Entertainment Live: ਪ੍ਰਿਯੰਕਾ ਚੋਪੜਾ ਦੇ ਖੂਨ ਨਾਲ ਲਥਪਥ ਹੱਥ ਤੇ ਸੁੱਜੀਆਂ ਉਂਗਲਾਂ, ਮਸ਼ਹੂਰ ਰੈਪਰ ਦਾ ਆਲੀਸ਼ਾਨ ਘਰ ਡੁੱਬਿਆ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today: ਦੇਸੀ ਗਰਲ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਦ ਬਲੱਫ' ਦੀ ਸ਼ੂਟਿੰਗ ਵਿੱਚ ਵਿਅਸਤ ਹੈ। ਹਾਲਾਂਕਿ ਇਸ ਦੌਰਾਨ ਅਦਾਕਾਰਾ ਨਾ ਕੁਝ ਅਜਿਹਾ ਵਾਪਰਿਆ ਜਿਸ ਨਾਲ ਉਹ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਗਈ। ਅਦਾਕਾਰਾ ਨੇ ਇੱਕ ਪੋਸਟ ਸ਼ੇਅਰ ਕਰ ਆਪਣੇ ਹਾਲ ਨੂੰ ਬਿਆਨ ਕੀਤਾ ਹੈ। ਦਰਅਸਲ, ਪ੍ਰਿਯੰਕਾ ਨੇ ਸੈੱਟ ਤੋਂ ਆਪਣੇ ਜ਼ਖਮੀ ਹੋਏ ਹੱਥ ਦੀ ਫੋਟੋ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਮੁੰਬਈ 'ਚ ਇਕ ਵਿਆਹ 'ਚ ਸ਼ਾਮਲ ਹੋਣ ਪਹੁੰਚੀ ਪ੍ਰਿਯੰਕਾ ਚੋਪੜਾ ਨੇ ਵਾਪਸ ਆਉਂਦੇ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਐਕਸ਼ਨ ਫਿਲਮ ਬਾਰੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ। ਉਸਨੇ ਕੈਪਸ਼ਨ ਦੇ ਨਾਲ ਆਪਣੇ ਹੱਥ ਦਿਖਾਉਂਦੇ ਹੋਏ ਇੱਕ ਸਟੋਰੀ ਪੋਸਟ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ "ਮੈਨੂੰ ਲੱਗਦਾ ਹੈ ਕਿ ਮੈਨੂੰ ਮੈਨੀਕਿਓਰ ਦੀ ਲੋੜ ਪੈ ਸਕਦੀ ਹੈ।" ਫੋਟੋ ਵਿੱਚ, ਆਸਟਰੇਲੀਆਈ ਮੇਕਅਪ ਆਰਟਿਸਟ ਟੇਸ ਨਟੋਲੀ ਅਤੇ ਸ਼ਾਰਲੋਨ ਰੌਬਿਨਸ ਪ੍ਰਿਯੰਕਾ ਨੂੰ ਜ਼ਖਮੀ ਲੁੱਕ ਦੇਣ ਲਈ ਉਸਦੇ ਹੱਥਾਂ 'ਤੇ ਕੰਮ ਕਰਦੇ ਦਿਖਾਈ ਦੇ ਰਹੇ ਹਨ। ਉਸ ਦੀਆਂ ਉਂਗਲਾਂ ਸੁੱਜੀਆਂ ਅਤੇ ਨਹੁੰ ਵਿੱਚੋਂ ਖੂਨ ਵਹਿਦਾ ਨਜ਼ਰ ਆ ਰਿਹਾ ਹੈ।
ਪ੍ਰਿਯੰਕਾ ਚੋਪੜਾ ਨੇ ਆਪਣੇ ਹੱਥਾਂ ਦੀ ਹਾਲਤ ਦਿਖਾਈ
ਪ੍ਰਿਯੰਕਾ ਚੋਪੜਾ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ 'ਦ ਬਲਫ' ਦੀ ਸ਼ੂਟਿੰਗ ਬਾਰੇ ਜਾਣਕਾਰੀ ਦਿੰਦੀ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਿਲਮ ਲਈ ਸਟੰਟ ਕਰਦੇ ਸਮੇਂ ਲੱਗੀਆਂ ਸੱਟਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਕ ਫੋਟੋ ਵਿਚ ਉਸ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ ਜਦਕਿ ਗਰਦਨ ਉੱਪਰ ਨਕਲੀ ਖੂਨ ਲੱਗਿਆ ਦਿਖਾਈ ਦਿੱਤਾ। ਹੋਰ ਫੋਟੋਆਂ ਵਿੱਚ ਉਸਦੀ ਲੱਤ 'ਤੇ ਖੁਰਚਾਂ ਅਤੇ ਉਸਦੇ ਕਾਲਰਬੋਨ ਦੇ ਨੇੜੇ ਜ਼ਖਮ ਦਿਖਾਈ ਦਿੱਤੇ। ਉਨ੍ਹਾਂ ਫਿਲਮ 'ਤੇ ਆਪਣੇ ਕੰਮ ਨੂੰ ਦਰਸਾਉਂਦੀ ਇੱਕ ਰੀਲ ਵੀ ਪੋਸਟ ਕੀਤੀ, ਜਿਸ ਵਿੱਚ ਸੱਟਾਂ ਨੂੰ "ਪ੍ਰੋਫੈਸ਼ਨ ਡੈਂਜ਼ਰ" ਦੱਸਿਆ ਗਿਆ। ਪ੍ਰਿਯੰਕਾ ਚੋਪੜਾ ਨੇ ਜੂਨ 2024 ਵਿੱਚ ਫਰੈਂਕ ਈ ਫਲਾਵਰਜ਼ ਦੁਆਰਾ ਨਿਰਦੇਸ਼ਿਤ 'ਦ ਬਲੱਫ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਦਾ ਐਲਾਨ ਕਰਨ ਲਈ ਉਨ੍ਹਾਂ ਨੇ ਫਿਲਮ ਦੇ ਸਟੋਰੀ ਬੋਰਡ ਦੀ ਫੋਟੋ ਸ਼ੇਅਰ ਕੀਤੀ ਹੈ। 'ਦਿ ਬਲੱਫ' ਤੋਂ ਇਲਾਵਾ ਪ੍ਰਿਯੰਕਾ ਚੋਪੜਾ ਜਾਨ ਸੀਨਾ ਅਤੇ ਇਦਰੀਸ ਐਲਬਾ ਨਾਲ 'ਹੇਡਸ ਆਫ ਸਟੇਟ' 'ਚ ਵੀ ਕੰਮ ਕਰੇਗੀ। ਉਹ 'ਸਿਟਾਡੇਲ' ਦੇ ਦੂਜੇ ਸੀਜ਼ਨ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।
Entertainment Live Today: Entertainment Break: ਕਪੂਰ ਖਾਨਦਾਨ ਦੀ ਧੀ ਹਸਪਤਾਲ 'ਚ ਭਰਤੀ, ਜਾਣੋ ਕਿਵੇਂ ਵਿਗੜੀ ਤਬੀਅਤ
Janhvi Kapoor: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਅਭਿਨੇਤਰੀ ਜਾਹਨਵੀ ਕਪੂਰ ਖੂਬ ਮਸਤੀ ਕਰਦੀ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਕਈ ਤਰ੍ਹਾਂ ਦੇ ਖਾਣਿਆ ਦਾ ਆਨੰਦ ਵੀ ਲਿਆ। ਹੁਣ ਜਾਹਨਵੀ ਕਪੂਰ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਹੈ। ਇਕ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਜਾਹਨਵੀ ਕਮਜ਼ੋਰ ਅਤੇ ਬੇਚੈਨ ਮਹਿਸੂਸ ਕਰ ਰਹੀ ਸੀ, ਜਿਸ ਕਾਰਨ ਉਹ ਬਿਸਤਰ 'ਤੇ ਸੀ। ਵੀਰਵਾਰ ਨੂੰ ਉਸ ਦੀ ਹਾਲਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
Read MOre: Entertainment Break: ਕਪੂਰ ਖਾਨਦਾਨ ਦੀ ਧੀ ਹਸਪਤਾਲ 'ਚ ਭਰਤੀ, ਜਾਣੋ ਕਿਵੇਂ ਵਿਗੜੀ ਤਬੀਅਤ
Entertainment Live: Priyanka Chopra: ਪ੍ਰਿਯੰਕਾ ਚੋਪੜਾ ਦਾ ਹਾਲ ਹੋਇਆ ਬੇਹਾਲ, ਲਹੂ ਨਾਲ ਲਥਪਥ ਹੱਥ ਵੇਖ ਫੈਨਜ਼ ਘਬਰਾਏ
Priyanka Chopra: ਦੇਸੀ ਗਰਲ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਦ ਬਲੱਫ' ਦੀ ਸ਼ੂਟਿੰਗ ਵਿੱਚ ਵਿਅਸਤ ਹੈ।
Read MOre: Priyanka Chopra: ਪ੍ਰਿਯੰਕਾ ਚੋਪੜਾ ਦਾ ਹਾਲ ਹੋਇਆ ਬੇਹਾਲ, ਲਹੂ ਨਾਲ ਲਥਪਥ ਹੱਥ ਵੇਖ ਫੈਨਜ਼ ਘਬਰਾਏ
Entertainment Live Today: Urvashi Rautela: ਬਾਥਰੂਮ 'ਚੋਂ ਪ੍ਰਾਈਵੇਟ ਵੀਡੀਓ ਲੀਕ ਹੋਣ 'ਤੇ ਭੜਕੀ ਉਰਵਸ਼ੀ ਰੌਤੇਲਾ, ਇਸ ਸ਼ਖਸ਼ ਨੂੰ ਕੱਢੀਆਂ ਗਾਲ੍ਹਾਂ
Urvashi Rautela on Video Leaked: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਅਦਾਕਾਰਾ ਦਾ ਹਾਲ ਹੀ ਵਿੱਚ ਇੱਕ ਪ੍ਰਾਈਵੇਟ ਵੀਡੀਓ ਸੋਸ਼ਲ ਮੀਡੀਆ 'ਤੇ ਲੀਕ ਹੋਇਆ ਹੈ। ਇਸ ਵੀਡੀਓ 'ਚ ਅਭਿਨੇਤਰੀ ਨੂੰ ਆਪਣੇ ਬਾਥਰੂਮ 'ਚ ਦੇਖਿਆ ਜਾ ਸਕਦਾ ਹੈ। ਇਸ ਵਾਇਰਲ ਵੀਡੀਓ ਨੇ ਹਰ ਪਾਸੇ ਸਨਸਨੀ ਮਚਾ ਦਿੱਤੀ ਹੈ। ਹੁਣ ਇਸ ਬਾਰੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ, ਜਿਸ ਵਿੱਚ ਅਦਾਕਾਰਾ ਆਪਣੇ ਮੈਨੇਜਰ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉਰਵਸ਼ੀ ਦੀ ਉਸ ਦੇ ਮੈਨੇਜਰ ਨਾਲ ਕਾਲ ਗੱਲਬਾਤ ਵੀ ਲੀਕ ਹੋ ਗਈ ਹੈ। ਉਸ ਦਾ ਫੋਨ ਵੀ ਟੈਪ ਕੀਤਾ ਗਿਆ ਹੈ।
Read More: Urvashi Rautela: ਬਾਥਰੂਮ 'ਚੋਂ ਪ੍ਰਾਈਵੇਟ ਵੀਡੀਓ ਲੀਕ ਹੋਣ 'ਤੇ ਭੜਕੀ ਉਰਵਸ਼ੀ ਰੌਤੇਲਾ, ਇਸ ਸ਼ਖਸ਼ ਨੂੰ ਕੱਢੀਆਂ ਗਾਲ੍ਹਾਂ
Entertainment Live: Instagram Reel ਬਣਾਉਣ ਦੇ ਚੱਕਰ 'ਚ ਮਸ਼ਹੂਰ ਹਸਤੀ ਨਾਲ ਵਾਪਰਿਆ ਹਾਦਸਾ, ਮੌਕ 'ਤੇ ਮੌਤ
Aanvi Kamdar Death: ਅੱਜ-ਕੱਲ੍ਹ ਰੀਲਾਂ ਬਣਾਉਣ ਦੇ ਚੱਕਰ ਵਿੱਚ ਕਈ ਸੋਸ਼ਲ ਮੀਡੀਆ ਇੰਫਲੁਇੰਸਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਖਤਰਿਆਂ ਨਾਲ ਖੇਡ ਜਾਂਦੇ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਦੀ ਇੱਕ ਗਲਤੀ ਕਿਵੇਂ ਮੌਤ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ। ਅਜਿਹਾ ਹੀ ਕੁਝ ਇਕ ਸੋਸ਼ਲ ਮੀਡੀਆ ਦੀ ਮਸ਼ਹੂਰ ਇੰਫਲੁਇੰਸਰ ਨਾਲ ਹੋਇਆ ਹੈ। ਰੀਲਜ਼ ਬਣਾਉਣ ਦੇ ਚੱਕਰ ਵਿੱਚ ਉਸਦੀ ਮੌਤ ਹੋ ਗਈ।
Read MOre: Instagram Reel ਬਣਾਉਣ ਦੇ ਚੱਕਰ 'ਚ ਮਸ਼ਹੂਰ ਹਸਤੀ ਨਾਲ ਵਾਪਰਿਆ ਹਾਦਸਾ, ਮੌਕ 'ਤੇ ਮੌਤ
Entertainment Live Today: Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਦੀ ਫਿਲਮ ਦੇ ਸੈੱਟ 'ਤੇ ਹੋਈ ਮੌਤ
Stuntman Death on Sardar 2 Set: ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ 'ਸਰਦਾਰ 2' ਦੇ ਸੈੱਟ 'ਤੇ ਇਕ ਵੱਡਾ ਹਾਦਸਾ ਵਾਪਰ ਗਿਆ ਹੈ, ਜਿਸ 'ਚ 54 ਸਾਲਾ ਸੀਨੀਅਰ ਸਟੰਟਮੈਨ ਐਲੂਮਲਾਈ ਦੀ ਮੌਤ ਹੋ ਗਈ ਹੈ। ਸਟੰਟ ਕਰਦੇ ਹੋਏ ਉਹ ਡਿੱਗ ਗਏ ਅਤੇ ਆਪਣੀ ਜਾਨ ਗੁਆ ਬੈਠੇ। ਇਸ ਖਬਰ ਦੇ ਸਾਹਮਣੇ ਆਉਣ ਤੇ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Read MOre: Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਦੀ ਫਿਲਮ ਦੇ ਸੈੱਟ 'ਤੇ ਹੋਈ ਮੌਤ