Dwayne Johnson: ਹਾਲੀਵੁੱਡ ਅਦਾਕਾਰ ਡੀਵੇਨ ਜੌਨਸਨ ਹੋ ਚੁੱਕੇ ਡਿਪਰੈਸ਼ਨ ਦਾ ਸ਼ਿਕਾਰ, ਐਕਟਰ ਨੇ ਦੱਸੀ ਹੱਡਬੀਤੀ, ਬੋਲੇ- 'ਜਿਉਣਾ ਨਹੀਂ ਚਾਹੁੰਦਾ ਸੀ'
Deepika Padukone On Dwayne Johnson: ਹਾਲੀਵੁੱਡ ਸੁਪਰਸਟਾਰ ਡਵੇਨ ਜਾਨਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਦੀਪਿਕਾ ਪਾਦੂਕੋਣ ਨੇ ਆਪਣੇ ਇਸ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ
Deepika Padukone On Dwayne Johnson: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਪਿਛਲੇ ਕੁਝ ਸਮੇਂ ਤੋਂ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਕਰ ਰਹੀ ਹੈ। ਉਹ ਕਈ ਮੌਕਿਆਂ 'ਤੇ ਇਸ ਬਾਰੇ ਖੁੱਲ੍ਹ ਕੇ ਗੱਲ ਕਰਦੀ ਨਜ਼ਰ ਆ ਚੁੱਕੀ ਹੈ। ਹੁਣ ਦੀਪਿਕਾ ਪਾਦੂਕੋਣ ਨੇ ਸੋਸ਼ਲ ਮੀਡੀਆ 'ਤੇ ਹਾਲੀਵੁੱਡ ਸੁਪਰਸਟਾਰ ਡਵੇਨ ਜਾਨਸਨ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ 'ਚ ਉਸ ਨੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਹੈ।
ਡਵੇਨ ਜਾਨਸਨ ਦੇ ਬਿਆਨ 'ਤੇ ਦੀਪਿਕਾ ਨੇ ਦਿੱਤੀ ਪ੍ਰਤੀਕਿਰਿਆ
ਇੰਸਟਾ ਸਟੋਰੀ 'ਤੇ ਡਵੇਨ ਜਾਨਸਨ ਦਾ ਇੰਟਰਵਿਊ ਪੋਸਟ ਕਰਦੇ ਹੋਏ ਦੀਪਿਕਾ ਪਾਦੂਕੋਣ ਨੇ ਲਿਖਿਆ, 'ਮੈਂਟਲ ਹੈਲਥ ਮੈਟਰਸ'। ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਯੂਜ਼ਰਸ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਡਿਪ੍ਰੈਸ਼ਨ ਦਾ ਸ਼ਿਕਾਰ ਹੋਏ ਸੀ ਡਵੇਨ ਜੌਨਸਨ
ਪੋਡਕਾਸਟ ਸ਼ੋਅ ਦ ਪਿਵੋਟ ਵਿੱਚ, ਡਵੇਨ ਜੌਨਸਨ ਨੇ ਦੱਸਿਆ ਕਿ ਜਦੋਂ ਉਹ ਮਿਆਮੀ ਯੂਨੀਵਰਸਿਟੀ ਵਿੱਚ ਸੀ ਤਾਂ ਉਸ ਨੇ ਪਹਿਲੀ ਵਾਰ ਉਦਾਸ ਮਹਿਸੂਸ ਕੀਤਾ ਸੀ। ਮੋਢੇ ਦੀ ਸੱਟ ਕਾਰਨ ਉਸ ਨੂੰ ਫੁੱਟਬਾਲ ਟੀਮ ਵਿੱਚ ਖੇਡਣ ਤੋਂ ਰੋਕ ਦਿੱਤਾ ਗਿਆ ਸੀ। ਉਸ ਨੇ ਕਿਹਾ, 'ਮੈਂ ਸਕੂਲ ਨਹੀਂ ਜਾਣਾ ਚਾਹੁੰਦਾ ਸੀ। ਮੈਂ ਸਕੂਲ ਛੱਡ ਦਿੱਤਾ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ?
ਡਵੇਨ ਜੌਨਸਨ ਨੇ ਸੁਣਾਈ ਹੱਡਬੀਤੀ
ਡਵੇਨ ਜੌਨਸਨ ਨੇ ਅੱਗੇ ਕਿਹਾ, 'ਮੈਨੂੰ ਨਹੀਂ ਪਤਾ ਸੀ ਕਿ ਮਾਨਸਿਕ ਸਿਹਤ ਕੀ ਹੁੰਦੀ ਹੈ? ਮੈਨੂੰ ਨਹੀਂ ਪਤਾ ਸੀ ਕਿ ਡਿਪਰੈਸ਼ਨ ਕੀ ਹੈ? ਮੈਨੂੰ ਸਿਰਫ਼ ਇਹ ਪਤਾ ਸੀ ਕਿ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਸੀ। ਮੈਂ ਕਿਸੇ ਟੀਮ ਮੀਟਿੰਗ ਵਿੱਚ ਨਹੀਂ ਜਾ ਰਿਹਾ ਸੀ। ਕਿਸੇ ਵੀ ਚੀਜ਼ ਵਿੱਚ ਹਿੱਸਾ ਨਹੀਂ ਲੈ ਰਿਹਾ ਸੀ।
ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਫਿਲਮ
ਦੀਪਿਕਾ ਪਾਦੁਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਪਠਾਨ' ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਉਸਨੇ ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇਹ ਫਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਈ। ਹੁਣ ਦੀਪਿਕਾ ਪਾਦੂਕੋਣ ਫਿਲਮ 'ਫਾਈਟਰ' 'ਚ ਨਜ਼ਰ ਆਵੇਗੀ, ਜਿਸ 'ਚ ਉਨ੍ਹਾਂ ਦੇ ਨਾਲ ਰਿਤਿਕ ਰੋਸ਼ਨ ਨਜ਼ਰ ਆਉਣਗੇ। ਇਸ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਹਨ।