Carry On Jatta 3: 'ਕੈਰੀ ਆਨ ਜੱਟਾ 3' ਬਣ ਸਕਦੀ ਹੈ 100 ਕਰੋੜ ਕਮਾਉਣ ਵਾਲੀ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ, ਜਾਣੋ ਕਿਵੇਂ
Sonam Bajwa Gippy Grewal: ਸਵਾਲ ਇਹ ਵੀ ਉੱਠਦਾ ਹੈ ਕਿ ਕੀ 'ਕੈਰੀ ਆਨ ਜੱਟਾ 3' ਇਤਿਹਾਸ ਰਚ ਪਾਵੇਗੀ? ਕੀ ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਫਿਲਮ ਬਣੇਗੀ? ਇਸ ਦਾ ਜਵਾਬ ਹੈ 'ਹਾਂ'।
![Carry On Jatta 3: 'ਕੈਰੀ ਆਨ ਜੱਟਾ 3' ਬਣ ਸਕਦੀ ਹੈ 100 ਕਰੋੜ ਕਮਾਉਣ ਵਾਲੀ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ, ਜਾਣੋ ਕਿਵੇਂ carry on jatta 3 might become the first punjabi movie to reach the 100 crore mark here is why Carry On Jatta 3: 'ਕੈਰੀ ਆਨ ਜੱਟਾ 3' ਬਣ ਸਕਦੀ ਹੈ 100 ਕਰੋੜ ਕਮਾਉਣ ਵਾਲੀ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ, ਜਾਣੋ ਕਿਵੇਂ](https://feeds.abplive.com/onecms/images/uploaded-images/2023/06/06/b0c3682aba0ed4295fdca90ed0a814dd1686057768694469_original.jpg?impolicy=abp_cdn&imwidth=1200&height=675)
Carry On Jatta 3: 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਦਾ ਆਖਰੀ ਭਾਗ ਯਾਨਿ 'ਕੈਰੀ ਆਨ ਜੱਟਾ 2' ਸਾਲ 2018 'ਚ ਰਿਲੀਜ਼ ਹੋਇਆ ਸੀ। ਹੁਣ 5 ਸਾਲਾਂ ਬਾਅਦ ਇਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਅਜਿਹੇ 'ਚ ਹਰ ਕੋਈ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਕੀ 'ਕੈਰੀ ਆਨ ਜੱਟਾ 3' ਇਤਿਹਾਸ ਰਚ ਪਾਵੇਗੀ? ਕੀ ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਫਿਲਮ ਬਣੇਗੀ? ਇਸ ਦਾ ਜਵਾਬ ਹੈ 'ਹਾਂ'। ਇਹ ਫਿਲਮ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣ ਸਕਦੀ ਹੈ। ਇਸ ਦੇ ਪਿੱਛੇ ਕਈ ਕਾਰਨ ਹਨ।
ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਸ਼ੁੇਅਰ ਕੀਤੀ ਸਲਮਾਨ ਖਾਨ ਦੀ ਪੁਰਾਣੀ ਵੀਡੀਓ, ਨਾਲ ਹੀ ਐਕਟਰ ਨੂੰ ਪੁੱਛ ਲਿਆ ਇਹ ਸਵਾਲ
ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਨੇ ਇਸ ਵਾਰ ਪੂਰੇ ਦਿਮਾਗ਼ ਨਾਲ ਕੰਮ ਲਿਆ ਹੈ। ਉਨ੍ਹਾਂ ਨੇ ਫਿਲਮ ਦੀ ਵੱਧ ਤੋਂ ਵੱਧ ਪ੍ਰਮੋਸ਼ਨ ਕਰਨ ਲਈ ਟਰੇਲਰ ਬਾਲੀਵੁੱਡ ਸਟਾਰ ਆਮਿਰ ਖਾਨ ਤੋਂ ਲੌਂਚ ਕਰਾਇਆ। ਜ਼ਾਹਰ ਹੈ ਕਿ ਆਮਿਰ ਖਾਨ ਦਾ ਨਾਮ ਹੀ ਕਾਫੀ ਹੈ। ਆਮਿਰ ਦੇ ਨਾਮ ;ਤੇ ਪੂਰੇ ਭਾਰਤ 'ਚ ਫਿਲਮ ਦਾ ਕਰੇਜ਼ ਵਧੇਗਾ।
