DIljit Dosanjh: ਦਿਲਜੀਤ ਦੋਸਾਂਝ ਨੇ ਗਾਇਆ ਬਾਲੀਵੁੱਡ ਕੁਮਾਰ ਸਾਨੂ ਦਾ ਸੁਪਰਹਿੱਟ ਗਾਣਾ, ਆਵਾਜ਼ ਸੁਣ ਉੱਡ ਗਏ ਕੁਮਾਰ ਸਾਨੂੰ ਦੇ ਹੋਸ਼, ਵੀਡੀਓ ਦੇਖੋ
ਵੀਡੀਓ ਵਿੱਚ ਦਿਲਜੀਤ ਦੋਸਾਂਝ ਕਿਸੇ ਸਿੰਗਿੰਗ ਰੀਐਲਟੀ ਸ਼ੋਅ 'ਚ ਜੱਜ ਬਣੇ ਨਜ਼ਰ ਆ ਰਹੇ ਹਨ। ਇਸ ਵਿੱਚ ਜੱਜ ਦੀ ਕੁਰਸੀ 'ਤੇ ਬਾਲੀਵੁੱਡ ਦੇ ਉੱਘੇ ਗਾਇਕ ਕੁਮਾਰ ਸਾਨੂ ਤੇ ਮਿਊਜ਼ਿਕ ਡਾਇਰੈਕਟਰ ਸ਼ੰਕਰ ਮਹਾਦੇਵਨ ਵੀ ਬੈਠੇ ਹਨ।
DIljit Dosanjh Video: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਉਹ ਕਲਾਕਾਰ ਹਨ, ਜੋ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦਿਲਜੀਤ ਦੋਸਾਂਝ ਦੀ ਆਵਾਜ਼ ਜਿੰਨੀਂ ਵਧੀਆ ਹੈ, ਉਨੀਂ ਹੀ ਬੇਹਤਰੀਨ ਉਹ ਐਕਟਿੰਗ ਕਰਦੇ ਹਨ। ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਕਾਫੀ ਚਰਚਾ 'ਚ ਹੈ। ਇਹ ਵੀਡੀਓ ਹੈ ਤਾਂ ਕਾਫੀ ਪੁਰਾਣਾ ਪਰ ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।
ਵੀਡੀਓ ਵਿੱਚ ਦਿਲਜੀਤ ਦੋਸਾਂਝ ਕਿਸੇ ਸਿੰਗਿੰਗ ਰੀਐਲਟੀ ਸ਼ੋਅ 'ਚ ਜੱਜ ਬਣੇ ਨਜ਼ਰ ਆ ਰਹੇ ਹਨ। ਇਸ ਵਿੱਚ ਜੱਜ ਦੀ ਕੁਰਸੀ 'ਤੇ ਬਾਲੀਵੁੱਡ ਦੇ ਉੱਘੇ ਗਾਇਕ ਕੁਮਾਰ ਸਾਨੂ ਤੇ ਮਿਊਜ਼ਿਕ ਡਾਇਰੈਕਟਰ ਸ਼ੰਕਰ ਮਹਾਦੇਵਨ ਵੀ ਬੈਠੇ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਕੁਮਾਰ ਸਾਨੂ ਦਾ ਸੁਪਰਹਿੱਟ ਗਾਣਾ 'ਨਜ਼ਰ ਕੇ ਸਾਮਨੇ ਜਿਗਰ ਕੇ ਪਾਸ' ਗਾਉਂਦੇ ਹਨ, ਜਿਸ ਨੂੰ ਸੁਣ ਕੇ ਉੱਥੇ ਬੈਠੇ ਕੁਮਾਰ ਸਾਨੂ ਤੇ ਸ਼ੰਕਰ ਮਹਾਦੇਵਨ ਦੇ ਹੋਸ਼ ਉੱਡ ਜਾਂਦੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਦਿਲਜੀਤ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇਕ ਹਨ, ਜਿਨ੍ਹਾਂ ਦਾ ਬਾਲੀਵੁੱਡ ਇੰਡਸਟਰੀ ਤੱਕ ਨਾਮ ਹੈ। ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ਚ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਪੂਰੀ ਕੀਤੀ ਹੈ। ਪਰ ਇਹ ਫਿਲਮ ਸਟੀਮਿੰਗ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਕੋਰਟ ਨੇ ਇਸ ਫਿਲਮ ਦੀ ਰਿਲੀਜ਼ ਉੱਪਰ ਰੋਕ ਲਗਾ ਦਿੱਤੀ ਹੈ। ਰਿਪੋਰਟਾਂ ਮੁਤਾਬਕ ਇਹ ਫਿਲਮ ਨੈੱਟਫਲਿਕਸ 'ਤੇ ਸਟ੍ਰੀਮ ਹੋਣੀ ਸੀ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ, ਬੋਲੇ- ਮੈਂ ਬਾਬਾ ਬਣਨਾ ਚਾਹੁੰਦਾ ਹਾਂ ਪਰ.....