ਪੜਚੋਲ ਕਰੋ
Advertisement
(Source: ECI/ABP News/ABP Majha)
ਆਪਣੇ ਵਿਵਾਦਿਤ ਵੈੱਬ ਸ਼ੋਅ ‘XXX-2’ ਨੂੰ ਲੈ ਕੇ ਆਈ ਅੱਗੇ ਏਕਤਾ ਕਪੂਰ, ਕਿਹਾ ਧਮਕੀਆਂ ਤੋਂ ਨਹੀਂ ਡਰਨ ਵਾਲੀ
ਏਕਤਾ ਕਪੂਰ ਨੇ ਆਖਰਕਾਰ ਆਪਣੇ ਡਿਜੀਟਲ ਪਲੇਟਫਾਰਮ ‘ਅਲਟ ਬਾਲਾਜੀ' ‘ਤੇ ਸਟ੍ਰੀਮ ਕਰ ਰਹੇ ਸ਼ੋਅ 'ਟ੍ਰਿਪਲ ਐਕਸ -2' ‘ਚ ਫੌਜੀ ਪਰਿਵਾਰਾਂ ਦੀ ਕਥਿਤ ਅਸ਼ਲੀਲ ਤਸਵੀਰ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਮੁੰਬਈ: ਏਕਤਾ ਕਪੂਰ ਨੇ ਆਖਰਕਾਰ ਆਪਣੇ ਡਿਜੀਟਲ ਪਲੇਟਫਾਰਮ ‘ਅਲਟ ਬਾਲਾਜੀ' ‘ਤੇ ਸਟ੍ਰੀਮ ਕਰ ਰਹੇ ਸ਼ੋਅ 'ਟ੍ਰਿਪਲ ਐਕਸ -2' ‘ਚ ਫੌਜੀ ਪਰਿਵਾਰਾਂ ਦੀ ਕਥਿਤ ਅਸ਼ਲੀਲ ਤਸਵੀਰ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਹਾਲਾਂਕਿ ਇਸ ਵਿਵਾਦਿਤ ਦ੍ਰਿਸ਼ਾਂ ਨੂੰ ਸ਼ੋਅ ਤੋਂ ਪਹਿਲਾਂ ਹੀ ਹਟਾ ਦਿੱਤਾ ਜਾ ਚੁੱਕਾ ਹੈ, ਪਰ ਸ਼ੋਅ ਅਤੇ ਏਕਤਾ ਕਪੂਰ ਦੇ ਖਿਲਾਫ ਵੱਖ-ਵੱਖ ਸ਼ਹਿਰਾਂ ਵਿੱਚ ਦਰਜ ਹੋ ਰਹੀਆਂ ਸ਼ਿਕਾਇਤਾਂ ਅਤੇ ਸੋਸ਼ਲ ਮੀਡੀਆ ‘ਤੇ ਬੁਲੰਦ ਆਵਾਜ਼ਾਂ ਕਾਰਨ ਹੁਣ ਏਕਤਾ ਕਪੂਰ ਨੇ ਖੁਦ ਆਪਣਾ ਪੱਖ ਰੱਖਿਆ ਹੈ।
ਏਕਤਾ ਕਪੂਰ ਨੇ ਕਿਹਾ,
ਏਕਤਾ ਕਪੂਰ ਨੇ ਸ਼ੋਭਾ ਡੇ ਨਾਲ ਇਸ ਸਾਰੇ ਵਿਵਾਦ ਤੋਂ ਬਾਅਦ ਬਲਾਤਕਾਰ ਦੀਆਂ ਧਮਕੀਆਂ ਮਿਲਣ 'ਤੇ ਵੀ ਗੱਲ ਕੀਤੀ ਅਤੇ ਕਿਹਾ,
ਏਕਤਾ ਨੇ ਇਸ ਗੱਲਬਾਤ ‘ਚ ਦੱਸਿਆ ਕਿ ਉਸ ਨੂੰ ਹੀ ਨਹੀਂ ਬਲਕਿ ਉਸ ਦੀ 71 ਸਾਲਾ ਮਾਂ (ਸ਼ੋਭਾ ਕਪੂਰ) ਨੂੰ ਵੀ ਇਕ ਸੈਕਸ ਸੀਨ ਲਈ ਬਲਾਤਕਾਰ ਦੀ ਧਮਕੀ ਦਿੱਤੀ ਜਾ ਰਹੀ ਹੈ। ਏਕਤਾ ਨੂੰ ਟਰੋਲਰਾਂ ਦੀ ਇਹ ਕਾਰਵਾਈ ਬਹੁਤ ਸ਼ਰਮਨਾਕ ਲੱਗੀ।
