ਪੜਚੋਲ ਕਰੋ
Advertisement
42 ਸਾਲ ਦਾ ਹੋਇਆ ਤੁਸ਼ਾਰ ਕਪੂਰ, ਇੱਕਾ-ਦੁੱਕੀ ਫ਼ਿਲਮਾਂ ਤੋਂ ਬਾਅਦ ਵੀ ਕਰੋੜਾਂ ਦਾ ਮਾਲਕ
ਮੁੰਬਈ: ਟੀਵੀ ਕੁਈਨ ਏਕਤਾ ਕਪੂਰ ਦੇ ਭਰਾ ਤੁਸ਼ਾਰ ਕਪੂਰ ਅੱਜ ਯਾਨੀ 20 ਨਵੰਬਰ ਨੂੰ 42 ਸਾਲ ਦਾ ਹੋ ਗਿਆ ਹੈ। ਤੁਸ਼ਾਰ ਦਾ ਜਨਮ 20 ਨਵੰਬਰ, 1976 ਨੂੰ ਮੁੰਬਈ ‘ਚ ਜਿਤੇਂਦਰ ਦੇ ਘਰ ਹੋਇਆ। ਤੁਸ਼ਾਰ ਨੇ ਆਪਣੇ ਪਿਓ ਦੀ ਤਰ੍ਹਾਂ ਹੀ ਐਕਟਿੰਗ ਨੂੰ ਆਪਣਾ ਕਰੀਅਰ ਚੁਣਿਆ ਜਿਸ ‘ਚ ਉਹ ਆਪਣੇ ਪਾਪਾ ਜੀਤੂ ਦੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ। ਤੁਸ਼ਾਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2001 ‘ਚ ਕਰੀਨਾ ਕਪੂਰ ਨਾਲ ਫ਼ਿਲਮ ‘ਮੁਝੇ ਕੁਛ ਕਹਿਨਾ ਹੈ’ ਨਾਲ ਕੀਤੀ ਸੀ।
ਆਪਣੀ ਇਸ ਫ਼ਿਲਮ ਨਾਲ ਤੁਸ਼ਾਰ ਨੂੰ ਬੈਸਟ ਮੇਲ ਡੈਬਿਊ ਦਾ ਫ਼ਿਲਮਫੇਅਰ ਐਵਾਰਡ ਵੀ ਮਿਲਿਆ। ਇਸ ਤੋਂ ਬਾਅਦ ਤੁਸ਼ਾਰ ਦੀ ਕਿਸੇ ਫ਼ਿਲਮ ਨੇ ਬਾਕਸਆਫਿਸ ‘ਤੇ ਕੁਝ ਕਮਾਲ ਨਹੀਂ ਦਿਖਾਇਆ। ਹੁਣ ਤੁਸ਼ਾਰ ਸਾਲ ‘ਚ ਇੱਕਾ ਦੁੱਕੀ ਫ਼ਿਲਮਾਂ ਹੀ ਕਰਦੇ ਹਨ ਜਿਨ੍ਹਾਂ ‘ਚ ਉਹ ਖਾਸ ਕਰ ਸਪੋਰਟਿੰਗ ਰੋਲ ਕਰਦੇ ਹਨ। ਜਿਵੇਂ ‘ਗੋਲਮਾਲ ਸੀਰੀਜ਼’।
ਤੁਸ਼ਾਰ ਨੂੰ ਬੇਸ਼ੱਕ ਫ਼ਿਲਮਾਂ ‘ਚ ਕਾਮਯਾਬੀ ਨਾ ਮਿਲੀ ਹੋਵੇ ਪਰ ਇਸ ਦੇ ਬਾਵਜੂਦ ਉਹ ਕਰੋੜਾਂ ਦੇ ਮਾਲਕ ਹਨ। ਵੈਬਸਾਈਟ finapp.co.in ਦੀ ਰਿਪੋਰਟ ਮੁਤਾਬਕ, ਤੁਸ਼ਾਰ ਕੋਲ 11 ਮਿਲੀਅਨ ਡਾਲਰ (80 ਕਰੋੜ) ਦੀ ਪ੍ਰੋਪਰਟੀ ਹੈ। ਤੁਸ਼ਾਰ ਦੀ ਸਾਲਾਨਾ ਕਮਾਈ 