ਪੜਚੋਲ ਕਰੋ
ਕਰਨ ਨਾਲ ਕੌਫੀ ਪੀਣਗੇ ਦਿਲਜੀਤ ਤੇ ਬਾਦਸ਼ਾਹ, ਖੁੱਲ੍ਹਣਗੇ ਕਈ ਰਾਜ਼

ਚੰਡੀਗੜ੍ਹ: ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ਦੇ ਸੀਜ਼ਨ 6 ਦੇ ਸਾਰੇ ਐਪੀਸੋਡ ਔਡੀਅੰਸ ਨੂੰ ਖੂਬ ਪਸੰਦ ਆ ਰਹੇ ਹਨ। ਇਸੇ ਸ਼ੋਅ ‘ਚ ਪਹਿਲੀ ਵਾਰ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਤੇ ਰੈਪਰ ਬਾਦਸ਼ਾਹ ਵੀ ਕਰਨ ਦੇ ਸ਼ੋਅ ਦੇ ਕਾਊਚ ‘ਤੇ ਬੈਠ ਆਪਣੇ ਕਈ ਰਾਜ਼ ਖੋਲ੍ਹਦੇ ਨਜ਼ਰ ਆਉਣ ਵਾਲੇ ਹਨ।
ਇਸ ਸ਼ੋਅ ਦੇ ਪ੍ਰੋਮੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ ਜਿਨ੍ਹਾਂ ‘ਚ ਇੱਕ ‘ਚ ਦਿਲਜੀਤ ਮਸਤੀ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਇੰਨੀ ਇੰਗਲਿਸ਼ ਆਉਂਦੀ ਹੁੰਦੀ ਤਾਂ ਖੇਡ ਪੱਕਾ ਮੈਂ ਜਿੱਤਦਾ। ਵੀਡੀਓਜ਼ ‘ਚ ਦਿਲਜੀਤ ਤੇ ਬਾਦਸ਼ਾਹ ਖੂਬ ਹੱਸਦੇ ਨਜ਼ਰ ਆ ਰਹੇ ਹਨ।The Fun-jabi boys are here to stir up a storm on the next episode of #KoffeeWithKaran! #KoffeeWithDiljit #KoffeeWithBadshah pic.twitter.com/OYjflcfK5h
— Star World (@StarWorldIndia) December 2, 2018
ਦੋਵਾਂ ਦੇ ਕੰਮ ਦੀ ਗੱਲ ਕਰੀਏ ਤਾਂ ਦਿਲਜੀਤ ਆਪਣੀ ਅਗਲੀ ਬਾਲੀਵੁੱਡ ਫ਼ਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ ਜਿਸ ਨੂੰ ਧਰਮਾ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਿਹਾ ਹੈ। ਫ਼ਿਲਮ ‘ਚ ਦਿਲਜੀਤ ਦੀ ਜੋੜੀ ਕਿਆਰਾ ਅਡਵਾਨੀ ਨਾਲ ਬਬਣੀ ਹੈ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਵੀ ਲੀਡ ਰੋਲ ‘ਚ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















