Entertainment Live: ਸ਼ਤਰੂਘਨ ਸਿਨਹਾ ਦੀ ਹਸਪਤਾਲ 'ਚੋਂ ਪਹਿਲੀ Pic Viral, ਮੂਸੇਵਾਲਾ ਦੇ ਕਤਲ ਦਾ ਮੁੱਦਾ ਸੰਸਦ 'ਚ ਗੂੰਜਿਆ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਸ਼ਤਰੂਘਨ ਸਿਨਹਾ ਨੂੰ ਬੇਟੀ ਸੋਨਾਕਸ਼ੀ ਸਿਨਹਾ ਦੇ ਵਿਆਹ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਹੀ ਟੀ-20 ਵਿਸ਼ਵ ਕੱਪ ਦਾ ਮੈਚ ਵੀ ਹੋਇਆ, ਇਸ ਮੈਚ ਨੂੰ ਦੁਨੀਆ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਨੇ ਵੇਖਿਆ। ਹਾਲਾਂਕਿ, ਹਸਪਤਾਲ ਵਿੱਚ ਦਾਖਲ ਹੋਣ ਦੇ ਬਾਵਜੂਦ, ਅਭਿਨੇਤਾ ਨੇ ਮੈਚ ਨਹੀਂ ਖੁੰਝੇ ਅਤੇ ਇਸਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੇਖਿਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਹਾਲ ਹੀ ਵਿੱਚ ਆਪਣੇ ਐਕਸ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ।
ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਤਰੂਘਨ ਸਿਨਹਾ ਸਾਰਿਆਂ ਦੇ ਵਿਚਕਾਰ ਬੈਠੇ ਮੈਚ ਦਾ ਆਨੰਦ ਲੈ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਵੀ ਉਨ੍ਹਾਂ ਦੇ ਪਿੱਛੇ ਨਜ਼ਰ ਆ ਰਹੀ ਹੈ ਅਤੇ ਅਦਾਕਾਰ ਬਿਲਕੁਲ ਫਿੱਟ ਨਜ਼ਰ ਆ ਰਹੇ ਹਨ। ਮੈਚ ਦੇਖਣ ਦਾ ਆਪਣਾ ਤਜਰਬਾ ਸਾਂਝਾ ਕਰਦੇ ਹੋਏ, ਸ਼ਤਰੂਘਨ ਨੇ ਕੈਪਸ਼ਨ ਵਿੱਚ ਲਿਖਿਆ - ਸੋਸ਼ਲ ਮੀਡੀਆ/ਯੂਟਿਊਬਰਾਂ 'ਤੇ ਸਾਡੇ ਕੁਝ ਚੰਗੇ ਦੋਸਤਾਂ ਦੁਆਰਾ ਪੈਦਾ ਕੀਤੇ 'ਵਿਵਾਦ ਅਤੇ ਵਹਿਮ' ਤੋਂ ਦੂਰ, ਅਸੀਂ ਆਪਣੇ ਪਰਿਵਾਰਕ ਮੈਂਬਰਾਂ, ਭਰਾਵਾਂ ਅਤੇ ਪਿਆਰੇ ਦੋਸਤਾਂ ਨਾਲ #SouthAfrica ਅਤੇ #India ਵਿਚਕਾਰ ਸਭ ਤੋਂ ਵੱਧ ਚਰਚਿਤ ਅੰਤਰਰਾਸ਼ਟਰੀ ਕ੍ਰਿਕਟ ਮੈਚ ਦਾ ਆਨੰਦ ਮਾਣ ਰਹੇ ਹਾਂ।
ਨਾਲ ਹੀ ਉਨ੍ਹਾਂ ਲਿਖਿਆ ਨਾ ਸਿਰਫ ਸਾਡੀ ਪਿਆਰੀ ਅਨੁਸ਼ਕਾ ਸ਼ਰਮਾ ਬਲਕਿ ਦੇਸ਼ ਦੇ ਹੀਰੋ ਵਿਰਾਟ ਕੋਹਲੀ ਨੂੰ ਵੀ ਦੇਖਣਾ ਬਹੁਤ ਵਧੀਆ ਸੀ। #JaspritBumrah #HardikPandya #SuryaKumarYadav ਹਰ ਕਿਸੇ ਦੇ ਪਸੰਦੀਦਾ #RohitSharma ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਣਾ ਬਹੁਤ ਵਧੀਆ ਅਨੁਭਵ ਸੀ। ਇਸ ਸ਼ਾਨਦਾਰ ਜਿੱਤ ਲਈ ਨੀਲੇ ਰੰਗ ਦੇ ਲੜਕਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।
