ਪੜਚੋਲ ਕਰੋ
Advertisement
(Source: ECI/ABP News/ABP Majha)
ਦਿਲੀਪ ਕੁਮਾਰ ਦੀ ਸਿਹਤ ਖਰਾਬ, ਸਾਇਰਾ ਬਾਨੋ ਨੇ ਲੋਕਾਂ ਨੂੰ ਦੁਆ ਕਰਨ ਦੀ ਕੀਤੀ ਅਪੀਲ
ਸਾਇਰਾ ਬਾਨੋ ਤੇ ਦਿਲੀਪ ਕੁਮਾਰ ਦੀ ਜੋੜੀ ਨੂੰ ਵੇਖ ਕੇ ਇੱਕ ਸੱਚੇ ਪਿਆਰ ਦਾ ਅਹਿਸਾਸ ਹੁੰਦਾ ਹੈ। ਵਿਆਹ ਦੇ ਕਈ ਸਾਲਾਂ ਬਾਅਦ ਵੀ ਉਹ ਆਪਣੇ ਨਾਲੋਂ ਦਲੀਪ ਕੁਮਾਰ ਦੀ ਜ਼ਿਆਦਾ ਦੇਖਭਾਲ ਕਰ ਰਹੀ ਹੈ।
ਮੁੰਬਈ: ਸਾਇਰਾ ਬਾਨੋ ਤੇ ਦਿਲੀਪ ਕੁਮਾਰ ਦੀ ਜੋੜੀ ਨੂੰ ਵੇਖ ਕੇ ਇੱਕ ਸੱਚੇ ਪਿਆਰ ਦਾ ਅਹਿਸਾਸ ਹੁੰਦਾ ਹੈ। ਵਿਆਹ ਦੇ ਕਈ ਸਾਲਾਂ ਬਾਅਦ ਵੀ ਉਹ ਆਪਣੇ ਨਾਲੋਂ ਦਲੀਪ ਕੁਮਾਰ ਦੀ ਜ਼ਿਆਦਾ ਦੇਖਭਾਲ ਕਰ ਰਹੀ ਹੈ। ਹਰ ਮੁਸ਼ਕਲ 'ਚ ਉਹ ਦਿਲੀਪ ਕੁਮਾਰ ਦਾ ਹੱਥ ਫੜ ਰਹੀ ਹੈ। ਇਸ ਦੇ ਨਾਲ ਹੀ ਦਿਲੀਪ ਕੁਮਾਰ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ।
ਸਾਇਰਾ ਬਾਨੋ ਨੇ ਖ਼ੁਦ ਦਿਲੀਪ ਕੁਮਾਰ ਨੂੰ ਹੈਲਥ ਅਪਡੇਟ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਦਿਲੀਪ ਕੁਮਾਰ ਬਹੁਤ ਕਮਜ਼ੋਰ ਹੋ ਗਏ ਹਨ ਤੇ ਉਨ੍ਹਾਂ ਦੀ ਇਮਿਊਨਟੀ ਵੀ ਘੱਟ ਹੈ। ਕਈ ਵਾਰ ਉਹ ਹਾਲ ਤੱਕ ਆਉਂਦੇ ਹਨ ਅਤੇ ਫਿਰ ਕਮਰੇ 'ਚ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰੋ। ਅਸੀਂ ਹਰ ਦਿਨ ਰੱਬ ਦੇ ਸ਼ੁਕਰਗੁਜ਼ਾਰ ਹਾਂ।
ਜੇ ਤੁਸੀਂ 1 ਕਰੋੜ ਜਿੱਤਦੇ ਹੋ ਤਾਂ ਸਰਕਾਰੀ ਖਾਤੇ 'ਚ ਦੇਣੇ ਪੈਣਗੇ ਇੰਨੇ ਲੱਖ ਰੁਪਏ?
ਸਾਇਰਾ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੀ ਦੇਖਭਾਲ ਇਸ ਲਈ ਨਹੀਂ ਕਰਦੀ ਕਿਉਂਕਿ ਉਨ੍ਹਾਂ 'ਤੇ ਦਬਾਅ ਹੁੰਦਾ ਹੈ, ਪਰ ਉਹ ਉਨ੍ਹਾਂ ਨੂੰ ਗੂੜਾ ਪਿਆਰ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿਲੀਪ ਕੁਮਾਰ ਦੀ ਅਜਿਹੀ ਦੇਖਭਾਲ ਕਰਨ ਪਿੱਛੇ ਉਨ੍ਹਾਂ ਦਾ ਮਨੋਰਥ ਇਹ ਨਹੀਂ ਕਿ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਤੇ ਉਨ੍ਹਾਂ ਨੂੰ ਡਿਵੋਟਿਡ ਵਾਈਫ ਕਹਿਣ।
ਸਾਇਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਛੂਹਣਾ ਅਤੇ ਉਸ ਨਾਲ ਰਹਿਣਾ ਮੇਰੇ ਲਈ ਸਭ ਤੋਂ ਚੰਗੀ ਚੀਜ਼ ਹੈ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਉਹ ਮੇਰੇ ਸਾਹ ਹਨ। ਦੱਸ ਦੇਈਏ ਕਿ 11 ਅਕਤੂਬਰ ਨੂੰ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦੇ ਵਿਆਹ ਦੀ ਵਰ੍ਹੇਗੰਢ ਸੀ ਪਰ ਇਸ ਵਾਰ ਦਿਲੀਪ ਕੁਮਾਰ ਦੇ ਦੋ ਭਰਾਵਾਂ ਦੀ ਮੌਤ ਦੇ ਕਾਰਨ ਉਨ੍ਹਾਂ ਨੇ ਆਪਣੀ ਐਨੀਵਰਸਰੀ ਨਹੀਂ ਮਨਾਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਖ਼ਬਰਾਂ
ਦੇਸ਼
Advertisement