Diljit Dosanjh: ਮੁੰਬਈ ਦੀਆਂ ਸੜਕਾਂ 'ਤੇ ਸਬਜ਼ੀ ਖਰੀਦਦੇ ਨਜ਼ਰ ਆਏ ਦਿਲਜੀਤ ਦੋਸਾਂਝ, ਗਾਇਕ ਦੀ ਸਾਦਗੀ ਦੇ ਕਾਇਲ ਹੋਏ ਫੈਨਜ਼
Diljit Dosanjh Video: ਦਿਲਜੀਤ ਦੋਸਾਂਝ ਨੂੰ ਦਾਦਰ ਦੇ ਇੱਕ ਬਾਜ਼ਾਰ 'ਚ ਸ਼ੌਪਿੰਗ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦਰਮਿਆਨ ਦਿਲਜੀਤ ਨੇ ਬਾਜ਼ਾਰ ਤੋਂ ਸਬਜ਼ੀ ਖਰੀਦੀ। ਇਸ ਦੇ ਨਾਲ ਨਾਲ ਉਹ ਸਬਜ਼ੀ ਵੇਚਣ ਵਾਲੀ ਔਰਤ ਦੇ ਨਾਲ ਗੱਲ ਵੀ ਕਰਦੇ ਨਜ਼ਰ ਆਏ।
Diljit Dosanjh Video: ਦਿਲਜੀਤ ਦੋਸਾਂਝ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਇੰਨੀਂ ਦਿਨੀਂ ਦਿਲਜੀਤ ਮੁੰਬਈ 'ਚ ਹਨ। ਦੋਸਾਂਝ ਆਪਣੀ ਫਿਲਮ 'ਦ ਕਰੂ' ਦੀ ਸ਼ੂਟਿੰਗ 'ਚ ਬਿਜ਼ੀ ਹਨ, ਜਿਸ ਦੇ ਚਲਦਿਆਂ ਉਹ ਮੁੰਬਈ 'ਚ ਹਨ। ਹੁਣ ਮੁੰਬਈ ਦੀਆਂ ਸੜਕਾਂ ਤੋਂ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਮੁੰਬਈ ਦੇ ਦਾਦਰ ਇਲਾਕੇ ਦੀ ਹੈ।
ਵੀਡੀਓ 'ਚ ਦਿਲਜੀਤ ਦੋਸਾਂਝ ਨੂੰ ਦਾਦਰ ਦੇ ਇੱਕ ਬਾਜ਼ਾਰ 'ਚ ਸ਼ੌਪਿੰਗ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦਰਮਿਆਨ ਦਿਲਜੀਤ ਨੇ ਬਾਜ਼ਾਰ ਤੋਂ ਸਬਜ਼ੀ ਖਰੀਦੀ। ਇਸ ਦੇ ਨਾਲ ਨਾਲ ਉਹ ਸਬਜ਼ੀ ਵੇਚਣ ਵਾਲੀ ਔਰਤ ਦੇ ਨਾਲ ਗੱਲ ਵੀ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ ਦਿਲਜੀਤ ਨੇ ਫੁੱਲਾਂ ਦੀ ਦੁਕਾਨ ਤੋਂ ਕੁੱਝ ਫੁੱਲ ਵੀ ਖਰੀਦੇ। ਇਸ ਤੋਂ ਬਾਅਦ ਦਿਲਜੀਤ ਨੇ ਪਾਪਰਾਜ਼ੀ ਨੂੰ ਵੀ ਪੋਜ਼ ਦਿੱਤੇ ਅਤੇ ਫੈਨਜ਼ ਨਾਲ ਤਸਵੀਰਾਂ ਵੀ ਖਿਚਵਾਈਆਂ। ਹੁਣ ਦਿਲਜੀਤ ਦੋਸਾਂਝ ਦੀ ਇਸ ਸਾਦਗੀ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਰੱਜ ਕੇ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਖਬਰ ਲਿਖੇ ਜਾਣ ਤੱਕ ਵੀਡਓ ਨੂੰ 4 ਲੱਖ ਤੋਂ ਜ਼ਿਆਂਦਾ ਲਾਈਕ ਮਿਲ ਚੁੱਕੇ ਹਨ ਅਤੇ ਵੀਡੀਓ ਨੂੰ 33 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇਸ ਸਾਲ 4 ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਉਹ ਇੰਨੀਂ ਦਿਨੀਂ 'ਦ ਕਰੂ' ਦੀ ਸ਼ੂਟਿੰਗ ਕਰ ਰਹੇ ਹਨ। ਦਿਲਜੀਤ ਦੋਸਾਂਝ ਇਸ ਫਿਲਮ 'ਚ ਕਰੀਨਾ ਕਪੂਰ, ਕ੍ਰਿਤੀ ਸੇਨਨ ਤੇ ਤੱਬੂ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਸਾਲ ਦਿਲਜੀਤ ਦੀਆਂ 'ਜੱਟ ਐਂਡ ਜੂਲੀਅਟ 3', 'ਚਮਕੀਲਾ' ਤੇ 'ਰੰਨਾਂ 'ਚ ਧੰਨਾ' ਵਰਗੀਆਂ ਫਿਲਮਾਂ ਵੀ ਰਿਲੀਜ਼ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਣਜੀਤ ਬਾਵਾ ਦੀ ਫਿਲਮ 'ਪ੍ਰਾਹੁਣਾ 2' ਦਾ ਪੋਸਟਰ ਹੋਇਆ ਰਿਲੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