Away from the 'controversy & confusion' created by some of our good friends from the social media/Youtubers. The fact is enjoying with best of our family members, brothers & dear friends. Enjoying the most talked about International Cricket match between #SouthAfrica & #India.… pic.twitter.com/tASio9FaeM
— Shatrughan Sinha (@ShatruganSinha) July 1, 2024
ਉਨ੍ਹਾਂ ਅੱਗੇ ਲਿਖਿਆ - ਦੋਵੇਂ ਮਹਾਨ #ViratKohli ਅਤੇ #RohitSharma ਨੇ ਸਹੀ ਸਮੇਂ 'ਤੇ T20 ਤੋਂ ਸੰਨਿਆਸ ਲੈਣ ਅਤੇ ਅਗਲੀ ਪੀੜ੍ਹੀ ਲਈ ਰਾਹ ਪੱਧਰਾ ਕਰਨ ਦਾ ਇੱਕ ਦਲੇਰ ਅਤੇ ਸੁੰਦਰ ਫੈਸਲਾ ਲਿਆ, ਜੋ ਸੱਚਮੁੱਚ ਇੱਕ ਬਹੁਤ ਵੱਡਾ ਉਤਸ਼ਾਹ ਹੈ! ਇਹ ਬਹੁਤ ਹੀ ਰੋਮਾਂਚਕ ਅਤੇ ਮਨੋਰੰਜਕ ਮੈਚ ਸੀ ਅਤੇ ਸਾਨੂੰ ਟੀਮ ਦੱਖਣੀ ਅਫਰੀਕਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਪੂਰਾ ਸਿਹਰਾ ਦੇਣਾ ਚਾਹੀਦਾ ਹੈ। ਭਗਵਾਨ ਭਲਾ ਕਰੇ! ਜੈ ਹਿੰਦ! ਅਦਾਕਾਰ ਨੂੰ ਸਿਹਤਮੰਦ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ।
Entertainment Live: Sonakshi-Zaheer Honeymoon: ਸ਼ਤਰੂਘਨ ਸਿਨਹਾ ਦੇ ਹਸਪਤਾਲ ਹੋਣ ਦੀਆਂ ਖਬਰਾਂ ਵਿਚਾਲੇ ਹਨੀਮੂਨ ਮਨਾਉਣ ਪੁੱਜੀ ਸੋਨਾਕਸ਼ੀ, ਰੋਮਾਂਟਿਕ ਤਸਵੀਰਾਂ ਵਾਇਰਲ
Sonakshi Sinha Zaheer Iqbal Honeymoon Photos: ਸੋਨਾਕਸ਼ੀ ਸਿਨਹਾ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਹਨੀਮੂਨ ਮਨਾਉਂਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸ਼ੇਅਰ ਕੀਤੀਆਂ ਹਨ।
Read MOre: Sonakshi-Zaheer Honeymoon: ਸ਼ਤਰੂਘਨ ਸਿਨਹਾ ਦੇ ਹਸਪਤਾਲ ਹੋਣ ਦੀਆਂ ਖਬਰਾਂ ਵਿਚਾਲੇ ਹਨੀਮੂਨ ਮਨਾਉਣ ਪੁੱਜੀ ਸੋਨਾਕਸ਼ੀ, ਰੋਮਾਂਟਿਕ ਤਸਵੀਰਾਂ ਵਾਇਰਲ
Entertainment Live Today: Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Satinder Sartaaj-Sidhu Moose Wala Video: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ (Satinder Sartaaj) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਰਾਹੀਂ ਮਰਹੂਮ ਗਾਇਕ ਮੂਸੇਵਾਲਾ ਦੀਆਂ ਯਾਦਾਂ ਤਾਜ਼ਾ ਹੋਈਆਂ ਹਨ। ਖਾਸ ਗੱਲ ਇਹ ਹੈ ਕਿ ਸਰਤਾਜ ਵੱਲੋਂ ਮੂਸੇਵਾਲਾ ਦੀ ਰੱਜ ਕੇ ਤਾਰੀਫ ਵੀ ਕੀਤੀ ਜਾ ਰਹੀ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਬਰਸਾ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਖਾਸ ਹੈ ਤੁਸੀ ਵੀ ਵੇਖੋ...
