ਕੈਟਰੀਨਾ ਕੈਫ ਦਾ ਫੋਟੋਸ਼ੂਟ ਦਾ BTS ਵੀਡੀਓ, ਕੁਝ ਹੀ ਮਿੰਟਾਂ 'ਚ ਹੋਇਆ ਵਾਇਰਲ
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਰਹੀ ਹੈ।
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਰਹੀ ਹੈ। ਕੈਟਰੀਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ, ਵੀਡੀਓਜ਼ ਅਤੇ ਲਾਈਫ ਅਪਡੇਟਸ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕੈਟਰੀਨਾ ਨੇ ਫੈਨਜ਼ ਨੂੰ ਇੱਕ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਇੱਕ ਬਹੁਤ ਹੀ ਪਿਆਰੀ ਅਤੇ ਡਿਫਰੇਂਟ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਵਿੱਚ ਕੈਟਰੀਨਾ ਨੇ ਆਪਣੇ ਡਾਂਸ ਮੂਵਜ਼ ਦਿਖਾਏ ਹਨ। ਜਿਨ੍ਹਾਂ ਨੂੰ ਦੇਖ ਕੇ ਫੈਨਜ਼ ਵੀ ਉਨ੍ਹਾਂ ਦੇ ਹੋਰ ਦੀਵਾਨੇ ਹੋ ਗਏ। ਛੇਤੀ ਹੀ ਟਾਈਗਰ ਜ਼ਿੰਦਾ ਹੈ ਵਿੱਚ ਨਜ਼ਰ ਆਉਣ ਵਾਲੀ ਕੈਟਰੀਨਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦਾ ਇੱਕ behind the scene ਵੀਡੀਓ ਸਾਂਝਾ ਕੀਤਾ ਹੈ। ਕੈਟਰੀਨਾ ਦੇ ਇਸ ਵੀਡੀਓ ਨੂੰ ਫੈਨਜ਼ ਵਲੋਂ ਇੰਨਾ ਪਸੰਦ ਕੀਤਾ ਹੈ ਕਿ ਇਹ ਵੀਡੀਓ ਅਪਲੋਡ ਹੁੰਦਿਆਂ ਹੀ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ।
ਇਸ ਵੀਡੀਓ ਵਿੱਚ ਕੈਟਰੀਨਾ ਨੇ ਡਾਂਸ ਤੋਂ ਇਲਾਵਾ ਕਈ ਵਾਰ ਅਲਗ ਅਲਗ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਫੈਨਜ਼ ਕੈਟਰੀਨਾ ਦੇ ਅੰਦਾਜ਼ ਦੇ ਦੀਵਾਨੇ ਹੋ ਗਏ ਹਨ ਅਤੇ ਵੀਡੀਓ 'ਤੇ ਕੁਮੈਂਟਸ ਕਰਕੇ ਉਨ੍ਹਾਂ ਦੀ ਲੁਕ ਅਤੇ ਸਟਾਈਲ ਦੀ ਕਾਫੀ ਤਰੀਫ ਕਰ ਰਹੇ ਹਨ।
ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਅਫੇਅਰ ਦੇ ਚਰਚੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਹਨ। ਲੌਕਡਾਊਨ ਦੌਰਾਨ ਦੋਵਾਂ ਨੂੰ ਹਾਊਸ ਪਾਰਟੀ ਅਤੇ ਬਾਹਰ ਇਕਠੇ ਸਪਾਟ ਕੀਤਾ ਗਿਆ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋਈਆਂ। ਹਾਲਾਂਕਿ ਦੋਵਾਂ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਰਿਸ਼ਤੇ 'ਚ ਹੋਣ ਦੀ ਗੱਲ ਨਹੀਂ ਕੀਤੀ।
ਹੁਣ ਮਾਮਲਾ ਹੋਰ ਵੱਧ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਹੁਤ ਜਲਦ ਵਿਆਹ ਕਰਾਉਣ ਜਾ ਰਹੇ ਹਨ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਸਟਾਈਲਿਸਟ ਅਤੇ ਕਾਸਟਿਊ ਮ ਡਿਜ਼ਾਈਨਰ ਐਸ਼ਲੇ ਰੇਬੇਲੋ ਨੇ ਅਜਿਹਾ ਪੋਸਟ ਕੀਤਾ ਹੈ, ਜਿਸ ਤੋਂ ਬਾਅਦ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਵਿੱਕੀ ਅਤੇ ਕੈਟਰੀਨਾ ਬਹੁਤ ਜਲਦੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।