ਵੈਬ ਸੀਰੀਜ਼ XXX-2 ਦਾ ਹੋ ਰਿਹਾ ਵਿਰੋਧ, ਏਕਤਾ ਕਪੂਰ ਖਿਲਾਫ FIR ਦਰਜ
ਏਕਤਾ ਕਪੂਰ ਨੇ ਕਿਹਾ, “ਸ਼ੋਅ ਵਿੱਚ ਵਿਵਾਦਿਤ ਸੀਨ ਦਾ ਚਿੱਤਰਣ ਕਾਲਪਨਿਕ ਸੀ ਅਤੇ ਸਾਡੀ ਤਰਫੋਂ ਇੱਕ ਗਲਤੀ ਹੋਈ, ਜਿਸ ਨੂੰ ਅਸੀਂ ਸੁਧਾਰਿਆ ਅਤੇ ਇਸ ਮਾਮਲੇ ਵਿੱਚ ਮੇਰੇ ਲਈ ਮੁਆਫੀ ਮੰਗਣੀ ਕੋਈ ਵੱਡੀ ਗੱਲ ਨਹੀਂ ਹੈ। ਪਰ ਇਸ ਬਾਰੇ ਜਿਸ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ, ਇਸ ਨੂੰ ਬਿਲਕੁਲ ਸੱਭਿਅਕ ਨਹੀਂ ਕਿਹਾ ਜਾ ਸਕਦਾ।" ਏਕਤਾ ਕਪੂਰ ਨੇ ਸ਼ੋਭਾ ਡੇ ਨਾਲ ਗੱਲਬਾਤ ਕਰਦਿਆਂ ਉਪਰੋਕਤ ਗੱਲਾਂ ਕਹੀਆਂ, ਜਿਸਦਾ ਇੱਕ ਵੀਡੀਓ ਵੀ ਉਸ ਵੱਲੋਂ ਜਾਰੀ ਕੀਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" “ਇੱਕ ਨਾਗਰਿਕ ਹੋਣ ਦੇ ਨਾਤੇ ਅਤੇ ਇੱਕ ਸੰਗਠਨ ਵਜੋਂ ਅਸੀਂ ਭਾਰਤੀ ਫੌਜ ਦਾ ਬਹੁਤ ਸਤਿਕਾਰ ਕਰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਦੇਖਭਾਲ ਅਤੇ ਸੁਰੱਖਿਆ ਵਿੱਚ ਉਨ੍ਹਾਂ ਦਾ ਬਹੁਤ ਮਹੱਤਵਪੂਰਣ ਯੋਗਦਾਨ ਹੈ। ਜੇਕਰ ਕਿਸੇ ਮਾਨਤਾ ਪ੍ਰਾਪਤ ਫੌਜੀ ਸੰਗਠਨ ਦੀ ਤਰਫੋਂ ਜਦੋਂ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਤਾਂ ਅਸੀਂ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਤਿਆਰ ਹਾਂ। ” "
-
" "ਅਸੀਂ ਸਾਈਬਰ ਧੱਕੇਸ਼ਾਹੀ ਅਤੇ ਸਮਾਜ ਵਿਰੋਧੀ ਅਨਸਰਾਂ ਦੁਆਰਾ ਬਲਾਤਕਾਰ ਦੀਆਂ ਧਮਕੀਆਂ ਅੱਗੇ ਨਹੀਂ ਝੁਕਣ ਜਾ ਰਹੇ।" "
-
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement