ਪੜਚੋਲ ਕਰੋ
Advertisement
ਵੈੱਬ ਸੀਰੀਜ਼ 'The Boys' ਦੇ ਫੈਲਸ ਲਈ ਖੁਸ਼ੀ ਦੀ ਖ਼ਬਰ, ਅਰਜੁਨ, ਰਾਜਕੁਮਾਰ ਅਤੇ ਦਿਸ਼ਾ ਨੇ ਦਿੱਤੀ ਇਨ੍ਹਾਂ ਕਿਰਦਾਰਾਂ ਨੂੰ ਆਵਾਜ਼
ਵੈੱਬ ਸੀਰੀਜ਼ 'ਦ ਬੁਆਏਜ਼' ਦਾ ਹਿੰਦੀ ਵਰਜਨ ਹੁਣ ਆ ਗਿਆ ਹੈ। 'ਦ ਬੁਆਏਜ਼' ਦਾ ਪਹਿਲਾ ਸੀਜ਼ਨ ਦੁਨੀਆ ਭਰ ਵਿਚ ਕਾਫੀ ਕਾਮਯਾਬ ਰਿਹਾ।
ਮੁੰਬਈ: ਵੈੱਬ ਸੀਰੀਜ਼ 'ਦ ਬੁਆਏਜ਼' ਦਾ ਹਿੰਦੀ ਵਰਜਨ ਹੁਣ ਆ ਗਿਆ ਹੈ। ਇੰਗਲਿਸ਼ ਵਿਚ ਜਾਰੀ ਹੋਣ ਤੋਂ ਬਾਅਦ ਇਸ ਵੈੱਬ ਸੀਰੀਜ਼ ਨੇ ਦੇਸ਼ ਵਿਚ ਆਪਣੇ ਕਾਫੀ ਫੈਨ ਬਣਾਏ। ਪੂਰੇ ਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ, ਸੀਰੀੜ ਦੇ ਨਿਰਮਾਤਾਵਾਂ ਨੇ ਇਸ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿਚ ਦੇਸ਼ ਦੀਆਂ ਕੁਝ ਭਾਸ਼ਾਵਾਂ ਵਿਚ ਡੱਬ ਕਰਕੇ ਇਸ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ। ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਿੰਦੀ ਵਿਚ ਸੀਰੀਜ਼ ਦੇ ਮੁੱਖ ਕਿਰਦਾਰਾਂ ਦੀ ਡੱਬਿੰਗ ਹਿੰਦੀ ਸਿਨੇਮਾ ਦੇ ਤਿੰਨ ਵੱਡੇ ਸਿਤਾਰਿਆਂ ਨੇ ਕੀਤੀ ਹੈ।
ਐਮਜ਼ੌਨ ਪ੍ਰਾਈਮ ਨੇ ਅਰਜੁਨ ਕਪੂਰ, ਰਾਜਕੁਮਾਰ ਰਾਓ ਅਤੇ ਦਿਸ਼ਾ ਪਾਟਨੀ ਨੂੰ ਸੀਰੀਜ਼ ਦੇ ਹਿੰਦੀ ਵਰਜਨ ਲਈ ਚੁਣਿਆ। ਤਿੰਨੋਂ ਸਟਾਰਸ ਨੇ ਦ ਬੁਆਏਜ਼ ਦੇ ਮੁੱਖ ਕਿਰਦਾਰਾਂ ਲਈ ਆਪਣੀ ਆਵਾਜ਼ ਦਿੱਤੀ। ਐਮਜ਼ੌਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ। ਇਸ ਦੇ ਨਾਲ ਐਮਜ਼ੌਨ ਨੇ ਲਿਖਿਆ- ਤੁਹਾਡਾ ਮਨਪਸੰਦ ਸ਼ੋਅ ਹੁਣ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ 28 ਅਕਤੂਬਰ ਤੋਂ ਉਪਲੱਬਧ ਹੋਵੇਗਾ। ਅਰਜੁਨ, ਰਾਜਕੁਮਾਰ ਅਤੇ ਦਿਸ਼ਾ ਨੂੰ ਇਸ ਨਾਲ ਟੈਗ ਕੀਤਾ ਹੈ।