Read MOre: Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Entertainment Live: Punjabi Actor: ਪੰਜਾਬੀ ਅਦਾਕਾਰ ਅੱਖਾਂ ਕਰ ਗਿਆ ਨਮ, ਭੋਗ ਤੇ ਅੰਤਿਮ ਅਰਦਾਸ ਮੌਕੇ ਫੁੱਟ-ਫੁੱਟ ਰੋਇਆ ਪਰਿਵਾਰ
Punjabi Actor Death: ਪੰਜਾਬੀ ਅਦਾਕਾਰ ਰਣਦੀਪ ਭੰਗੂ ਦੀ ਮੌਤ ਦੇ ਗਮ ਵਿੱਚੋਂ ਨਾ ਸਿਰਫ ਪਰਿਵਾਰ ਬਲਕਿ ਪ੍ਰਸ਼ੰਸਕ ਵੀ ਹਾਲੇ ਤੱਕ ਬਾਹਰ ਨਹੀਂ ਆਏ ਹਨ। ਕਲਾਕਾਰ ਦੀਆਂ ਯਾਦਾਂ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ 30 ਜੂਨ ਨੂੰ ਭੋਗ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਪੰਜਾਬੀ ਸਿਨੇਮਾ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਨਮ ਅੱਖਾਂ ਨਾਲ ਭੰਗੂ ਨੂੰ ਸ਼ਰਧਾਂਜਲੀ ਦਿੱਤੀ ਗਈ।
Read MOre: Punjabi Actor: ਪੰਜਾਬੀ ਅਦਾਕਾਰ ਅੱਖਾਂ ਕਰ ਗਿਆ ਨਮ, ਭੋਗ ਤੇ ਅੰਤਿਮ ਅਰਦਾਸ ਮੌਕੇ ਫੁੱਟ-ਫੁੱਟ ਰੋਇਆ ਪਰਿਵਾਰ
Entertainment Live Today: Bigg Boss OTT 3: ਯੂਟਿਊਬਰ ਅਰਮਾਨ ਦੀ ਪਹਿਲੀ ਪਤਨੀ ਪਾਇਲ ਵੱਲੋਂ ਹੈਰਾਨੀਜਨਕ ਖੁਲਾਸਾ, ਦੱਸਿਆ ਪਤੀ ਦਾ ਦੂਜਾ ਵਿਆਹ ਕਿਉਂ ਕਰਵਾਇਆ
Bigg Boss OTT 3: 'ਬਿੱਗ ਬੌਸ ਓਟੀਟੀ 3' ਇਨ੍ਹੀਂ ਦਿਨੀਂ ਹਰ ਪਾਸੇ ਛਾਇਆ ਹੋਇਆ ਹੈ। ਦੱਸ ਦੇਈਏ ਕਿ ਇਸ ਸ਼ੋਅ ਵਿੱਚ ਪਹਿਲੀ ਵਾਰ ਇੱਕ ਸ਼ਖਸ਼ ਆਪਣੀਆਂ ਦੋ ਪਤਨੀਆਂ ਨਾਲ ਕੰਟੇਸਟੇਂਟ ਬਣ ਪੁੱਜਿਆ। ਦਰਅਸਲ, ਇੱਥੇ ਯੂਟਿਊਬਰ ਅਰਮਾਨ ਮਲਿਕ ਦੀ ਗੱਲ ਹੋ ਰਹੀ ਹੈ। ਜੋ ਕਿ ਆਪਣੀ ਪਤਨੀ ਪਾਇਲ ਅਤੇ ਕ੍ਰੀਤਿਕਾ ਨਾਲ ਸ਼ੋਅ ਦਾ ਹਿੱਸਾ ਬਣਿਆ। ਹਾਲਾਂਕਿ ਯੂਟਿਊਬਰ ਦੀ ਪਤਨੀ ਪਾਇਲ ਮਲਿਕ ਦਾ ਸਫ਼ਰ ਖ਼ਤਮ ਹੋ ਗਿਆ ਹੈ। ਬਿੱਗ ਬੌਸ ਓਟੀਟੀ 3 ਦੇ ਘਰ ਵਿੱਚ ਆਪਣੀਆਂ ਦੋ ਪਤਨੀਆਂ ਨਾਲ ਐਂਟਰੀ ਕਰਨ ਵਾਲੇ ਅਰਮਾਨ ਮਲਿਕ ਗੇਮ ਸ਼ੋਅ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
Read More: Bigg Boss OTT 3: ਯੂਟਿਊਬਰ ਅਰਮਾਨ ਦੀ ਪਹਿਲੀ ਪਤਨੀ ਪਾਇਲ ਵੱਲੋਂ ਹੈਰਾਨੀਜਨਕ ਖੁਲਾਸਾ, ਦੱਸਿਆ ਪਤੀ ਦਾ ਦੂਜਾ ਵਿਆਹ ਕਿਉਂ ਕਰਵਾਇਆ
Entertainment Live: Sidhu Moose Wala: ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਸੰਸਦ 'ਚ ਗੂੰਜਿਆ, ਰਾਜਾ ਵੜਿੰਗ ਇਨ੍ਹਾਂ ਸਵਾਲਾਂ ਨਾਲ ਗਰਜੇ...
Raja Warring on Sidhu Moose Wala Justice: ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਇੱਕ ਵਾਰ ਫਿਰ ਆਵਾਜ਼ ਚੁੱਕੀ ਜਾ ਰਹੀ ਹੈ। ਦੱਸ ਦੇਈਏ ਕਿ ਹੁਣ ਇਹ ਮੁੱਦਾ ਸੰਸਦ ਵਿੱਚ ਚੁੱਕਿਆ ਗਿਆ। ਦਰਅਸਲ, 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ 'ਚ ਪਹਿਲਾ ਸੈਸ਼ਨ ਚੱਲ ਰਿਹਾ ਹੈ। ਦੱਸ ਦੇਈਏ ਕਿ ਸ਼ੁਰੂਆਤ ਤੋਂ ਹੀ ਇਸ ਸੈਸ਼ਨ 'ਚ ਜ਼ੋਰ-ਸ਼ੋਰ ਨਾਲ ਸਰਕਾਰ ਤੇ ਵਿਰੋਧੀ ਧਿਰ ਇਕ ਦੂਜੇ 'ਤੇ ਤਿੱਖੇ ਹਮਲੇ ਬੋਲ ਰਹੇ ਹਨ। ਇਸ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਦਾ ਮੁੱਦਾ ਚੱਕਿਆ।
Read MOre: Sidhu Moose Wala: ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਸੰਸਦ 'ਚ ਗੂੰਜਿਆ, ਰਾਜਾ ਵੜਿੰਗ ਇਨ੍ਹਾਂ ਸਵਾਲਾਂ ਨਾਲ ਗਰਜੇ...