Dave Batista ਦੇ ਲੁੱਕ ਨੇ ਹਿਲਾਏ ਫੈਨਜ਼, 130 ਕਿਲੋ ਦੇ ਦਿੱਗਜ ਨੂੰ ਪਛਾਣਨਾ ਹੋਇਆ ਮੁਸ਼ਕਲ
Dave Bautista: WWE ਦੇ ਦਿੱਗਜ ਬਟਿਸਟਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਉਹ ਆਪਣੇ ਸਟਾਈਲ ਦੇ ਨਾਲ-ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਆਪਣੇ ਲੁੱਕ ਨੂੰ ਲੈ ਚਰਚਾ ਬਟੋਰ ਰਹੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ
Dave Bautista: WWE ਦੇ ਦਿੱਗਜ ਬਟਿਸਟਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਉਹ ਆਪਣੇ ਸਟਾਈਲ ਦੇ ਨਾਲ-ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਆਪਣੇ ਲੁੱਕ ਨੂੰ ਲੈ ਚਰਚਾ ਬਟੋਰ ਰਹੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਉੱਪਰ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਰਿਹਾ ਹੈ। ਹਾਲਾਂਕਿ ਦਿੱਗਜ ਦਾ ਅਜਿਹਾ ਹਾਲ ਵੇਖ ਹਰ ਕੋਈ ਹੈਰਾਨ ਹੈ।
ਦਰਅਸਲ, 6 ਫੁੱਟ 6 ਇੰਚ ਲੰਬੇ ਬਟਿਸਟਾ ਦਾ ਭਾਰ ਕਦੇ 130 ਕਿਲੋ ਹੁੰਦਾ ਸੀ। ਪਰ ਹੁਣ ਉਨ੍ਹਾਂ ਦੀ ਬਾੱਡੀ ਬਿਲਕੁੱਲ ਕਮਜ਼ੋਰ ਨਜ਼ਰ ਆਈ। ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਹਾਲਾਂਕਿ ਇੱਕ ਨਜ਼ਰ ਵਿੱਚ ਉਨ੍ਹਾਂ ਦੀ ਪਛਾਣ ਕਰਨਾ ਵੀ ਕਾਫੀ ਮੁਸ਼ਕਿਲ ਹੋਇਆ। ਤੁਸੀ ਵੀ ਵੇਖੋ ਦਿੱਗਜ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ...
ਫਿਟਨੈੱਸ ਦਾ ਰੱਖਦੇ ਖਾਸ ਧਿਆਨ
ਦੱਸ ਦੇਈਏ ਕਿ WWE ਦੇ ਦਿੱਗਜ ਨੂੰ ਹੁਣ ਜ਼ਿਆਦਾਤਰ ਫਿਲਮਾਂ ਵਿੱਚ ਹੀ ਵੇਖਿਆ ਜਾਂਦਾ ਹੈ। ਉਨ੍ਹਾਂ ਦਾ ਇਹ ਲੁੱਕ ਵੀ ਉਨ੍ਹਾਂ ਦੀ ਕਿਸੇ ਫਿਲਮ ਨੂੰ ਲੈ ਕੀਤਾ ਗਿਆ ਟ੍ਰਰਾਂਸਫਾਰਮ ਹੈ।
View this post on Instagram
ਬਾਡੀ ਬਿਲਡਿੰਗ ਨੂੰ ਲੈ ਕਹੀ ਸੀ ਇਹ ਗੱਲ
ਦੱਸ ਦੇਈਏ ਕਿ ਇੱਕ ਖਾਸ ਗੱਲਬਾਤ ਦੌਰਾਨ ਬਟਿਸਟਾ ਨੇ ਆਪਣੇ ਬਾਰੇ ਕਈ ਗੱਲਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਦੱਸਿਆ ਮੈਨੂੰ ਬਾਡੀ ਬਿਲਡਿੰਗ ਦਾ ਕੋਈ ਖਾਸ ਸ਼ੌਕ ਨਹੀਂ ਸੀ, ਪਰ ਮੈਨੂੰ ਜਿਮ ਜਾਣ ਦਾ ਮਜ਼ਾ ਆਉਂਦਾ ਸੀ। ਮੈਂ ਪੇਸ਼ੇਵਰ ਕੁਸ਼ਤੀ ਦੀ ਸਿਖਲਾਈ ਨਹੀਂ ਲਈ, ਫਿਟਨੈਸ ਮੈਨੂੰ ਉਸ ਦਿਸ਼ਾ ਵਿੱਚ ਲੈ ਗਿਆ। ਮੈਨੂੰ ਕੁਸ਼ਤੀ ਕਰਕੇ ਫ਼ਿਲਮਾਂ ਮਿਲੀਆਂ। ਮੇਰਾ ਇੱਕ ਨਿਯਮ ਹੈ ਕਿ ਜੇ ਮੈਂ ਇੱਕ ਦਿਨ ਜਿੰਮ ਨੂੰ ਮਿਸ ਕਰ ਦਿੰਦਾ ਹਾਂ, ਤਾਂ ਮੈਂ ਅਗਲੇ ਦਿਨ ਇਸ ਦੀ ਭਰਪਾਈ ਕਰਦਾ ਹਾਂ।