Brahma Mishra Death: ਮਿਰਜ਼ਾਪੁਰ ਵੈੱਬ ਸੀਰੀਜ਼ ਦੇ ਕਰਿਦਾਰ ਲਲਿਤ ਦਾ ਦੇਹਾਂਤ, ਤਿੰਨ ਦਿਨ ਬਾਥਰੂਮ 'ਚ ਪਈ ਰਹੀ ਲਾਸ਼
ਮੁੰਬਈ ਦੇ ਵਰਸੋਵਾ ਇਲਾਕੇ 'ਚ ਰਹਿਣ ਵਾਲੇ ਅਦਾਕਾਰ ਬ੍ਰਹਮ ਮਿਸ਼ਰਾ ਦੀ ਲਾਸ਼ ਉਨ੍ਹਾਂ ਦੇ ਫਲੈਟ 'ਚੋਂ ਮਿਲੀ ਹੈ। ਮਿਸ਼ਰਾ ਨੇ ਵੈੱਬ ਸੀਰੀਜ਼ ਮਿਰਜ਼ਾਪੁਰ 'ਚ ਲਲਿਤ ਦਾ ਕਿਰਦਾਰ ਨਿਭਾਇਆ ਸੀ।
Brahma Mishra Death News: ਮੁੰਬਈ ਦੇ ਵਰਸੋਵਾ ਇਲਾਕੇ 'ਚ ਰਹਿਣ ਵਾਲੇ ਅਦਾਕਾਰ ਬ੍ਰਹਮ ਮਿਸ਼ਰਾ ਦੀ ਲਾਸ਼ ਉਨ੍ਹਾਂ ਦੇ ਫਲੈਟ 'ਚੋਂ ਮਿਲੀ ਹੈ। ਮਿਸ਼ਰਾ ਨੇ ਵੈੱਬ ਸੀਰੀਜ਼ ਮਿਰਜ਼ਾਪੁਰ 'ਚ ਲਲਿਤ ਦਾ ਕਿਰਦਾਰ ਨਿਭਾਇਆ ਸੀ। ਮਿਸ਼ਰਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜ ਦਿੱਤਾ ਗਿਆ ਹੈ। ਮਿਸ਼ਰਾ ਦੀ ਲਾਸ਼ ਫਲੈਟ ਦੇ ਬਾਥਰੂਮ 'ਚੋਂ ਬਰਾਮਦ ਹੋਈ। ਫਲੈਟ 'ਚੋਂ ਬਦਬੂ ਆਉਣ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਥਰੂਮ 'ਚੋਂ ਮਿਸ਼ਰਾ ਦੀ ਲਾਸ਼ ਬਰਾਮਦ ਹੋਈ। ਸੂਤਰਾਂ ਨੇ ਦੱਸਿਆ ਕਿ ਲਾਸ਼ ਨੂੰ ਕੰਪੋਜ਼ ਕੀਤਾ ਜਾ ਰਿਹਾ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।
ਮਿਰਜ਼ਾਪੁਰ ਦੇ 'ਮੁੰਨਾ ਸ਼ੁਕਲਾ' ਯਾਨੀ ਦਿਵਯੇਂਦੂ ਸ਼ਰਮਾ ਨੇ ਵੀ ਬ੍ਰਹਮਾ ਮਿਸ਼ਰਾ ਦੀ ਮੌਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਬ੍ਰਹਮਾ ਮਿਸ਼ਰਾ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਭਗਵਾਨ ਤੁਹਾਨੂੰ ਸ਼ਾਂਤੀ ਦੇਵੇ ਬ੍ਰਹਮਾ ਮਿਸ਼ਰਾ ਜੀੇ। ਸਾਡਾ ਲਲਿਤ ਨਹੀਂ ਰਿਹਾ। ਤੁਸੀਂ ਸਾਰੇ ਉਹਨਾਂ ਲਈ ਅਰਦਾਸ ਕਰੋ। ਮਿਰਜ਼ਾਪੁਰ ਤੋਂ ਇਲਾਵਾ ਬ੍ਰਹਮਾ ਮਿਸ਼ਰਾ ਕੇਸਰੀ, ਮਾਊਂਟੇਨ ਮੈਨ ਅਤੇ ਹੋਰ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਬਦਰੀ ਕੀ ਦੁਲਹਨੀਆ, ਸੁਪਰ 30 ਅਤੇ ਦੰਗਲ ਵਰਗੀਆਂ ਫਿਲਮਾਂ ਵਿੱਚ ਵੀ ਲੋਕਾਂ ਨੇ ਉਸ ਦੀ ਅਦਾਕਾਰੀ ਨੂੰ ਦੇਖਿਆ ਹੈ।
ਬ੍ਰਹਮਾ ਮਿਸ਼ਰਾ ਨੇ ਕੁਝ ਦਿਨ ਪਹਿਲਾਂ ਆਪਣਾ 32ਵਾਂ ਜਨਮਦਿਨ ਮਨਾਇਆ ਸੀ। ਭੋਪਾਲ ਦੇ ਰਹਿਣ ਵਾਲੇ ਬ੍ਰਹਮਾ ਮਿਸ਼ਰਾ ਦਾ ਬਚਪਨ ਤੋਂ ਹੀ ਅਦਾਕਾਰ ਬਣਨ ਦਾ ਸੁਪਨਾ ਸੀ। ਉਸਨੇ 2013 ਵਿੱਚ ਫਿਲਮ ਚੋਰ ਚੋਰ ਸੁਪਰ ਚੋਰ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਉਸਨੇ ਅਕਸ਼ੈ ਕੁਮਾਰ ਦੀ ਕੇਸਰੀ ਵਿੱਚ ਖੁਦਰਾਦ ਖਾਨ ਦਾ ਕਿਰਦਾਰ ਵੀ ਨਿਭਾਇਆ ਸੀ।
ਬ੍ਰਹਮਾ ਮਿਸ਼ਰਾ ਦਾ ਰੋਲ ਮਾਡਲ ਮਨੋਜ ਬਾਜਪਾਈ ਸੀ। ਉਹ ਕਦੇ ਵੀ ਮਨੋਜ ਬਾਜਪਾਈ ਨਾਲ ਫੋਟੋ ਖਿੱਚਣ ਦਾ ਮੌਕਾ ਨਹੀਂ ਗੁਆਉਂਦੇ ਸਨ। ਉਨ੍ਹਾਂ ਨੇ ਖੁਦ ਮਨੋਜ ਬਾਜਪਾਈ ਨਾਲ ਇਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ।