(Source: ECI/ABP News/ABP Majha)
Bunty Bains: ਸਲੀਮ ਮਰਚੈਂਟ ਨੇ ਸਿੱਧੂ ਮੂਸੇਵਾਲਾ ਦਾ ਨਾਂ ਪੈਸੇ ਕਮਾਉਣ ਲਈ ਇਸਤੇਮਾਲ ਕੀਤਾ- ਬੰਟੀ ਬੈਂਸ ਨੇ ਕੀਤੇ ਕਈ ਖੁਲਾਸੇ
Bunty Bains On Salim Merchant: ਬੰਟੀ ਬੈਂਸ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ "ਸਲੀਮ ਮਰਚੈਂਟ ਨੇ ਸਿੱਧੂ ਦੀ ਮੌਤ ਤੋਂ ਫ਼ਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਮਰਚੈਂਟ ਨੇ ਸਿੱਧੂ ਦੇ ਗੀਤ ਤੋਂ ਜੰਮ ਕੇ ਆਰਥਿਕ ਫ਼ਾਇਦਾ ਲਿਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Bunty Bains Salim Merchant: ਸਲੀਮ ਮਰਚੈਂਟ ਨੇ ਸਿੱਧੂ ਮੂਸੇਵਾਲਾ ਦੇ ਗੀਤ `ਜਾਂਦੀ ਵਾਰ` ਦੀ ਰਿਲੀਜ਼ ਨੂੰ ਟਾਲ ਦਿੱਤਾ ਹੈ। ਕੋਰਟ ਨੇ ਵੀ ਇਸੇ ਫ਼ੈਸਲੇ ਤੇ ਮੋਹਰ ਲਗਾਈ ਹੈ ਕਿ ਸਿੱਧੂ ਦਾ ਗੀਤ ਨਹੀਂ ਰਿਲੀਜ਼ ਨਹੀਂ ਹੋਵੇਗਾ। ਖੈਰ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਹੀ ਸਲੀਮ ਨੇ ਇੰਸਟਾਗ੍ਰਾਮ `ਤੇ ਵੀਡੀਓ ਅਪਲੋਡ ਕਰਕੇ ਐਲਾਨ ਕਰ ਦਿੱਤਾ ਸੀ ਕਿ ਗੀਤ ਦੀ ਰਿਲੀਜ਼ ਨੂੰ ਟਾਲ ਰਹੇ ਹਨ।
ਇਸ ਬਾਰੇ ਪੰਜਾਬੀ ਗੀਤਕਾਰ ਤੇ ਲੇਖਕ ਬੰਟੀ ਬੈਂਸ ਨੇ ਇੰਸਟਾਗ੍ਰਾਮ ਤੇ ਸਟੋਰੀ ਪਾਈ, ਜਿਸ ਵਿੱਚ ਉਨ੍ਹਾਂ ਬਾਲੀਵੁੱਡ ਦੇ ਦਿੱਗਜ ਸੰਗੀਤਕਾਰ ਸਲੀਮ ਮਰਚੈਂਟ ਦੇ ਨਾਂ ਇੱਕ ਲੰਬਾ ਚੌੜਾ ਮੈਸੇਜ ਲਿਖਿਆ। ਬੰਟੀ ਕਹਿੰਦੇ ਹਨ, "ਸਤਿਕਾਰਯੋਗ ਸਲੀਮ ਸਰ, ਆਖਰਕਾਰ ਤੁਸੀਂ ਸਿੱਧੂ ਦੇ ਫ਼ੈਨਜ਼ ਦਾ ਮਾਣ ਰੱਖ ਲਿਆ, ਸਿੱਧੂ ਦੇ ਮਾਪਿਆਂ ਦਾ ਮਾਣ ਰੱਖ ਲਿਆ। ਹਾਲਾਂਕਿ ਪਹਿਲਾਂ ਤੁਸੀਂ ਸਿੱਧੂ ਦਾ ਗੀਤ ਰਿਲੀਜ਼ ਕਰਨ ਨੂੰ ਲੈਕੇ ਅੜੇ ਰਹੇ। ਇੱਥੋਂ ਤੱਕ ਕਿ ਤੁਸੀਂ ਤੇ ਸੁਲੇਮਾਨ ਨੇ ਸਿੱਧੂ ਦੇ ਫ਼ੈਨਜ਼ ਨੂੰ ਇਹ ਤੱਕ ਕਿਹਾ ਸੀ ਕਿ ਜੋ ਕੁੱਝ ਕਰਨਾ ਕਰ ਲਓ, ਭਾਵੇਂ ਕੋਰਟ ਲੈ ਜਾਓ, ਗੀਤ ਤਾਂ ਰਿਲੀਜ਼ ਹੋ ਕੇ ਰਹੂਗਾ।
