Aamir Khan Kiran Rao Divorce: ਆਮਿਰ ਖ਼ਾਨ ਵਲੋਂ ਤਲਾਕ ਦੇ ਐਲਾਨ ਮਗਰੋਂ ਟਵਿੱਟਰ 'ਤੇ ਕਿਉਂ ਟ੍ਰੈਂਡ ਹੋ ਰਹੀ ਫਾਤਿਮਾ ਸਨਾ ਸ਼ੇਖ?
ਆਮਿਰ ਖ਼ਾਨ ਅਤੇ ਕਿਰਨ ਰਾਓ ਦੇ ਵੱਖ ਹੋਣ ਦੀ ਖ਼ਬਰ ਸੁਣਨ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਆਪਣੀ ਪ੍ਰਤੀਕ੍ਰਿਆ ਦੇਣੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਇਸ ਦੌਰਾਨ ਲੋਕ ਫਾਤਿਮਾ ਸਨਾ ਸ਼ੇਖ ਨੂੰ ਟ੍ਰੋਲ ਕਰ ਰਹੇ ਹਨ।
ਮੁੰਬਈ: ਆਮਿਰ ਖ਼ਾਨ ਅਤੇ ਕਿਰਨ ਰਾਓ ਵਿਆਹ ਦੇ 15 ਸਾਲਾਂ ਬਾਅਦ ਵੱਖ ਹੋ ਗਏ ਹਨ। ਲਵ ਮੈਰਿਜ ਕਰਕੇ ਇੱਕ ਦੂਜੇ ਨੂੰ ਆਪਣਾ ਸਾਥੀ ਬਣਾਉਣ ਤੋਂ ਬਾਅਦ ਹੁਣ ਦੋਵੇਂ ਇੱਕ ਦੂਜੇ ਦਾ ਹੱਥ ਛੱਡ ਗਏ। ਦੋਵਾਂ ਨੇ ਇੱਕ ਬਿਆਨ ਜਾਰੀ ਕਰਕੇ ਫੈਨਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ 'ਤੇ ਫੈਨਸ ਦੋਵਾਂ ਦੇ ਇਸ ਫੈਸਲੇ 'ਤੇ ਮਿਕਸ ਪ੍ਰਤੀਕ੍ਰਿਆ ਦੇ ਰਹੇ ਹਨ। ਕੁਝ ਆਮਿਰ ਅਤੇ ਕਿਰਨ ਦੇ ਇਸ ਫੈਸਲੇ ਦਾ ਸਨਮਾਨ ਕਰ ਰਹੇ ਹਨ, ਜਦਕਿ ਕੁਝ ਅਭਿਨੇਤਾ ਨੂੰ ਟ੍ਰੋਲ ਕਰ ਰਹੇ ਹਨ।
ਕੁਝ ਤਾਂ ਇਸ ਮਾਮਲੇ 'ਚ ਐਕਟਰਸ ਫਾਤਿਮਾ ਸਨਾ ਸ਼ੇਖ ਨੂੰ ਘਸੀਟ ਰਹੇ ਹਨ। ਬਾਲੀਵੁੱਡ ਸਟਾਰ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਨੇ 3 ਜੂਨ ਨੂੰ ਤਲਾਕ ਦਾ ਐਲਾਨ ਕੀਤਾ ਹੈ। ਇਹ ਖਬਰ ਆਮਿਰ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਹੈ। ਪਰ ਇਸ ਤੋਂ ਵੀ ਹੈਰਾਨ ਕਰਨ ਵਾਲੀ ਖ਼ਬਰ ਇਹ ਹੈ ਕਿ ਆਮਿਰ ਦੀ ਸਹਿ-ਸਟਾਰ ਰਹੀ ਐਕਟਰਸ ਫਾਤਿਮਾ ਸਨਾ ਸ਼ੇਖ ਨੂੰ ਆਮਿਰ ਅਤੇ ਕਿਰਨ ਦੇ ਤਲਾਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਹੀ ਹੈ।
