ਦਿਲਜੀਤ ਦੋਸਾਂਝ ਤੇ ਕੰਗਨਾ ਰਨੌਤ ਦਾ ਮੁੜ ਪੰਗਾ, ਸੁਣਾਈਆਂ ਖਰੀਆਂ-ਖਰੀਆਂ
ਕਿਸਾਨ ਅੰਦੋਲਨ (Farm Law) ਨੂੰ ਲੈ ਕੇ ਕੰਗਨਾ ਰਨੌਤ (Kangana Ranaut) ਤੇ ਦਿਲਜੀਤ ਦੋਸਾਂਝ (Diljit Dosanjh) ਵਿਚਾਲੇ ਟਵਿਟਰ ਉੱਤੇ ਤਿੱਖੀ ਬਹਿਸਬਾਜ਼ੀ ਵੇਖਣ ਨੂੰ ਮਿਲੀ ਹੈ। ਬੀਤੇ ਦਿਨੀਂ ਕੰਗਨਾ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਦਿਲਜੀਤ ਉੱਤੇ ਦੋਸ਼ ਲਾਏ ਸਨ, ਜਿਸ ਦਾ ਜਵਾਬ ਦਿਲਜੀਤ ਨੇ ਟਵੀਟ ਕਰ ਕੇ ਦਿੱਤਾ ਹੈ।
ਚੰਡੀਗੜ੍ਹ: ਕਿਸਾਨ ਅੰਦੋਲਨ (Farm Law) ਨੂੰ ਲੈ ਕੇ ਕੰਗਨਾ ਰਨੌਤ (Kangana Ranaut) ਤੇ ਦਿਲਜੀਤ ਦੋਸਾਂਝ (Diljit Dosanjh) ਵਿਚਾਲੇ ਟਵਿਟਰ ਉੱਤੇ ਤਿੱਖੀ ਬਹਿਸਬਾਜ਼ੀ ਵੇਖਣ ਨੂੰ ਮਿਲੀ ਹੈ। ਬੀਤੇ ਦਿਨੀਂ ਕੰਗਨਾ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਦਿਲਜੀਤ ਉੱਤੇ ਦੋਸ਼ ਲਾਏ ਸਨ, ਜਿਸ ਦਾ ਜਵਾਬ ਦਿਲਜੀਤ ਨੇ ਟਵੀਟ ਕਰ ਕੇ ਦਿੱਤਾ ਹੈ।
ਪਿੱਛੇ ਜਿਹੇ ਕੰਗਨਾ ਰਨੌਤ ਨੇ ਦਿਲਜੀਤ ਦੋਸਾਂਝ ਬਾਰੇ ਇੱਕ ਟਵੀਟ ਕੀਤਾ ਸੀ ਕਿ ਜੇ ਉਹ ਖ਼ਾਲਿਸਤਾਨੀ ਨਹੀਂ ਹੈ, ਤਾਂ ਇਹ ਗੱਲ ਆਖ ਦੇਵੇ। ਦਿਲਜੀਤ ਨੇ ਕੰਗਨਾ ਦੇ ਇਸ ਦੋਸ਼ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਅੱਜ ਉਨ੍ਹਾਂ ਮੁੜ ਕੰਗਨਾ ਨੂੰ ਆਪਣੇ ਨਿਸ਼ਾਨੇ ’ਤੇ ਲਿਆ।
ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਇਹ ਸਭ ਕੰਗਨਾ ਦਾ ਡ੍ਰਾਮਾ ਹੈ। ‘ਦੇਸ਼ ਵਿੱਚ ਸਭ ਤੋਂ ਵੱਡੀ ਅੱਗ ਲਾਉਣ ਦਾ ਕੰਮ ਇਹ ਅਖੌਤੀ ਮਾਸਟਰ ਤੇ ਮਾਸਟਰਨੀ ਹੀ ਕਰਦੇ ਹਨ। ਮੈਨੂੰ ਪਤਾ ਹੈ ਕਿ ਗੰਦ ਦਾ ਜਵਾਬ ਦੇਣਾ ਠੀਕ ਨਹੀਂ ਪਰ ਇਹ ਸਿਰ ’ਤੇ ਹੀ ਚੜ੍ਹਦੇ ਜਾ ਰਹੇ ਹਨ। ਹਰ ਗੱਲ ਉੱਤੇ ਚੁੱਪ ਨਹੀਂ ਰਿਹਾ ਜਾਂਦਾ।
ਜਵਾਬ ਵਿੱਚ ਕੰਗਨਾ ਨੇ ਕਿਹਾ ਹੈ ਕਿ ਮੈਂ ਤੈਨੂੰ ਇਹ ਜਵਾਬ ਦੇ ਦੇਵਾਂਗੀ ਕਿ ਕੀ ਡ੍ਰਾਮਾ ਹੈ। ਅਸੀਂ ਦੇਸ਼ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ। ਇਹ ਕੋਈ ਹੋਰ ਹੀ ਗੱਲ ਕਰਦੇ ਹਨ।
ਦਿਲਜੀਤ ਦੋਸਾਂਝ ਨੇ ਇੱਕ ਹੋਰ ਟਵੀਟ ਕੀਤਾ ‘ਟੀਵੀ ਉੱਤੇ ਬਹਿ ਕੇ ਖ਼ੁਦ ਨੂੰ ਦੇਸ਼ ਭਗਤ ਕਹਿੰਦੇ ਹਨ। ਗੱਲ ਇੰਝ ਕਰਦੇ ਹਨ ਕਿ ਜਿਵੇਂ ਦੇਸ਼ ਇਨ੍ਹਾਂ ਨੇ ਲੈ ਲਿਆ ਹੈ। ਜਦੋਂ ਵੀ ਦੇਸ਼ ਲਈ ਜਾਨ ਦੇਣ ਦੀ ਗੱਲ ਆਈ, ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ। ਰੱਬ ਨਾ ਕਰੇ, ਜੇ ਅੱਜ ਵੀ ਜ਼ਰੂਰਤ ਪਈ, ਤਾਂ ਮੁੜ ਪੰਜਾਬੀ ਅੱਗੇ ਹੋਣਗੇ। ਤੈਨੂੰ ਹੀ ਪੰਜਾਬੀ ਚੁੱਭਦੇ ਹਨ?’ ਦਿਲਜੀਤ ਦੋਸਾਂਝ ਦੇ ਇਸ ਟਵੀਟ ਉੱਤੇ ਬਹੁਤ ਪ੍ਰਤੀਕਰਮ ਆ ਰਹੇ ਹਨ।






