ਇਸ ਦੇ ਨਾਲ ਹੀ ਰਾਜਕੁਮਾਰ ਰਾਓ ਨੇ ਖੁਦ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ। ਉਸਨੇ ਲਿਖਿਆ - ਮੈਂ ਹਾਂ ਹੋਮਲੈਂਡਰ ਅਤੇ ਮੈਂ ਕਿਸੇ ਦੀ ਨਹੀਂ ਸੁਣਦਾ। ਮੈਂ ਉਹੀ ਕਰਦਾ ਹਾਂ ਜੋ ਮੈਂ ਸਹੀ ਮਹਿਸੂਸ ਕਰਦਾ ਹਾਂ। ਦ ਬੁਆਏਜ਼ ਦੇ ਦੋਵੇਂ ਸੀਜ਼ਨਲ ਗਾ ਹਿੰਦੀ ਵਿਚ ਅਨੰਦ ਲਓ। ਦੱਸ ਦੇਈਏ ਕਿ ਵੈੱਬ ਸੀਰੀਜ਼ 'ਦ ਬੁਆਏਜ਼' ਦੇ ਪਹਿਲੇ ਸੀਜ਼ਨ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸਦੇ ਬਾਅਦ, ਇਸ ਸਾਲ 4 ਸਤੰਬਰ ਨੂੰ, ਸੀਰੀਜ਼ ਦਾ ਦੂਜਾ ਸੀਜ਼ਨ ਪਹਿਲੇ ਤਿੰਨ ਐਪੀਸੋਡਸ ਦੇ ਨਾਲ ਜਾਰੀ ਕੀਤਾ ਗਿਆ ਸੀ। ਉਸ ਤੋਂ ਬਾਅਦ ਹਰ ਸ਼ੁੱਕਰਵਾਰ ਨੂੰ ਨਵੇਂ ਐਪੀਸੋਡ ਰਿਲੀਜ਼ ਕੀਤੇ ਗਏ।Your favourite supe-smashing show is all set to win you over in Hindi, Tamil & Telugu from October 28 #TheBoysTV@arjunk26 @RajkummarRao @DishPatani pic.twitter.com/2tsd701JbO
— amazon prime video IN (@PrimeVideoIN) October 26, 2020
ਅਰਜੁਨ ਕਪੂਰ ਨੇ ਹਿੰਦੀ ਵਿੱਚ ਕਾਰਲ ਅਰਬਨ ਦੇ ਪਾਤਰ ਬਿਲੀ ਬੁੱਚਰ ਨੂੰ ਆਵਾਜ਼ ਦਿੱਤੀ ਹੈ। ਇਸੇ ਤਰ੍ਹਾਂ ਐਂਟਨੀ ਸਟਾਰ ਦੇ ਕਿਰਦਾਰ ਹਮਲੈਂਡਰ ਨੂੰ ਰਾਜਕੁਮਾਰ ਰਾਓ ਨੇ ਆਵਾਜ਼ ਦਿੱਤੀ ਹੈ ਅਤੇ ਐਰਿਨ ਮੋਰਯਾਰਟੀ ਦੇ ਕਿਰਦਾਰ ਸਟਾਰਲਾਈਟ ਨੂੰ ਦਿਸ਼ਾ ਪਟਨੀ ਨੇ ਆਵਾਜ਼ ਦਿੱਤੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Main hoon Homelander aur main kisi ki nahi sunta, main wohi karta hoon jo mujhe theek lagta hai! Enjoy The Boys ke dono seasons, Hindi mein, only on @primevideoin #TheBoysTv @arjunk26 @DishPatani pic.twitter.com/2KX8VteJ0o
— Rajkummar Rao (@RajkummarRao) October 26, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement