ਪੜਚੋਲ ਕਰੋ

Taarak Mehta Ka Ooltah Chashmah: ਵਿਵਾਦਾਂ 'ਚ ਘਿਰਿਆ 'ਤਾਰਕ ਮਹਿਤਾ...', ਜੇਠਾਲਾਲ ਨੇ ਫੜਿਆ ਅਸਿਤ ਮੋਦੀ ਦਾ ਕਾਲਰ, ਹੁਣ ਛੱਡਣਗੇ ਸ਼ੋਅ ?

Dilip Joshi On Fighting Rumors With Asit Modi: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਜੇਠਾਲਾਲ, ਦਿਲੀਪ ਜੋਸ਼ੀ ਇਨ੍ਹੀਂ ਦਿਨੀਂ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨਾਲ ਲੜਾਈ ਦੀਆਂ ਅਫਵਾਹਾਂ ਕਾਰਨ ਸੁਰਖੀਆਂ 'ਚ ਹਨ।

Dilip Joshi On Fighting Rumors With Asit Modi: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਜੇਠਾਲਾਲ, ਦਿਲੀਪ ਜੋਸ਼ੀ ਇਨ੍ਹੀਂ ਦਿਨੀਂ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨਾਲ ਲੜਾਈ ਦੀਆਂ ਅਫਵਾਹਾਂ ਕਾਰਨ ਸੁਰਖੀਆਂ 'ਚ ਹਨ। ਹਾਲ ਹੀ 'ਚ ਦੋਹਾਂ ਵਿਚਾਲੇ ਝਗੜੇ ਦੀਆਂ ਖਬਰਾਂ ਆਈਆਂ ਸਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਸੈੱਟ 'ਤੇ ਅਦਾਕਾਰ ਦਿਲੀਪ ਜੋਸ਼ੀ ਅਤੇ ਸ਼ੋਅ ਦੇ ਪ੍ਰੋਡਿਊਸਰ ਅਸਿਤ ਕੁਮਾਰ ਮੋਦੀ ਵਿਚਾਲੇ ਬਹਿਸ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਦਿਲੀਪ ਨੇ ਕੁਝ ਦਿਨਾਂ ਦੀ ਛੁੱਟੀ ਮੰਗੀ ਸੀ।

ਪਰ ਨਿਰਮਾਤਾਵਾਂ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਕਾਰਨ ਦੋਵਾਂ ਵਿਚਾਲੇ ਝਗੜਾ ਵਧ ਗਿਆ ਅਤੇ ਗੱਲ ਤਕਰਾਰ ਤੱਕ ਪਹੁੰਚ ਗਈ। ਹਾਲਾਂਕਿ, ਹੁਣ ਦਲੀਪ ਜੋਸ਼ੀ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕਰਦੇ ਹੋਏ ਬਿਆਨ ਦਿੱਤਾ ਅਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਗਲਤ  ਕਰਾਰ ਦਿੱਤਾ ਹੈ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ, 'ਮੈਂ ਸਿਰਫ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੇ ਅਤੇ ਅਸਿਤ ਭਾਈ ਬਾਰੇ ਜੋ ਅਫਵਾਹਾਂ ਫੈਲ ਰਹੀਆਂ ਹਨ, ਉਹ ਪੂਰੀ ਤਰ੍ਹਾਂ ਗਲਤ ਹਨ। ਉਨ੍ਹਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ।

Read MOre: Death: ਮਸ਼ਹੂਰ ਅਦਾਕਾਰਾ ਕੈਂਸਰ ਤੋਂ ਹਾਰੀ ਜੰਗ, ਦੇਹਾਂਤ ਤੋਂ ਬਾਅਦ ਪਰਿਵਾਰ ਸਣੇ ਸਦਮੇ 'ਚ ਫੈਨਜ਼

ਦਿਲੀਪ ਜੋਸ਼ੀ ਨੇ ਅਫਵਾਹਾਂ ਨੂੰ ਗਲਤ ਅਤੇ ਝੂਠ ਦੱਸਿਆ

ਉਨ੍ਹਾਂ ਕਿਹਾ, 'ਇਹ ਸ਼ੋਅ ਮੇਰੇ ਲਈ ਅਤੇ ਲੱਖਾਂ ਦਰਸ਼ਕਾਂ ਲਈ ਬਹੁਤ ਖਾਸ ਹੈ। ਜਦੋਂ ਲੋਕ ਅਜਿਹੀਆਂ ਬੇਬੁਨਿਆਦ ਗੱਲਾਂ ਫੈਲਾਉਂਦੇ ਹਨ, ਤਾਂ ਇਹ ਸਿਰਫ਼ ਸਾਨੂੰ ਹੀ ਨਹੀਂ, ਸਾਡੇ ਦਰਸ਼ਕਾਂ ਨੂੰ ਵੀ ਦੁਖੀ ਕਰਦਾ ਹੈ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਇੱਕ ਅਜਿਹਾ ਸ਼ੋਅ, ਜਿਸਨੇ ਇੰਨੇ ਸਾਲਾਂ ਤੋਂ ਲੋਕਾਂ ਨੂੰ ਖੁਸ਼ੀ ਦਿੱਤੀ ਹੈ, ਉਸ ਬਾਰੇ ਵਿੱਚ ਨਕਾਰਾਤਮਕਾ ਫੈਲਾਈ ਜਾ ਰਹੀ ਹੈ। ਹਰ ਵਾਰ ਅਜਿਹੀਆਂ ਅਫਵਾਹਾਂ ਸਾਹਮਣੇ ਆਉਂਦੀਆਂ ਹਨ, ਤਾਂ ਸਾਨੂੰ ਸਪੱਸ਼ਟੀਕਰਨ ਦੇਣਾ ਪੈਂਦਾ ਹੈ, ਜੋ ਕਿ ਕਾਫੀ ਥਕਾ ਦੇਣ ਵਾਲਾ ਅਤੇ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ। ਇਹ ਸਿਰਫ਼ ਸਾਡੇ ਲਈ ਨਹੀਂ, ਸਗੋਂ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਲਈ ਵੀ ਦੁਖਦਾਈ ਹੈ ਜੋ ਇਸ ਸ਼ੋਅ ਨੂੰ ਦਿਲੋਂ ਪਿਆਰ ਕਰਦੇ ਹਨ।

ਦਿਲੀਪ ਜੋਸ਼ੀ ਛੱਡਣਗੇ ਸ਼ੋਅ...

ਅਦਾਕਾਰ ਨੇ ਅੱਗੇ ਕਿਹਾ, 'ਪਹਿਲਾਂ ਤਾਂ ਇਹ ਅਫਵਾਹ ਸੀ ਕਿ ਮੈਂ ਸ਼ੋਅ ਛੱਡ ਰਿਹਾ ਹਾਂ, ਜੋ ਬਿਲਕੁਲ ਗਲਤ ਹੈ। ਹੁਣ ਹਰ ਕੁਝ ਹਫ਼ਤਿਆਂ ਬਾਅਦ ਇੱਕ ਨਵੀਂ ਕਹਾਣੀ ਸਾਹਮਣੇ ਆਉਂਦੀ ਹੈ, ਜੋ ਅਸਿਤ ਭਾਈ ਅਤੇ ਸ਼ੋਅ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਨੇ ਕਿਹਾ, 'ਇਹ ਸਭ ਦੇਖ ਕੇ ਬਹੁਤ ਨਿਰਾਸ਼ਾ ਹੁੰਦੀ ਹੈ ਅਤੇ ਕਈ ਵਾਰ ਲੱਗਦਾ ਹੈ ਕਿ ਸ਼ਾਇਦ ਕੁਝ ਲੋਕ ਇਸ ਸ਼ੋਅ ਦੀ ਸਫਲਤਾ ਤੋਂ ਈਰਖਾ ਕਰ ਰਹੇ ਹਨ। ਮੈਨੂੰ ਨਹੀਂ ਪਤਾ ਕਿ ਇਹ ਅਫਵਾਹਾਂ ਕੌਣ ਫੈਲਾ ਰਿਹਾ ਹੈ, ਪਰ ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਇੱਥੇ ਹਾਂ, ਪੂਰੇ ਪਿਆਰ ਅਤੇ ਜਨੂੰਨ ਨਾਲ ਹਰ ਰੋਜ਼ ਕੰਮ ਕਰ ਰਿਹਾ ਹਾਂ ਅਤੇ ਕਿਤੇ ਨਹੀਂ ਜਾ ਰਿਹਾ ਹਾਂ।

15 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ

ਇਸ ਖੂਬਸੂਰਤ ਯਾਤਰਾ ਦਾ ਹਿੱਸਾ ਬਣਨ 'ਤੇ ਮੈਨੂੰ ਮਾਣ ਹੈ ਅਤੇ ਮੈਂ ਇਸਨੂੰ ਜਾਰੀ ਰੱਖਾਂਗਾ। ਅਸੀਂ ਸਾਰੇ ਇਸ ਸ਼ੋਅ ਨੂੰ ਬਿਹਤਰ ਬਣਾਉਣ ਲਈ ਇਕਜੁੱਟ ਹਾਂ। ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਮੀਡੀਆ ਅਜਿਹੀਆਂ ਝੂਠੀਆਂ ਖ਼ਬਰਾਂ ਛਾਪਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੇ। ਆਓ ਨਕਾਰਾਤਮਕਤਾ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਇਸ ਸ਼ੋਅ ਤੋਂ ਸਾਨੂੰ ਜੋ ਖੁਸ਼ੀ ਅਤੇ ਸਕਾਰਾਤਮਕਤਾ ਮਿਲਦੀ ਹੈ, ਉਸ 'ਤੇ ਧਿਆਨ ਕੇਂਦਰਿਤ ਕਰੀਏ। ਦੱਸ ਦੇਈਏ ਕਿ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਲੰਬੇ ਸਮੇਂ ਤੋਂ ਨਿਰਮਾਤਾ ਅਸਿਤ ਮੋਦੀ ਅਤੇ ਹੋਰ ਕਲਾਕਾਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਸ਼ੋਅ ਪਿਛਲੇ 15 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
ਕਿੰਨੀ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨਾ ਰਹਿੰਦਾ ਸਹੀ? ਜਾਣੋ ਓਵਰਇਟਿੰਗ ਕਰਨ ਦੇ ਨੁਕਸਾਨ
ਕਿੰਨੀ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨਾ ਰਹਿੰਦਾ ਸਹੀ? ਜਾਣੋ ਓਵਰਇਟਿੰਗ ਕਰਨ ਦੇ ਨੁਕਸਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-12-2025)

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
ਕਿੰਨੀ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨਾ ਰਹਿੰਦਾ ਸਹੀ? ਜਾਣੋ ਓਵਰਇਟਿੰਗ ਕਰਨ ਦੇ ਨੁਕਸਾਨ
ਕਿੰਨੀ ਮਾਤਰਾ ‘ਚ ਮੂੰਗਫਲੀ ਦਾ ਸੇਵਨ ਕਰਨਾ ਰਹਿੰਦਾ ਸਹੀ? ਜਾਣੋ ਓਵਰਇਟਿੰਗ ਕਰਨ ਦੇ ਨੁਕਸਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-12-2025)
ਪੰਜਾਬ ਦੀ ਸਿਆਸਤ 'ਚ ਮਚੀ ਹਲਚਲ, ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ
ਪੰਜਾਬ ਦੀ ਸਿਆਸਤ 'ਚ ਮਚੀ ਹਲਚਲ, ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ
ਤਾਬੜਤੋੜ ਗੋਲੀਆਂ ਨਾਲ ਕੰਬਿਆ ਆਹ ਇਲਾਕਾ, ਇੱਕ ਦੀ ਮੌਤ; ਇੱਕ ਹੋਇਆ ਜ਼ਖ਼ਮੀ
ਤਾਬੜਤੋੜ ਗੋਲੀਆਂ ਨਾਲ ਕੰਬਿਆ ਆਹ ਇਲਾਕਾ, ਇੱਕ ਦੀ ਮੌਤ; ਇੱਕ ਹੋਇਆ ਜ਼ਖ਼ਮੀ
ਆਹ ਤਰੀਕੇ ਅਪਣਾ ਲਏ ਤਾਂ ਸਰਦੀਆਂ ‘ਚ ਤੰਗ ਨਹੀਂ ਕਰੇਗਾ ਜੋੜਾਂ ਦਾ ਦਰਦ, ਤੁਰੰਤ ਮਿਲੇਗੀ ਰਾਹਤ
ਆਹ ਤਰੀਕੇ ਅਪਣਾ ਲਏ ਤਾਂ ਸਰਦੀਆਂ ‘ਚ ਤੰਗ ਨਹੀਂ ਕਰੇਗਾ ਜੋੜਾਂ ਦਾ ਦਰਦ, ਤੁਰੰਤ ਮਿਲੇਗੀ ਰਾਹਤ
ਪੰਜਾਬ ਦੇ ਇਸ ਜ਼ਿਲ੍ਹੇ ‘ਚ ਮਹਿਲਾ ਦੀ ਅੱਧਨਗਨ ਲਾਸ਼ ਮਿਲਣ ਨਾਲ ਮੱਚਿਆ ਹੜਕੰਪ, ਲੋਕਾਂ ‘ਚ ਫੈਲੀ ਦਹਿਸ਼ਤ
ਪੰਜਾਬ ਦੇ ਇਸ ਜ਼ਿਲ੍ਹੇ ‘ਚ ਮਹਿਲਾ ਦੀ ਅੱਧਨਗਨ ਲਾਸ਼ ਮਿਲਣ ਨਾਲ ਮੱਚਿਆ ਹੜਕੰਪ, ਲੋਕਾਂ ‘ਚ ਫੈਲੀ ਦਹਿਸ਼ਤ
Embed widget