6.40 ਲੱਖ ਡਾਲਰ (4.67 ਕਰੋੜ) ਹੈ। ਇਸ ਤੋਂ ਇਲਾਵਾ ਉਸ ਕੋਲ ਕਰੀਬ 35 ਕਰੋੜ ਦਾ ਪਰਸਨਲ ਇੰਵੈਸਟਮੈਂਟ ਵੀ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਤੁਸ਼ਾਰ ਲਾਈਫ ਸਟਾਈਲ:
- ਤੁਸ਼ਾਰ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਦੀ ਕਾਰ ਕਲੈਕਸ਼ਨ ‘ਚ ਮਰਸਡੀਜ਼ ਬੇਂਜ, ਰੇਂਜ ਰੋਵਰ, ਬੇਂਟਲੇ ਤੇ ਫੋਰਡ ਜਿਹੀਆਂ ਲਗਜ਼ਰੀ ਕਾਰਾਂ ਹਨ।
- ਤੁਸ਼ਾਰ ਕੋਲ ਮੁੰਬਈ ‘ਚ ਰਿਅਲ ਅਸਟੇਟ ਪ੍ਰੋਪਰਟੀ ਵੀ ਹੈ। ਉਸ ਨੇ 2013 ‘ਚ ਇੱਕ ਆਲੀਸ਼ਾਨ ਘਰ ਵੀ ਖਰੀਦੀਆ ਸੀ ਜਿਸ ਦੀ ਕੀਮਤ 7 ਕਰੋੜ ਰੁਪਏ ਹੈ।
- ਤੁਸ਼ਾਰ ਵਿਆਹੁਤਾ ਨਹੀਂ, ਪਰ ਇਸ ਤੋਂ ਬਾਅਦ ਵੀ ਉਹ ਇੱਕ ਬੱਚੇ ਦੇ ਪਿਓ ਹਨ। ਜੀ ਹਾਂ, ਤੁਸ਼ਾਰ ਸੈਰੋਗੇਸੀ ਨਾਲ ਜੂਨ 2016 ‘ਚ ਬੇਟੇ ਲਕਸ਼ ਦੇ ਪਿਤਾ ਬਣੇ ਸੀ।
- ਤੁਸ਼ਾਰ ਦੇ ਕਰੀਅਰ ‘ਚ ਹੁਣ ਤਕ ਕੋਈ ਸੋਲੋ ਫ਼ਿਲਮ ਹਿੱਟ ਨਹੀਂ ਹੈ। ਆਪਣੇ ਜ਼ਮਾਨੇ ਦੇ ਸੁਪਰਸਟਾਰ ਜਤੇਂਦਰ ਦਾ ਬੇਟਾ ਹੋਣ ਤੋਂ ਬਾਅਦ ਵੀ ਤੁਸ਼ਾਰ ਦਾ ਸੰਘਰਸ਼ ਅਜੇ ਜਾਰੀ ਹੈ।
- ਤੁਸ਼ਾਰ ਕਪੂਰ ਨੇ ਆਪਣੇ ਹੀ ਹੋਮ ਪ੍ਰੋਡਕਸ਼ਨ ਦੀਆਂ 7 ਫ਼ਿਲਮਾਂ ‘ਚ ਕੰਮ ਕੀਤਾ। ਅਜੇ ਵੀ ਤੁਸ਼ਾਰ ਆਪਣੇ ਐਕਟਿੰਗ ਕਰੀਅਰ ਨੂੰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਫਿਲਹਾਲ ਤੁਸ਼ਾਰ ਕੋਲ ਕਿਸੇ ਵੀ ਫ਼ਿਲਮ ਦਾ ਆਫਰ ਨਹੀਂ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਤਕਨਾਲੌਜੀ
ਪੰਜਾਬ
Advertisement