(Source: ECI/ABP News)
Diljit Dosanjh: ਇੱਕ ਬੱਚੇ ਦੇ ਪਿਤਾ Diljit Dosanjh, ਕਿਉਂ ਛੁਪਾ ਰਹੇ ਪਤਨੀ ਦਾ ਨਾਂ? Ammy Virk ਬੋਲੇ ਇਹ ਡਰ...
Diljit Dosanjh: ਦਿਲਜੀਤ ਦੋਸਾਂਝ ਨੇ ਕਦੇ ਵੀ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਕੋਈ ਗੱਲ ਨਹੀਂ ਕੀਤੀ, ਹਾਲਾਂਕਿ ਇੰਟਰਨੈੱਟ ‘ਤੇ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬੀ ਗਾਇਕ ਵਿਆਹਿਆ ਹੋਇਆ ਹੈ।
![Diljit Dosanjh: ਇੱਕ ਬੱਚੇ ਦੇ ਪਿਤਾ Diljit Dosanjh, ਕਿਉਂ ਛੁਪਾ ਰਹੇ ਪਤਨੀ ਦਾ ਨਾਂ? Ammy Virk ਬੋਲੇ ਇਹ ਡਰ... Diljit Dosanjh is the father of 1 child, why are you hiding the name of the wife? Ammy Virk said this is fear... Diljit Dosanjh: ਇੱਕ ਬੱਚੇ ਦੇ ਪਿਤਾ Diljit Dosanjh, ਕਿਉਂ ਛੁਪਾ ਰਹੇ ਪਤਨੀ ਦਾ ਨਾਂ? Ammy Virk ਬੋਲੇ ਇਹ ਡਰ...](https://feeds.abplive.com/onecms/images/uploaded-images/2024/06/14/bb0b4963d9fce9765a9f979db26461641718341982016996_original.jpg?impolicy=abp_cdn&imwidth=1200&height=675)
Diljit Dosanjh: ਦਿਲਜੀਤ ਦੋਸਾਂਝ ਨੇ ਕਦੇ ਵੀ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਕੋਈ ਗੱਲ ਨਹੀਂ ਕੀਤੀ, ਹਾਲਾਂਕਿ ਇੰਟਰਨੈੱਟ ‘ਤੇ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬੀ ਗਾਇਕ ਵਿਆਹਿਆ ਹੋਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਦਿਲਜੀਤ ਦਾ ਵਿਆਹ ਭਾਰਤੀ ਮੂਲ ਦੀ ਅਮਰੀਕੀ ਔਰਤ ਨਾਲ ਹੋਇਆ ਹੈ। ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਹੁਣ ਐਮੀ ਵਿਰਕ ਨੇ ਦੱਸਿਆ ਕਿ ਜੇਕਰ ਦਿਲਜੀਤ ਦੋਸਾਂਝ ਆਪਣੇ ਪਰਿਵਾਰ ਬਾਰੇ ਨਹੀਂ ਦੱਸ ਰਹੇ ਤਾਂ ਇਸ ਪਿੱਛੇ ਕੋਈ ਨਾ ਕੋਈ ਵੱਡਾ ਕਾਰਨ ਜ਼ਰੂਰ ਹੈ।
ਐਮੀ ਵਿਰਕ ਨੇ ਸੰਕੇਤ ਦਿੱਤੇ ਕਿ ਦਿਲਜੀਤ ਦੋਸਾਂਝ ਵਿਆਹਿਆ ਹੋਇਆ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਗਾਇਕ ਆਪਣੇ ਪਰਿਵਾਰ ਨੂੰ ਦੁਨੀਆ ਦੇ ਸਾਹਮਣੇ ਨਹੀਂ ਲਿਆ ਰਹੇ ਤਾਂ ਇਸ ਪਿੱਛੇ ਕੋਈ ਨਾ ਕੋਈ ‘ਸਮੱਸਿਆ’ ਜ਼ਰੂਰ ਹੁੰਦੀ ਹੈ। ਐਮੀ ਵਿਰਕ ਨੇ ਦੱਸਿਆ ਕਿ ਜੇਕਰ ਉਨ੍ਹਾਂ ਦਾ ਪਰਿਵਾਰ ਲੋਕਾਂ ਦੇ ਸਾਹਮਣੇ ਆਉਂਦਾ ਹੈ ਤਾਂ ਉਹ ਖੁੱਲ੍ਹ ਕੇ ਘੁੰਮ ਨਹੀਂ ਸਕਣਗੇ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਸਕਦਾ ਹੈ। ਐਮੀ ਵਿਰਕ ਨੇ ਕਿਹਾ, ‘ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਦਿਲਜੀਤ ਦੋਸਾਂਝ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਮਾਮਲਾ ਨਿੱਜੀ ਹੈ। ਇਹ ਉਨ੍ਹਾਂ ਦਾ ਪਰਿਵਾਰ ਹੈ। ਕੋਈ ਨਾ ਕੋਈ ਕਾਰਨ ਹੈ ਕਿ ਉਹ ਪਰਿਵਾਰ ਨੂੰ ਦੁਨੀਆ ਸਾਹਮਣੇ ਨਹੀਂ ਲਿਆ ਰਹੇ। ਮੇਰੀ ਇੱਕ ਧੀ ਤੇ ਪਤਨੀ ਵੀ ਹੈ। ਮੈਂ ਵੀ ਨਹੀਂ ਚਾਹੁੰਦਾ ਕਿ ਉਹ ਜਨਤਾ ਦੇ ਸਾਹਮਣੇ ਆਉਣ। ਇਸੇ ਤਰ੍ਹਾਂ ਉਹ ਵੀ ਇਹ ਨਹੀਂ ਚਾਹੁੰਦੇ।
ਐਮੀ ਵਿਰਕ ਤਰਕ ਨਾਲ ਆਪਣੀ ਗੱਲ ਦੱਸਦੇ ਹਨ, ‘ਅੱਜ ਉਹ ਕਿਤੇ ਵੀ ਘੁੰਮ ਸਕਦੇ ਹਨ। ਕੋਈ ਨਹੀਂ ਜਾਣਦਾ ਕਿ ਉਹ ਐਮੀ ਜਾਂ ਦਿਲਜੀਤ ਦੇ ਪਰਿਵਾਰ ਹਨ। ਜੇਕਰ ਲੋਕਾਂ ਨੂੰ ਪਤਾ ਲੱਗੇ ਤਾਂ ਉਹ ਮੁਸੀਬਤ ਵਿੱਚ ਪੈ ਜਾਣਗੇ। ਅਸੀਂ ਇੱਕ ਅਜਿਹੇ ਪੇਸ਼ੇ ਵਿੱਚ ਹਾਂ ਜਿੱਥੇ ਸਾਡੇ ਨਾ ਸਿਰਫ਼ ਪ੍ਰਸ਼ੰਸਕ ਹਨ, ਸਾਡੇ ਕੋਲ ਬਹੁਤ ਸਾਰੀਆਂ ਸਮੱਸਿਆਵਾਂ ਵੀ ਹਨ। ਕਿਸੇ ਕਿਸਮ ਦੀ ਦੁਸ਼ਮਣੀ ਵੀ ਹੋ ਸਕਦੀ ਹੈ। ਇਸ ਦਾ ਨਤੀਜਾ ਪਰਿਵਾਰ ਨੂੰ ਨਹੀਂ ਭੁਗਤਣਾ ਚਾਹੀਦਾ। ਅੱਜ ਉਹ ਮਾਰਕੀਟ ਜਾਂ ਕਿਤੇ ਵੀ ਜਾਣ, ਕਿਸੇ ਦਾ ਧਿਆਨ ਨਹੀਂ ਜਾਂਦਾ। ਜੇਕਰ ਲੋਕਾਂ ਨੂੰ ਪਤਾ ਲੱਗ ਜਾਏ ਤਾਂ ਉਨ੍ਹਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ।
ਐਮੀ ਵਿਰਕ ਦਾ ਮੰਨਣਾ ਹੈ ਕਿ ਦਿਲਜੀਤ ਦੋਸਾਂਝ ਨੇ ਵਿਸ਼ਵ ਪੱਧਰ ‘ਤੇ ਭਾਰਤ ਦਾ ਮਾਣ ਵਧਾਇਆ ਹੈ। ਉਹ ਇੱਕ ਦਿਨ ਆਸਕਰ ਜਾਂ ਗ੍ਰੈਮੀ ਪੁਰਸਕਾਰ ਵੀ ਜਿੱਤਣਗੇ। ਵਿਰਕ ਨੇ ਅੱਗੇ ਕਿਹਾ, ‘ਉਹ ਬਹੁਤ ਮਿਹਨਤ ਕਰਦੇ ਹਨ। ਉਹ ਪਿਛਲੇ 24 ਸਾਲਾਂ ਤੋਂ ਕੰਮ ਕਰ ਰਹੇ ਹਨ। ਅਜਿਹਾ ਕਰਨ ਲਈ ਬਹੁਤ ਹਿੰਮਤ ਤੇ ਮਿਹਨਤ ਦੀ ਲੋੜ ਹੁੰਦੀ ਹੈ। ਜਦੋਂ ਉਹ ਸਟੇਜ ‘ਤੇ ਪਰਫਾਰਮ ਕਰਦੇ ਹਨ ਤਾਂ ਉਨ੍ਹਾਂ ਦੀ ਐਨਰਜੀ ਕੁਝ ਹੋਰ ਹੀ ਹੁੰਦੀ ਹੈ।
ਸੰਗੀਤ ਤੋਂ ਇਲਾਵਾ ਦਿਲਜੀਤ ਦੋਸਾਂਝ ਫਿਲਮਾਂ ਵਿੱਚ ਵੀ ਕੰਮ ਕਰ ਰਹੇ ਹਨ। ਉਨ੍ਹਾਂ ਆਖਰੀ ਵਾਰ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ‘ਚ ਉਨ੍ਹਾਂ ਦੀ ਅਦਾਕਾਰੀ ਸ਼ਾਨਦਾਰ ਹੈ। ਐਮੀ ਵਿਰਕ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਦੀ ਸ਼ੁਰੂਆਤ ਹੈ। ਉਹ ਭਵਿੱਖ ਵਿੱਚ ਬਹੁਤ ਕੁਝ ਹਾਸਲ ਕਰਨਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)