ਮਸ਼ਹੂਰ ਕਮੇਡੀਅਨ ਮੁਨੱਵਰ ਫ਼ਾਰੂਕੀ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਕਿਹਾ- ਨਾਂ ਮਸ਼ਹੂਰ ਹੋਵੇ ਮੂਸੇਵਾਲਾ ਵਾਂਗ ਮਰਨ ਤੋਂ ਬਾਅਦ ਵੀ
Munawar Faruqi Sidhu Moosewala:ਮੁਨੱਵਰ ਫ਼ਾਰੂਕੀ ਨੇ ਆਪਣੇ ਅੰਦਾਜ਼ `ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕੀਤੀ। ਜਿਸ ਵਿੱਚ ਮੂਸੇਵਾਲਾ ਲਈ ਸ਼ਾਇਰੀ ਲਿਖੀ ਹੈ
Munawar Faruqi Tribute To Sidhu Moosewala: ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਸਾਢੇ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਪਰ ਉਹ ਅੱਜ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਰਮਿਆਨ ਜ਼ਿੰਦਾ ਹੈ। ਮੂਸੇਵਾਲਾ ਦੇ ਗੀਤ ਅੱਜ ਵੀ ਟਰੈਂਡਿੰਗ `ਚ ਹਨ। ਉਹ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ।
ਹੁਣ ਮਸ਼ਹੂਰ ਕਮੇਡੀਅਨ ਮੁਨੱਵਰ ਫ਼ਾਰੂਕੀ ਨੇ ਆਪਣੇ ਅੰਦਾਜ਼ `ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕੀਤੀ। ਜਿਸ ਵਿੱਚ ਮੂਸੇਵਾਲਾ ਲਈ ਸ਼ਾਇਰੀ ਲਿਖੀ ਹੈ।
ਆਪਣੀ ਪੋਸਟ `ਚ ਮੁਨੱਵਰ ਫ਼ਾਰੂਕੀ ਨੇ ਲਿਖਿਆ, "ਟੂਟੇ ਖਿਲੌਨੋਂ ਸੇ ਭਰਾ ਹੈ ਕਮਰਾ ਆਜ ਬੀ, ਮੁਸੀਬਤੋਂ ਨੇ ਬਣਾਇਆ ਬਚਪਨ ਮੇਂ ਹੀ ਆਦਮੀ। ਮੈਂ ਘਰ ਸੇ ਨਿਕਲੂ ਸੋਚ ਕੇ ਸਫ਼ਰ ਯੇ ਲਾਸਟ ਰਾਈਡ, ਨਾਮ ਹੋ ਮਸ਼ਹੂਰ ਮੂਸੇ ਜੈਸਾ ਮਰਨੇ ਕੇ ਬਾਅਦ ਬੀ।"
View this post on Instagram
ਮੁਨੱਵਰ ਫ਼ਾਰੂਕੀ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। ਉਹ ਸਟੈਂਡ ਅੱਪ ਕਮੇਡੀਅਨ ਹਨ। ਉਨ੍ਹਾਂ ਦੇ ਸਿਰਫ਼ ਇੰਸਟਾਗ੍ਰਾਮ ਤੇ ਹੀ 4 ਮਿਲੀਅਨ ਯਾਨਿ 40 ਲੱਖ ਫ਼ਾਲੋਅਰ ਹਨ। ਇਸ ਦੇ ਨਾਲ ਨਾਲ ਫ਼ਾਰੂਕੀ ਮਸ਼ਹੂਰ ਰੈਪਰ ਵੀ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਕੀਤਾ ਗਿਆ ਸੀ। ਕਤਲ ਤੋਂ ਬਾਅਦ ਉਨ੍ਹਾਂ ਦੇ ਮਾਪੇ ਲਗਾਤਾਰ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ `ਚ ਸ਼ਾਮਲ ਕਈ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ `ਚ ਸਫ਼ਲਤਾ ਹਾਸਲ ਕੀਤੀ ਹੈ।