ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਾਮੇਡੀਅਨ ਭਾਰਤੀ ਸਿੰਘ ਨੇ ਫੈਨਸ ਨਾਲ ਸ਼ੇਅਰ ਕੀਤੀ ਖੁਸ਼ਖਬਰੀ
ਕਾਮੇਡੀਅਨ ਭਾਰਤੀ ਸਿੰਘ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੁਝ ਦਿਨ ਪਹਿਲਾਂ ਹੀ ਭਾਰਤੀ ਤੇ ਉਨ੍ਹਾਂ ਦੇ ਪਤੀ ਹਰਸ਼ ਡਰੱਗਜ਼ ਮਾਮਲੇ ਕਰਕੇ ਕਾਫੀ ਚਰਚਾ 'ਚ ਰਹੇ। ਦੋਹਾਂ ਨੂੰ NCB ਦੀ ਹਿਰਾਸਤ 'ਚ ਵੀ ਰਹਿਣਾ ਪਿਆ।
![ਕਾਮੇਡੀਅਨ ਭਾਰਤੀ ਸਿੰਘ ਨੇ ਫੈਨਸ ਨਾਲ ਸ਼ੇਅਰ ਕੀਤੀ ਖੁਸ਼ਖਬਰੀ Comedian Bharti Singh shared the good news with the fans, Not seperating from the Kapil sharma show ਕਾਮੇਡੀਅਨ ਭਾਰਤੀ ਸਿੰਘ ਨੇ ਫੈਨਸ ਨਾਲ ਸ਼ੇਅਰ ਕੀਤੀ ਖੁਸ਼ਖਬਰੀ](https://static.abplive.com/wp-content/uploads/sites/5/2018/12/24154952/bharti_and_haarsh_thumbv.jpeg?impolicy=abp_cdn&imwidth=1200&height=675)
ਕਾਮੇਡੀਅਨ ਭਾਰਤੀ ਸਿੰਘ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੁਝ ਦਿਨ ਪਹਿਲਾਂ ਹੀ ਭਾਰਤੀ ਤੇ ਉਨ੍ਹਾਂ ਦੇ ਪਤੀ ਹਰਸ਼ ਡਰੱਗਜ਼ ਮਾਮਲੇ ਕਰਕੇ ਕਾਫੀ ਚਰਚਾ 'ਚ ਰਹੇ। ਦੋਹਾਂ ਨੂੰ NCB ਦੀ ਹਿਰਾਸਤ 'ਚ ਵੀ ਰਹਿਣਾ ਪਿਆ। ਹਾਲ ਹੀ ਵਿੱਚ ਭਾਰਤੀ ਸਿੰਘ ਡਾਂਸਰ ਪੁਨੀਤ ਪਾਠਕ ਦੇ ਵਿਆਹ ਵਿੱਚ ਆਪਣੇ ਪਤੀ ਹਰਸ਼ ਲਿਮਬਾਚੀਆ ਨਾਲ ਦਿਖਾਈ ਦਿੱਤੀ ਸੀ। ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈਆਂ।
ਹੁਣ ਭਾਰਤੀ ਸਿੰਘ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਨਾਲ ਭਾਰਤੀ ਨੇ ਆਪਣੇ ਫੈਨਜ਼ ਨਾਲ ਇਕ ਖੁਸ਼ਖਬਰੀ ਵੀ ਸਾਂਝੀ ਕੀਤੀ। ਫੋਟੋ ਵਿੱਚ ਭਾਰਤੀ ਸਿੰਘ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ। ਇਸ ਪੰਜਾਬੀ ਲੁੱਕ 'ਚ ਭਾਰਤੀ ਸਿੰਘ ਬਹੁਤ ਖੂਬਸੂਰਤ ਲੱਗ ਰਹੀ ਹੈ। ਭਾਰਤੀ ਨੇ ਗੱਲਾਂ ਹੀ ਗੱਲਾਂ 'ਚ ਦਸ ਦਿੱਤਾ ਕਿ ਉਹ ਕਪਿਲ ਦੇ ਸ਼ੋਅ ਤੋਂ ਦੂਰ ਨਹੀਂ ਹੈ ਤੇ ਜਲਦ ਨਜ਼ਰ ਆਉਣ ਵਾਲੀ ਹੈ।
ਕਰੀਨਾ ਕਪੂਰ ਦੀ ਬੇਬੀ ਬੰਪ 'ਚ ਲੇਟੈਸਟ ਫੋਟੋ, ਫੈਨਸ ਦੇ ਦਿਲਾਂ 'ਤੇ ਛਾਈ ਬੇਬੋ
ਭਾਰਤੀ ਦਾ ਲਿਖਣਾ ਹੈ 'ਲਾਲ ਰੰਗ ਦੋ ਦਿਲਾਂ ਦੀ ਸਾਂਝ ਹੈ। ਨਾਲ ਹੀ ਭਾਰਤੀ ਨੇ ਕਪਿਲ ਦੇ ਸ਼ੋਅ ਦੀ ਟਾਈਮਿੰਗ ਵੀ ਸ਼ੇਅਰ ਕੀਤੀ। ਜਿਸ ਦੇ ਨਾਲ ਭਾਰਤੀ ਸਿੰਘ ਨੇ ਉਨ੍ਹਾਂ ਸਾਰੀਆਂ ਰਿਪੋਰਟਸ 'ਤੇ ਰੋਕ ਲਗਾ ਦਿੱਤੀ ਕਿ ਭਾਰਤੀ ਦੀ ਕਪਿਲ ਸ਼ਰਮਾ ਸ਼ੋਅ ਤੋਂ ਦੂਰ ਹੋ ਸਕਦੀ ਹੈ। ਇਸ ਤੋਂ ਪਹਿਲਾਂ ਕਾਮੇਡੀਅਨ ਤੇ ਐਕਟਰ ਕ੍ਰਿਸ਼ਨਾ ਅਭਿਸ਼ੇਕ ਨੇ ਇਕ ਇੰਟਰਵਿਉ ਦੌਰਾਨ ਕਿਹਾ ਸੀ ਕਿ, 'ਕਪਿਲ ਸ਼ਰਮਾ ਅਤੇ ਮੈਂ ਹਮੇਸ਼ਾਂ ਭਾਰਤੀ ਸਿੰਘ ਦੀ ਮਦਦ ਲਈ ਖੜੇ ਹਾਂ। ਭਾਵੇਂ ਕੁਝ ਵੀ ਹੋ ਜਾਵੇ ਮੈਂ ਹਮੇਸ਼ਾ ਭਾਰਤੀ ਨੂੰ ਸਪੋਰਟ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)