ਦਰਅਸਲ, ਲੋਕ ਸੋਸ਼ਲ ਮੀਡੀਆ 'ਤੇ ਕਿਆਸ ਲਗਾ ਰਹੇ ਹਨ ਕਿ ਕਿਰਨ ਰਾਓ ਤੋਂ ਆਮਿਰ ਖ਼ਾਨ ਦੇ ਤਲਾਕ ਦਾ ਕਾਰਨ ਫਾਤਿਮਾ ਸਨਾ ਸ਼ੇਖ ਦੀ ਨੇੜਤਾ ਹੈ। ਆਮਿਰ ਖ਼ਾਨ ਅਤੇ ਫਾਤਿਮਾ ਸਨਾ ਸ਼ੇਖ ਨੇ ਫਿਲਮ ‘ਦੰਗਲ’ ਵਿੱਚ ਇਕੱਠੇ ਕੰਮ ਕੀਤਾ ਸੀ। ਇਹ ਫਾਤਿਮਾ ਦੀ ਪਹਿਲੀ ਫਿਲਮ ਸੀ ਅਤੇ ਉਸਨੇ ਆਮਿਰ ਖ਼ਾਨ ਦੀ ਧੀ ਦਾ ਕਿਰਦਾਰ ਨਿਭਾਇਆ ਸੀ। ਲੋਕ ਸੋਸ਼ਲ ਮੀਡੀਆ 'ਤੇ #FatimaSanaShaikh ਨਾਲ ਲਗਾਤਾਰ ਟਵੀਟ ਕਰ ਰਹੇ ਹਨ।
ਵੇਖੋ ਯੂਜ਼ਰਸ ਦੇ ਰਿਐਕਸ਼ਨ
ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਫਾਤਿਮਾ ਸਨਾ ਸ਼ੇਖ ਦੇ ਲਿੰਕ-ਅਪ ਦੀਆਂ ਅਫਵਾਹਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਰਿਪੋਰਟਾਂ 'ਤੇ ਪ੍ਰਤੀਕਰਮ ਦਿੰਦਿਆਂ ਫਾਤਿਮਾ ਸਨਾ ਸ਼ੇਖ ਨੇ ਫਿਰ ਕਿਹਾ ਕਿ ਉਹ ਆਮਿਰ ਨੂੰ ਆਪਣਾ ਮਾਰਗ ਦਰਸ਼ਕ ਅਤੇ ਜੀਵਨ ਗੁਰੂ ਮੰਨਦੀ ਹੈ। ਹਾਲਾਂਕਿ, ਆਮਿਰ ਅਤੇ ਫਾਤਿਮਾ ਦੇ ਕਥਿਤ ਲਿੰਕਅਪ 'ਤੇ ਲੋਕ ਅਜੇ ਵੀ ਸੋਸ਼ਲ ਮੀਡੀਆ 'ਤੇ ਕਾਫੀ ਗੱਲਾਂ ਕਰ ਰਹੇ ਹਨ।
ਦੱਸ ਦੇਈਏ ਕਿ 56 ਸਾਲਾ ਆਮਿਰ ਖ਼ਾਨ ਨੇ ਸਾਲ 2005 ਵਿੱਚ ਕਿਰਨ ਰਾਓ ਨਾਲ ਵਿਆਹ ਕੀਤਾ ਸੀ। ਆਮਿਰ ਨੇ ਇਸ ਤੋਂ ਪਹਿਲਾਂ ਸਾਲ 1986 ਵਿਚ ਰੀਨਾ ਦੱਤਾ ਨਾਲ ਵਿਆਹ ਕਰਵਾਇਆ ਸੀ। ਆਮਿਰ ਅਤੇ ਰੀਨਾ ਦੇ ਦੋ ਬੱਚੇ ਜੁਨੈਦ ਅਤੇ ਆਈਰਾ ਖ਼ਾਨ ਹਨ। ਸਾਲ 2002 ਵਿੱਚ ਆਮਿਰ ਅਤੇ ਰੀਨਾ ਦਾ ਤਲਾਕ ਹੋ ਗਿਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖ਼ਾਨ ਹੁਣ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਵਿਚ ਨਜ਼ਰ ਆਉਣਗੇ ਜੋ ਇਸ ਸਾਲ ਕ੍ਰਿਸਮਿਸ 'ਤੇ ਰਿਲੀਜ਼ ਹੋਣ ਵਾਲੀ ਹੈ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਵਿਚ ਜਾਂਦੀ ਨਜ਼ਰ ਆਈ Shehnaaz Gill, ਕੀਮਤ ਜਾਣ ਉੱਡੇ ਫੈਨਸ ਦੇ ਹੋਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904