ਕਿ ਦਰਸ਼ਕ ਅੱਜ ਵੀ ਇਸ ਫਿਲਮ ਦਾ ਇਹ ਸੀਨ ਯਾਦ ਹੈ।

ਟੀਵੀ 'ਤੇ ਵੀ ਬਣਾਈ ਖਾਸ ਪਛਾਣ

ਟੀਵੀ ਜਗਤ ਵਿੱਚ ਉਨ੍ਹਾਂ ਨੇ ‘ਵਾਗਲੇ ਕੀ ਦੁਨੀਆ’, ‘ਮਿਸੇਜ਼ ਤੇਂਦੁਲਕਰ’, ‘ਮਾਝਾ ਹੋਸ਼ਿਲ ਨਾ’, ਅਤੇ ‘ਭਾਰਤ ਕੀ ਖੋਜ’ ਵਰਗੇ ਮਸ਼ਹੂਰ ਸ਼ੋਆਂ ਵਿੱਚ ਕੰਮ ਕੀਤਾ। ਉਨ੍ਹਾਂ ਦਾ ਇਸ ਤਰ੍ਹਾਂ ਚੱਲੇ ਜਾਣਾ ਮਨੋਰੰਜਨ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?

Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ

Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ

Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?
ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ
Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ
Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ
Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ
Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਇਸ ਵਜ੍ਹਾ ਕਰਕੇ ਸਕੂਲ-ਕਾਲਜ ਸਣੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab News: ਪੰਜਾਬ 'ਚ ਆ ਗਈ ਇੱਕ ਹੋਰ ਸਰਕਾਰੀ ਛੁੱਟੀ! ਇਸ ਵਜ੍ਹਾ ਕਰਕੇ ਇਸ ਦਿਨ ਸਕੂਲ-ਕਾਲਜ ਸਣੇ ਸਰਕਾਰੀ, ਅਰਧ-ਸਰਕਾਰੀ ਦਫ਼ਤਰ ਰਹਿਣਗੇ ਬੰਦ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-01-2026)

Cold Wave Alert: ਪੂਰੇ ਉੱਤਰ ਭਾਰਤ 'ਚ ਪਾਰਾ 5 ਡਿਗਰੀ ਤੱਕ ਡਿੱਗੇਗਾ, ਯੂਪੀ-ਦਿੱਲੀ ਤੋਂ ਪੰਜਾਬ ਤੱਕ ਹਾਲਾਤ ਖਰਾਬ, ਮੌਸਮ ਵਿਭਾਗ ਦੀ ਨਵੀਂ ਚੇਤਾਵਨੀ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ

Embed widget