Cruise Drug Party: Aryan Khan ਸਣੇ ਤਿੰਨ ਆਰੋਪੀ ਇੱਕ ਦਿਨ ਦੀ ਐਨਸੀਬੀ ਹਿਰਾਸਤ 'ਚ, ਅੱਜ 2:30 ਵਜੇ ਹੋਵੇਗੀ ਸੁਣਵਾਈ
ਇਸ ਮਾਮਲੇ ਦੀ ਸੁਣਵਾਈ ਦੁਪਹਿਰ 2.30 ਵਜੇ ਕਿਲਾ ਕੋਰਟ ਵਿੱਚ ਹੋਵੇਗੀ। ਸ਼ਾਹਰੁਖ ਦੇ ਬੇਟੇ ਆਰੀਅਨ ਖਾਨ ਦੇ ਨਾਲ ਇਸ ਮਾਮਲੇ ਦੇ ਸੱਤ ਹੋਰ ਦੋਸ਼ੀਆਂ ਨੂੰ ਵੀ ਸ਼ਨੀਵਾਰ ਰਾਤ ਨੂੰ ਐਨਸੀਬੀ ਨੇ ਕਰੂਜ਼ 'ਤੇ ਛਾਪਾ ਮਾਰਨ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ।
ਪਿਛਲੇ ਐਤਵਾਰ ਬਾਲੀਵੁੱਡ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਐਨਸੀਬੀ ਨੇ ਗ੍ਰਿਫਤਾਰ ਕੀਤਾ ਹੈ। ਆਰੀਅਨ ਨੂੰ ਕਰੂਜ਼ 'ਤੇ ਚੱਲ ਰਹੇ ਡਰੱਗਜ਼ ਪਾਰਟੀ ਮਾਮਲੇ ਦੇ ਸੰਬੰਧ 'ਚ ਐਨਸੀਬੀ ਨੇ ਮੁੰਬਈ 'ਚ ਗ੍ਰਿਫਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਤਿੰਨ ਦੋਸ਼ੀਆਂ ਆਰੀਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਅਦਾਲਤ ਨੇ ਇੱਕ ਦਿਨ ਦੀ ਐਨਸੀਬੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਤਿੰਨੋਂ ਦੋਸ਼ੀਆਂ ਨੂੰ ਅੱਜ ਯਾਨੀ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਮਾਮਲੇ ਦੀ ਸੁਣਵਾਈ ਅੱਜ ਦੁਪਹਿਰ 2.30 ਵਜੇ ਕਿਲਾ ਕੋਰਟ ਵਿੱਚ ਹੋਵੇਗੀ। ਸ਼ਾਹਰੁਖ ਦੇ ਬੇਟੇ ਆਰੀਅਨ ਖਾਨ ਦੇ ਨਾਲ ਇਸ ਮਾਮਲੇ ਦੇ ਸੱਤ ਹੋਰ ਦੋਸ਼ੀਆਂ ਨੂੰ ਵੀ ਸ਼ਨੀਵਾਰ ਰਾਤ ਨੂੰ ਐਨਸੀਬੀ ਅਧਿਕਾਰੀਆਂ ਨੇ ਕਰੂਜ਼ 'ਤੇ ਛਾਪਾ ਮਾਰਨ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ। ਦੱਸ ਦੇਈਏ ਕਿ ਅਧਿਕਾਰੀਆਂ ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਛਾਪਾ ਮਾਰ ਕੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ।
ਇਸ ਦੇ ਨਾਲ ਹੀ ਇਸ ਖਬਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ ਹੈ। ਇੱਕ ਪਾਸੇ, ਯੂਜ਼ਰਸ ਸ਼ਾਹਰੁਖ ਖਾਨ ਦੇ ਬਾਈਕਾਟ ਦਾ ਟਰੈਂਡ ਚਲਾ ਰਹੇ ਹਨ, ਜਦਕਿ ਬੀ-ਟਾਊਨ ਦੇ ਕੁਝ ਸਿਤਾਰੇ ਇਸ ਮੁਸ਼ਕਲ ਸਮੇਂ ਵਿੱਚ ਸ਼ਾਹਰੁਖ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਕੜੀ ਵਿੱਚ ਸ਼ਾਹਰੁਖ ਦੇ ਦੋਸਤ ਅਤੇ ਸੁਪਰਸਟਾਰ ਸਲਮਾਨ ਖਾਨ ਵੀ ਐਤਵਾਰ ਰਾਤ ਨੂੰ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਇਸ ਦੇ ਨਾਲ ਹੀ ਸੁਨੀਲ ਸ਼ੈੱਟੀ ਨੇ ਵੀ ਇਸ ਮਾਮਲੇ ਵਿੱਚ ਸਾਰਿਆਂ ਦੇ ਸਾਹਮਣੇ ਆਪਣੀ ਗੱਲ ਰੱਖੀ ਹੈ।