ਪੜਚੋਲ ਕਰੋ
Advertisement
ਪ੍ਰਿਅੰਕਾ ਦੇ ‘ਭਾਰਤ’ ਛੱਡਣ ਦਾ ਅਸਲ ਕਾਰਨ ਆਇਆ ਸਾਹਮਣੇ
ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਛੱਡਣ ਤੋਂ ਬਾਅਦ ਉਹ ਲਗਾਤਾਰ ਪ੍ਰਿਅੰਕਾ ਚੋਪੜਾ ਬਾਰੇ ਬਿਆਨ ਦੇ ਰਹੇ ਹਨ। ਜਦੋਂਕਿ ਪ੍ਰਿਅੰਕਾ ਦੀ ਥਾਂ ਫ਼ਿਲਮ ‘ਚ ਕੈਟਰੀਨਾ ਕੈਫ ਆ ਗਈ ਹੈ ਤੇ ਫ਼ਿਲਮ ਦੇ ਦੋ ਸੈਡਿਊਲ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਹੁਣ ਸਲਮਾਨ ਗਣੇਸ਼ ਚਤੁਰਥੀ ਤੋਂ ਬਾਅਦ ਫ਼ਿਲਮ ਦੇ ਤੀਜੇ ਸ਼ੈਡਿਊਲ ਲਈ ਦੁਬਈ ਰਵਾਨਾ ਹੋਣਗੇ। ਇਸ ਦੇ ਨਾਲ ਹੀ ਇੱਕ ਵਾਰ ਫੇਰ ਸਲਮਾਨ ਨੇ ਪ੍ਰਿਅੰਕਾ ‘ਤੇ ਵਾਰ ਕੀਤਾ ਹੈ।
ਪਹਿਲਾਂ ਖ਼ਬਰ ਸੀ ਕਿ ਪ੍ਰਿਅੰਕਾ ਨੇ ਫ਼ਿਲਮ ਨਿੱਕ ਨਾਲ ਮੰਗਣੀ ਕਾਰਨ ਛੱਡੀ ਹੈ। ਫੇਰ ਖ਼ਬਰ ਆਈ ਕਿ ਪੀਸੀ ਨੇ ਫ਼ਿਲਮ ਤੋਂ ਕਿਨਾਰਾ ਕਿਸੇ ਹਾਲੀਵੁੱਡ ਪ੍ਰੋਜੈਕਟ ਕਾਰਨ ਕੀਤਾ ਹੈ। ਹੁਣ ਕੁਝ ਵੱਖਰਾ ਹੀ ਕਾਰਨ ਸਾਹਮਣੇ ਆਇਆ ਹੈ। ਹੁਣ ਖ਼ਬਰ ਹੈ ਕਿ ਪਿੱਗੀ ਚੋਪਸ ਨੇ ਫ਼ਿਲਮ ਸਲਮਾਨ ਖ਼ਾਨ ਦੀ ਸੈੱਟ ‘ਤੇ ਲੇਟ ਆਉਣ ਦੀ ਆਦਤ ਕਾਰਨ ਛੱਡੀ ਹੈ।
ਖ਼ਬਰ ਹੈ ਕਿ ਪ੍ਰਿਅੰਕਾ ਨੇ ਫ਼ਿਲਮ ਦਿਸ਼ਾ ਤੇ ਤੱਬੂ ਕਰਕੇ ਛੱਡੀ ਹੈ ਕਿਉਂਕਿ ਪਹਿਲਾਂ ਫ਼ਿਲਮ ‘ਚ ਪ੍ਰਿਅੰਕਾ ਚੋਪੜਾ ਇਕੱਲੀ ਐਕਟਰਸ ਸੀ। ਉਸ ਤੋਂ ਬਾਅਦ ਫ਼ਿਲਮ ‘ਚ ਦਿਸ਼ਾ ਤੇ ਤੱਬੂ ਦੀ ਐਂਟਰੀ ਹੋਈ। ਇਸ ਕਾਰਨ ਦੇਸੀ ਗਰਲ ਪ੍ਰੇਸ਼ਾਨ ਹੋ ਗਈ। ਇਸ ਦੇ ਨਾਲ ਹੀ ਉਹ ਸਲਮਾਨ ਦੀ ਸੈੱਟ ‘ਤੇ ਲੇਟ ਆਉਣ ਦੀ ਆਦਤ ਤੋਂ ਵੀ ਵਾਕਿਫ ਸੀ। ਹਾਲੀਵੁੱਡ ‘ਚ ਕੰਮ ਕਰਕੇ ਪ੍ਰਿਅੰਕਾ ਨੂੰ ਟਾਈਮ ‘ਤੇ ਸੈੱਟ ‘ਤੇ ਆਉਣ ਦੀ ਆਦਤ ਪੈ ਗਈ ਹੈ। ਦੇਸੀ ਗਰਲ ਨੂੰ ਲੱਗਿਆ ਕਿ ਉਹ ਸਲਮਾਨ ਦੀ ਇਸ ਆਦਤ ਨੂੰ ਜ਼ਿਆਦਾ ਸਮੇਂ ਲਈ ਬਰਦਾਸ਼ਤ ਨਹੀਂ ਕਰ ਪਾਵੇਗੀ।
ਹੁਣ ਪ੍ਰਿਅੰਕਾ ਤੇ ਸਲਮਾਨ ਵਿੱਚੋਂ ਕੌਣ ਝੂਠ ਬੋਲ ਰਿਹਾ ਤੇ ਕੌਣ ਸੱਚ ਇਹ ਤਾਂ ਦੋਵੇਂ ਸਟਾਰ ਹੀ ਜਾਣਨ। ਪ੍ਰਿਅੰਕਾ ਨੇ ਬੇਸ਼ੱਕ ‘ਭਾਰਤ’ ਛੱਡ ਦਿੱਤੀ ਤੇ ਇਸ ਤੋਂ ਬਾਅਦ ਉਹ ਫਰਹਾਨ ਅਖ਼ਤਰ ਦੀ ਫ਼ਿਲਮ ‘ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਕਰ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement