Entertainment Live: ਏਪੀ ਢਿੱਲੋਂ ਦੇ ਘਰ 'ਤੇ ਫਾਇਰਿੰਗ ਮਗਰੋਂ ਪੋਸਟ ਵਾਇਰਲ, ਮਸ਼ਹੂਰ ਗਾਇਕ ਦੀ ਛੋਟੀ ਉਮਰੇ ਮੌਤ ਨੂੰ ਲੈ ਅੱਜ ਵੀ ਖੜ੍ਹੇ ਸਵਾਲਿਆ ਨਿਸ਼ਾਨ ਸਣੇ ਅਹਿਮ ਖਬਰਾਂ
Entertainment News Live Today: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ

Background
Entertainment News Live Today: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਲਗਾਤਾਰ ਵਿਵਾਦਾਂ ਵਿੱਚ ਬਣੀ ਹੋਈ ਹੈ। ਆਮ ਜਨਤਾ ਦੇ ਨਾਲ-ਨਾਲ ਕਈ ਫਿਲਮੀ ਸਿਤਾਰੇ ਅਦਾਕਾਰਾ ਵੱਲੋਂ ਦਿੱਤੇ ਬਿਆਨਾਂ ਦੀ ਆਲੋਚਨਾ ਕਰ ਰਹੇ ਹਨ। ਦੱਸ ਦੇਈਏ ਕਿ ਕਿਸਾਨ ਅੰਦੋਲਨ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਕੰਗਨਾ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਸਿੱਖਾਂ ਸਬੰਧੀ ਕੁਝ ਦ੍ਰਿਸ਼ ਦਿਖਾਏ ਗਏ ਹਨ। ਜਿਸ ਨੂੰ ਲੈ ਕੈ ਸਿੱਖ ਕੌਮ ਵਿੱਚ ਭਾਰੀ ਰੋਸ ਹੈ।
ਜਸਬੀਰ ਜੱਸੀ ਨੇ ