Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਹਾਰਟ ਅਟੈਕ ਨਾਲ ਤੋੜਿਆ ਦਮ
Usha Uthup Husband Jani Chacko Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕਾ ਊਸ਼ਾ ਉਥੁਪ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਗਾਇਕਾ ਦੇ ਪਤੀ ਜਾਨੀ ਚਾਕੋ ਦਾ ਦੇਹਾਂਤ
Usha Uthup Husband Jani Chacko Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕਾ ਊਸ਼ਾ ਉਥੁਪ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਗਾਇਕਾ ਦੇ ਪਤੀ ਜਾਨੀ ਚਾਕੋ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕੋਲਕਾਤਾ ਵਿੱਚ ਆਖਰੀ ਸਾਹ ਲਿਆ। ਜਾਨੀ ਚਾਕੋ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।
ਬੇਟੀ ਨੇ ਸ਼ੇਅਰ ਕੀਤੀ ਪੋਸਟ...
ਊਸ਼ਾ ਉਥੁਪ ਦੇ ਪਤੀ ਜਾਨੀ ਚਾਕੋ ਦੇ ਦੇਹਾਂਤ 'ਤੇ ਉਨ੍ਹਾਂ ਦੀ ਬੇਟੀ ਅੰਜਲੀ ਉਥੁਪ ਨੇ ਪੋਸਟ ਪਾ ਕੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਅੰਜਲੀ ਨੇ ਲਿਖਿਆ, "ਅੱਪਾ... ਬਹੁਤ ਜਲਦੀ ਚਲੇ ਗਏ... ਪਰ ਤੁਸੀਂ ਜਿਸ ਤਰ੍ਹਾਂ ਦੇ ਸਟਾਈਲਿਸ਼ ਤਰੀਕੇ ਨਾਲ ਰਹਿੰਦੇ ਸੀ... ਦੁਨੀਆ ਦੇ ਸਭ ਤੋਂ ਖੂਬਸੂਰਤ ਆਦਮੀ... ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਇੱਕ ਸੱਚਾ ਸੱਜਣ ਅਤੇ ਦਿਲ ਦਾ ਇੱਕ ਲਾਰੈਂਸੀਅਨ ਅਤੇ ਫਾਈਨੇਸਟ ਟੀ ਟੇਸਟਰ।"
View this post on Instagram
ਖਬਰਾਂ ਮੁਤਾਬਕ 78 ਸਾਲਾ ਜਾਨੀ ਚਾਕੋ ਘਰ 'ਚ ਟੀਵੀ ਦੇਖ ਰਹੇ ਸੀ ਤਾਂ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਊਸ਼ਾ ਉਥੁਪ ਦੇ ਪਤੀ ਦਾ ਅੰਤਿਮ ਸੰਸਕਾਰ 9 ਜੁਲਾਈ ਯਾਨੀ ਅੱਜ ਮੰਗਲਵਾਰ ਨੂੰ ਕੀਤਾ ਜਾਵੇਗਾ।
ਬਿਜ਼ਨਸ ਸੰਭਾਲਦੇ ਸੀ ਜਾਨੀ ਚਾਕੋ...
ਤੁਹਾਨੂੰ ਦੱਸ ਦੇਈਏ ਕਿ ਜਾਨੀ ਚਾਕੋ ਊਸ਼ਾ ਉਥੁਪ ਦੇ ਦੂਜੇ ਪਤੀ ਸਨ ਅਤੇ ਮਿਊਜ਼ਿਕ ਇੰਡਸਟਰੀ ਤੋਂ ਦੂਰ ਆਪਣਾ ਬਿਜ਼ਨਸ ਸੰਭਾਲਦੇ ਸਨ। ਉਹ ਚਾਹ ਦੇ ਬਾਗਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਸੀ। ਜਾਨੀ ਅਤੇ ਊਸ਼ਾ ਦੀ ਪਹਿਲੀ ਮੁਲਾਕਾਤ 70 ਦੇ ਦਹਾਕੇ ਦੇ ਸ਼ੁਰੂ ਵਿੱਚ ਮਸ਼ਹੂਰ ਨਾਈਟ ਕਲੱਬ ਟ੍ਰਿੰਕਸ ਵਿੱਚ ਹੋਈ ਸੀ। ਦੋਵਾਂ ਦਾ ਇੱਕ ਬੇਟਾ ਅਤੇ ਬੇਟੀ ਹੈ। ਊਸ਼ਾ ਉਥੁਪ ਦਾ ਪਹਿਲਾਂ ਮਰਹੂਮ ਰਾਮੂ ਨਾਲ ਵਿਆਹ ਹੋਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।