ਪਰ ਸਿੱਧੂ ਦੇ ਫ਼ੈਨਜ਼ ਦਾ ਧੰਨਵਾਦ ਜਿਹੜੇ ਇਸ ਸਮੇਂ `ਚ ਸਿੱਧੂ ਤੇ ਉਸ ਦੇ ਪਰਿਵਾਰ ਨਾਲ ਖੜੇ ਰਹੇ। ਕਿਉਂਕਿ ਸਿੱਧੂ ਦੇ ਫ਼ੈਨਜ਼ ਉਸ ਦੇ ਪਰਿਵਾਰ ਦਾ ਭਲਾ ਚਾਹੁੰਦੇ ਹਨ। ਸਿੱਧੂ ਨੇ ਜਾਂਦੀ ਵਾਰ ਗਾਣੇ ਨੂੰ ਖੁਦ ਗਾਇਆ ਸੀ, ਇੱਥੋਂ ਤੱਕ ਕਿ ਗੀਤ ਦੇ ਬੋਲ ਵੀ ਖੁਦ ਲਿਖੇ ਸੀ। ਇਸ ਕਰਕੇ ਸਿੱਧੂ ਦੀ ਮੇਹਨਤ ਦੀ ਕਮਾਈ ਤੇ ਉਸ ਦੇ ਮਾਪਿਆਂ ਦਾ ਹੱਕ ਆ।
ਇਸ ਦੇ ਨਾਲ ਹੀ ਬੰਟੀ ਬੈਂਸ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ "ਸਲੀਮ ਮਰਚੈਂਟ ਨੇ ਸਿੱਧੂ ਦੀ ਮੌਤ ਤੋਂ ਫ਼ਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਮਰਚੈਂਟ ਨੇ ਸਿੱਧੂ ਦੇ ਗੀਤ ਤੋਂ ਜੰਮ ਕੇ ਆਰਥਿਕ ਫ਼ਾਇਦਾ ਲਿਆ। ਬੈਂਸ ਨੇ ਇਹ ਵੀ ਕਿ ਮਰਚੈਂਟ ਨੇ ਸਿੱਧੂ ਦੇ ਸਾਈਨ (ਦਸਤਖਤ) ਤੇ ਉਨ੍ਹਾਂ ਦੇ ਬਰੈਂਡ ਦੀ ਟੀਸ਼ਰਟਾਂ ਨੂੰ ਆਪਣੇ ਫ਼ਾਇਦੇ ਲਈ 4 ਗੁਣਾ ਕੀਮਤ ਤੇ ਵੇਚਿਆ। ਮਰਚੈਂਟ ਨੇ ਸਿੱਧੂ ਦੇ ਸਾਈਨ ਤੇ ਆਟੋਗਰਾਫ਼ ਨੂੰ ਸਾਢੇ 23 ਹਜ਼ਾਰ ਦੀ ਕੀਮਤ ਤੱਕ `ਚ ਵੇਚਿਆ, ਜਿਸ ਦੇ ਲਈ ਉਨ੍ਹਾਂ ਨੇ ਕਲਾਕਾਰ ਨਾਂ ਦੀ ਇੱਕ ਏਜੰਸੀ ਨਾਲ ਕੋਲੈਬੋਰੇਟ ਵੀ ਕੀਤਾ।" ਇਹ ਬਹੁਤ ਬੁਰੀ ਗੱਲ ਹੈ।
ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਮਰਚੈਂਟ ਨੇ ਇਹ ਸਿੱਧੂ ਦੇ ਨਾਂ ਨੂੰ ਪੈਸੇ ਕਮਾਉਣ ਲਈ ਇਸਤੇਮਾਲ ਕੀਤਾ। ਇਹ ਗੱਲ ਅਸੀਂ ਸਮਝ ਸਕਦੇ ਹਾਂ। ਪਰ ਹੁਣ ਅਸੀਂ ਤੁਹਾਨੂੰ ਸਿੱਧੂ ਦਾ ਗੀਤ ਕਿਸੇ ਵੀ ਹਾਲ `ਚ ਰਿਲੀਜ਼ ਨਹੀਂ ਕਰਨ ਦਿਆਂਗੇ। ਸਿੱਧੂ ਨੇ ਜਿਹੜੀਆਂ ਵੀ ਮਿਊਜ਼ਿਕ ਕੰਪਨੀਆਂ ਨਾਲ ਗੀਤ ਗਾਏ ਸੀ। ਉਨ੍ਹਾਂ ਸਾਰੀਆਂ ਹੀ ਕੰਪਨੀਆਂ ਨੇ ਉਹ ਗੀਤ ਸਿੱਧੂ ਦੇ ਮਾਪਿਆਂ ਨੂੰ ਸੌਂਪ ਦਿਤੇ ਹਨ। ਕਿਉਂਕਿ ਉਸ ਦੀ ਵੱਡਮੁੱਲੀ ਵਿਰਾਸਤ ਤੇ ਸਿਰਫ਼ ਉਸਦੇ ਮਾਪਿਆਂ ਦਾ ਹੱਕ ਹੈ।