View this post on Instagram
ਦੂਜਾ ਕਾਰਨ ਇਹ ਕਿ ਫਿਲਮ ਦਾ ਪ੍ਰਮੋਸ਼ਨ। ਜੀ ਹਾਂ ਜਦੋਂ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ। ਉਦੋਂ ਤੋਂ ਹੀ ਫਿਲਮ ਨੂੰ ਕਿਸੇ ਨਾ ਕਿਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਫਿਲਮ ਮੇਕਰਸ ਤੇ ਸਟਾਰ ਕਾਸਟ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਇਨ੍ਹਾਂ ਜ਼ਿਆਦਾ ਪ੍ਰਮੋਸ਼ਨ ਕਿਸੇ ਪੰਜਾਬੀ ਫਿਲਮ ਦਾ ਅੱਜ ਤੱਕ ਨਹੀਂ ਕੀਤਾ ਗਿਆ ਹੈ, ਜਿਨ੍ਹਾਂ ਇਸ ਫਿਲਮ ਦਾ ਕੀਤਾ ਗਿਆ ਹੈ।
ਫਿਲਮ ਨੂੰ ਸ਼ਾਨਦਾਰ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ। ਫਿਲਮ ਦੇ ਗਾਣੇ ਅਤੇ ਟਰੇਲਰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਨੂੰ ਬਾਲੀਵੁੱਡ ਟੱਚ ਦੇਣ ਦੀ ਹਰ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਨਾਲ ਫਿਲਮ 'ਚ ਗਲੈਮਰ ਦਾ ਡਬਲ ਤੜਕਾ ਲਗਾਉਣ ਲਈ ਸੋਨਮ ਬਾਜਵਾ ਦੇ ਨਾਲ ਨਾਲ ਕਵਿਤਾ ਕੌਸ਼ਿਕ ਨੂੰ ਵੀ ਕਾਸਟ ਕੀਤਾ ਗਿਆ ਹੈ।
ਫਿਲਮ 'ਚ ਦੋ ਨਵੀਆਂ ਐਂਟਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਹ ਨਵੇਂ ਚਿਹਰੇ ਹਨ ਸ਼ਿੰਦਾ ਗਰੇਵਾਲ ਅਤੇ ਪਾਕਿਸਤਾਨ ਦੇ ਲੈਜੇਂਡ ਕਲਾਕਾਰ ਨਾਸਿਰ ਚਨਿਓਟੀ। ਇਹ ਦੋਵੇਂ ਹੀ ਜ਼ਬਰਦਸਤ ਕਲਾਕਾਰ ਹਨ। ਸ਼ਿੰਦੇ ਦੀ ਕਮਾਲ ਦੀ ਐਕਟਿੰਗ ਤੋਂ ਤਾਂ ਹਰ ਕੋਈ ਵਾਕਿਫ ਹੈ ਅਤੇ ਨਾਸਿਰ ਵੀ ਹੁਣ ਚੜ੍ਹਦੇ ਪੰਜਾਬੀ ਸਿਨੇਮਾ 'ਚ ਸਟਾਰ ਬਣ ਚੱੁਕੇ ਹਨ।
ਇਸ ਦੇ ਨਾਲ ਹੀ ਫਿਲਮ ਦੀ ਕਹਾਣੀ ਵੀ ਜ਼ਰਾ ਹਟ ਕੇ ਹੈ। ਇਹ ਪਹਿਲਾਂ ਵਾਲੇ ਉਹੀ ਪੁਰਾਣੇ ਬੋਰਿੰਗ ਕਾਨਸੈਪਟ ਤੋਂ ਥੋੜ੍ਹੀ ਅਲੱਗ ਕਹਾਣੀ ਲੱਗ ਰਹੀ ਹੈ, ਜਿਸ ਵਿੱਚ ਕਨਫਿਊਜ਼ਨ ਦੇ ਨਾਲ ਨਾਲ ਫੁੱਲ ਆਨ ਕਾਮੇਡੀ ਵੀ ਹੈ।
ਇਸ ਤੋਂ ਇਲਾਵਾ ਫਿਲਮ ਦੀ ਸਟਾਰ ਕਾਸਟ ਦਾ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚ ਕੇ ਫਿਲਮ ਨੂੰ ਪ੍ਰਮੋਟ ਕਰਨਾ। ਇਹ ਸਾਰੀਆਂ ਗੱਲਾਂ ਇਸੇ ਪਾਸੇ ਇਸ਼ਾਰਾ ਕਰ ਰਹੀਆਂ ਹਨ ਕਿ ਇਸ ਵਾਰ ਗਿੱਪੀ ਗਰੇਵਾਲ ਦੀ ਨਜ਼ਰ ਸਿੱਧਾ 100 ਕਰੋੜ ਦੇ ਅੰਕੜੇ 'ਤੇ ਹੈ। ਖੈਰ ਫਿਲਮ ਦੀ ਪੂਰੀ ਟੀਮ ਦੀ ਮੇਹਨਤ ਤਾਂ ਸਾਫ ਨਜ਼ਰ ਆ ਹੀ ਰਹੀ ਹੈ, ਪਰ ਇਹ ਮੇਹਨਤ ਨੂੰ ਜਨਤਾ ਕਿੰਨਾ ਕੁ ਪਸੰਦ ਕਰਦੀ ਹੈ, ਇਹ ਤਾਂ 29 ਜੂਨ ਨੂੰ ਹੀ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ: ਲੈਜੇਂਡ ਗਾਇਕ ਮੁਹੰਮਦ ਰਫੀ ਨੇ ਵੀ ਲੜੀ ਸੀ '62 'ਚ ਚੀਨ ਖਿਲਾਫ ਜੰਗ, ਪੜ੍ਹੋ ਇਹ ਅਣਸੁਣਿਆ ਕਿੱਸਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)