ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਇਨ੍ਹਾਂ ਨੇਤਾਵਾਂ ਨੇ ਫੜਿਆ 'AAP' ਦਾ ਪੱਲਾ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ
ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ, ਜਦੋਂ ਉਸ ਦੇ ਦੋ ਕੌਂਸਲਰਾਂ ਨੇ ਅਚਾਨਕ ਅਸਤੀਫਾ ਦੇ ਕੇ AAP ਦੀ ਮੈਂਬਰਸ਼ਿਪ ਹਾਸਲ...

Punjab News: 2027 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੂਰੇ ਜ਼ੋਰਾ-ਸ਼ੋਰਾਂ ਦੇ ਰਣਨੀਤੀਆਂ ਬਣਾ ਕੇ ਆਪੋ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਚ ਲੱਗੀਆਂ ਹੋਈਆਂ ਹਨ। ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ, ਜਦੋਂ ਉਸ ਦੇ ਦੋ ਕੌਂਸਲਰਾਂ ਨੇ ਅਚਾਨਕ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ (AAP) ਦੀ ਮੈਂਬਰਸ਼ਿਪ ਹਾਸਲ ਕਰ ਲਈ। ਅਸਤੀਫਾ ਦੇਣ ਵਾਲਿਆਂ ਵਿੱਚ ਇੱਕ ਮਹਿਲਾ ਕੌਂਸਲਰ ਵੀ ਸ਼ਾਮਲ ਹੈ।
ਪਾਰਟੀ ਪ੍ਰਧਾਨ ਅਮਨ ਅਰੋੜਾ ਵੱਲੋਂ ਦੋ ਆਗੂਆਂ ਨੂੰ ਕੀਤਾ ਗਿਆ ਸ਼ਾਮਿਲ
ਕੌਂਸਲਰ ਸ਼ਿਵਾਲੀ ਅਤੇ ਡਾ. ਅਵਤਾਰ ਸਿੰਘ ਨੇ ਕਾਂਗਰਸ ਨੂੰ ਛੱਡਣ ਦਾ ਐਲਾਨ ਕਰਦਿਆਂ ਸਿੱਧਾ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਦੋਵੇਂ ਨੇਤਾਵਾਂ ਨੂੰ AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਦੀ ਸਦੱਸਤਾ ਦਿਵਾਈ ਅਤੇ ਉਨ੍ਹਾਂ ਨੂੰ ਪਾਰਟੀ ਦਾ ਸਰੋਪਾ ਪਾ ਕੇ ਆਫਿਸ਼ਿਅਲ ਤੌਰ ‘ਤੇ ਸਵਾਗਤ ਕੀਤਾ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ ਵੀ ਹਾਜ਼ਰ ਰਹੇ। ਇਹ ਘਟਨਾ ਸਿਰਫ਼ ਕਾਂਗਰਸ ਲਈ ਝਟਕੇ ਵਾਲੀ ਨਹੀਂ, ਸਗੋਂ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਹ ਕਦਮ ਆਉਣ ਵਾਲੇ ਚੋਣੀ ਮਾਹੌਲ ‘ਤੇ ਵੱਡਾ ਅਸਰ ਪਾ ਸਕਦਾ ਹੈ।
ਇਸ ਵਜ੍ਹਾ ਕਰਕੇ ਵਰਕਰਾਂ ਦਾ ਕਾਂਗਰਸ ਤੋਂ ਹੋ ਰਿਹਾ ਮਨ ਖੱਟਾ- ਅਮਨ ਅਰੋੜਾ
ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਹੁਣ ਆਪਣੀ ਪਾਰਟੀ ਦੀ ਲਗਾਤਾਰ ਨਾਕਾਮੀ ਅਤੇ ਅੰਦਰੂਨੀ ਲੜਾਈ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦਾ ਭਰੋਸਾ ਲਗਾਤਾਰ ਆਮ ਆਦਮੀ ਪਾਰਟੀ ਵੱਲ ਵੱਧ ਰਿਹਾ ਹੈ ਅਤੇ ਇਹ ਗੱਲ ਕਾਂਗਰਸ ਦੀ ਕਮਜ਼ੋਰੀ ਤੇ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਦਾ ਸਭ ਤੋਂ ਵੱਡਾ ਸਬੂਤ ਹੈ। ਅਮਨ ਅਰੋੜਾ ਨੇ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਰਕਰ ਮਿਲ ਕੇ ਅੰਮ੍ਰਿਤਸਰ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨਗੇ। ਇਸੇ ਨਾਲ ਸਿਆਸੀ ਗਲਿਆਰਿਆਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਦੇ ਨੇਤਾ ਇਸ ਤਰ੍ਹਾਂ ਹੌਲੇ-ਹੌਲੇ ਪਾਰਟੀ ਤੋਂ ਵੱਖ ਹੁੰਦੇ ਰਹੇ ਤਾਂ ਪੰਜਾਬ ਵਿੱਚ ਕਾਂਗਰਸ ਲਈ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।





















