Desi Crew: ਦੇਸੀ ਕਰੂ ਵਾਲੇ ਸੱਤੇ ਦਾ ਹੋਇਆ ਵਿਆਹ, ਪਰਮੀਸ਼ ਵਰਮਾ ਤੋਂ ਰਣਜੀਤ ਬਾਵਾ ਤੱਕ ਪੰਜਾਬੀ ਕਲਾਕਾਰਾਂ ਨੇ ਲਾਈਆਂ ਰੌਣਕਾਂ, ਦੇਖੋ ਤਸਵੀਰਾਂ
Desi Crew Satpal Malhi Wedding: ਦੇਸੀ ਕਰੂ ਦੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਵਿਆਹ ਹੋ ਗਿਆ ਹੈ। ਉਸ ਦੇ ਵਿਆਹ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਵੀ ਦੇਖੋ:
ਅਮੈਲੀਆ ਪੰਜਾਬੀ ਦੀ ਰਿਪੋਰਟ
Desi Crew Satpal Malhi Wedding Pics: ਹਰ ਦੂਜੇ ਪੰਜਾਬੀ ਗਾਣੇ ਦੀ ਸ਼ੁਰੂਆਤ 'ਚ ਤੁਸੀਂ ਦੇਸੀ ਕਰੂ ਦਾ ਨਾਮ ਤਾਂ ਸੁਣਿਆ ਹੀ ਹੋਣਾ। ਦੇਸੀ ਕਰੂ ਮਿਊਜ਼ਿਕ ਗਰੁੱਪ ਹੈ, ਜੋ ਕਿ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗਾਣੇ ਦੇ ਚੁੱਕਿਆ ਹੈ। ਦੇਸੀ ਕਰੂ ਨੇ ਕਈ ਗਾਇਕਾਂ ਨੂੰ ਸਟਾਰ ਬਣਾਇਆ ਹੈ। ਦੇਸੀ ਕਰੂ ਦੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਵਿਆਹ ਹੋ ਗਿਆ ਹੈ। ਉਸ ਦੇ ਵਿਆਹ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਵੀ ਦੇਖੋ:
View this post on Instagram
ਇਸ ਦੇ ਨਾਲ ਹੀ ਇੱਕ ਸੱਤੇ ਦੀ ਆਪਣੀ ਪਤਨੀ ਨਾਲ ਇਕੱ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਹਰਭਜਨ ਮਾਨ ਸਟੇਜ 'ਤੇ ਪਰਫਾਰਮ ਕਰ ਰਹੇ ਹਨ।
View this post on Instagram
ਉਸ ਦੇ ਵਿਆਹ ਤਕਰੀਬ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਹਾਜ਼ਰੀ ਲਵਾਈ। ਵਿਆਹ ਦੀ ਰਿਸੈਪਸ਼ਨ 'ਚ ਰਣਜੀਤ ਬਾਵਾ, ਅੰਮ੍ਰਿਤ ਮਾਨ, ਪਰਮੀਸ਼ ਵਰਮਾ, ਜੱਸੀ ਗਿੱਲ, ਜੌਰਡਨ ਸੰਧੂ ਸਣੇ ਹੋਰ ਕਈ ਕਲਾਕਾਰਾਂ ਨੇ ਰੱਜ ਕੇ ਰੌਣਕਾਂ ਲਾਈਆਂ। ਇਸ ਦਰਮਿਆਨ ਲੈਜੇਂਡਰੀ ਪੰਜਾਬੀ ਸਿੰਗਰ ਹਰਭਜਨ ਮਾਨ ਸਟੇਜ ਪਰਫਾਰਮੈਂਸ ਦਿੰਦੇ ਨਜ਼ਰ ਆਏ। ਦੇਖੋ ਇਹ ਖੂਬਸੂਰਤ ਤਸਵੀਰਾਂ:
ਕਾਬਿਲੇਗ਼ੌਰ ਹੈ ਕਿ ਦੇਸੀ ਕਰੂ ਮਸ਼ਹੂਰ ਪੰਜਾਬੀ ਮਿਊਜ਼ਿਕ ਡਾਇਰੈਕਟਰ ਹੈ। ਇਸ ਗਰੁੱਪ 'ਚ ਸੱਤਾ ਤੇ ਗੋਲਡੀ ਸ਼ਾਮਲ ਹਨ। ਇਨ੍ਹਾਂ ਦੀ ਜੋੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦੇ ਚੁੱਕੀ ਹੈ। ਦੇਸੀ ਕਰੂ ਨੇ ਗੁਰਨਾਮ ਭੁੱਲਰ, ਸਿੱਧੂ ਮੂਸੇਵਾਲਾ, ਅੰਮ੍ਰਿਤ ਮਾਨ, ਪਰਮੀਸ਼ ਵਰਮਾ ਸਣੇ ਕਈ ਦਿੱਗਜ ਕਲਾਕਾਰਾਂ ਲਈ ਗਾਣੇ ਬਣਾਏ ਹਨ। ਕਈ ਗਾਇਕਾਂ ਨੂੰ ਦੇਸੀ ਕਰੂ ਨੇ ਸਟਾਰ ਬਣਾਇਆ ਹੈ।