Diljit Dosanjh: ਦਿਲਜੀਤ ਦੋਸਾਂਝ ਨੇ 'ਜੋੜੀ' ਰਿਲੀਜ਼ ਨਾ ਹੋਣ 'ਤੇ ਪੰਜਾਬੀਆਂ ਤੋਂ ਮੰਗੀ ਮੁਆਫੀ, ਬਾਅਦ 'ਚ ਡਿਲੀਟ ਕੀਤੀ ਪੋਸਟ
Diljit Dosanjh Post: ਨਿਰਾਸ਼ਾ ਜ਼ਾਹਰ ਕਰਦਿਆਂ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਪਰ ਪੋਸਟ ਸ਼ੇਅਰ ਕਰਨ ਦੇ ਇੱਕ ਘੰਟੇ ਦੇ ਦਰਮਿਆਨ ਹੀ ਉਨ੍ਹਾਂ ਨੇ ਇਸ ਨੂੰ ਡਿਲੀਟ ਵੀ ਕਰ ਦਿੱਤਾ ਸੀ।
Diljit Dosanjh Apologizes To Punjabis: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਸੁਰਖੀਆਂ ;ਚ ਛਾਏ ਹੋਏ ਹਨ। ਉਨ੍ਹਾਂ ਦੀ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 5 ਮਈ ਨੂੰ ਭਾਰਤ ਤੋਂ ਇਲਾਵਾ ਪੂਰੀ ਦੁਨੀਆ 'ਚ ਰਿਲੀਜ਼ ਹੋ ਚੁੱਕੀ ਹੈ। ਦੱਸ ਦਈਏ ਕਿ ਕੋਰਟ ਨੇ ਚਮਕੀਲਾ ਤੇ ਅਮਰਜੋਤ ਦੀ ਇਸ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਫਿਲਮ ਦੀ ਰਿਲੀਜ਼ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਸੀ। ਹੁਣ ਭਾਰਤ ਦੇ ਲੋਕ ਇਸ ਫਿਲਮ ਨੂੰ ਨਹੀਂ ਦੇਖ ਸਕਣਗੇ।
ਇਸ ਤੋਂ ਬਾਅਦ ਨਿਰਾਸ਼ਾ ਜ਼ਾਹਰ ਕਰਦਿਆਂ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਪਰ ਪੋਸਟ ਸ਼ੇਅਰ ਕਰਨ ਦੇ ਇੱਕ ਘੰਟੇ ਦੇ ਦਰਮਿਆਨ ਹੀ ਉਨ੍ਹਾਂ ਨੇ ਇਸ ਨੂੰ ਡਿਲੀਟ ਵੀ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੋਸਟ 'ਚ ਕਿਹਾ, 'ਫਿਲਮ ਦੀ ਸਾਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ, ਆਪਣਾ 100 ਪਰਸੈਂਟ ਦਿੱਤਾ ਸਾਰਿਆਂ ਨੇ। ਪਰ ਕਿਸੇ ਕਾਰਨ ਇਹ ਫਿਲਮ ਅੱਜ ਇੰਡੀਆ 'ਚ ਰਿਲੀਜ਼ ਨਹੀਂ ਹੋ ਰਹੀ। ਜੋ ਜੋੜੀ ਦਾ ਇੰਤਜ਼ਾਰ ਕਰ ਰਹੇ ਸੀ, ਉਨ੍ਹਾਂ ਤੋਂ ਮੁਆਫੀ। ਸਾਰਿਆਂ ਨੂੰ ਪਿਆਰ ਤੇ ਸਤਿਕਾਰ।' ਦੇਖੋ ਦਿਲਜੀਤ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਹਾਲ ਹੀ 'ਚ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੇ ਸੀ। ਉਨ੍ਹਾਂ ਨੇ ਅਪ੍ਰੈਲ ਮਹੀਨੇ 'ਚ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਧਮਾਕੇਦਾਰ ਪਰਫਾਰਮੈਂਸ ਦਿੱਤੀ ਸੀ। ਇਸ ਦੇ ਨਾਲ ਨਾਲ ਉਹ ਆਪਣੀ ਫਿਲਮ 'ਜੋੜੀ' ਕਰਕੇ ਵੀ ਚਰਚਾ 'ਚ ਰਹੇ ਸੀ। ਇਸ ਫਿਲਮ ਦੇ ਟਰੇਲਰ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ।
View this post on Instagram
ਫਿਲਮ ਦੀ ਕਹਾਣੀ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ। ਦੱਸ ਦਈਏ ਕਿ ਦਿਲਜੀਤ ਦੀਆਂ ਚਮਕੀਲਾ ਦੀ ਜ਼ਿੰਦਗੀ 'ਤੇ ਬਣੀਆਂ ਦੋ ਫਿਲਮਾਂ ਇਸ ਸਾਲ ਰਿਲੀਜ਼ ਹੋਣੀਆਂ ਸੀ, ਪਰ ਦੋਵੇਂ ਹੀ ਫਿਲਮਾਂ 'ਤੇ ਕੋਰਟ ਨੇ ਰੋਕ ਲਗਾ ਦਿੱਤੀ ਹੈ।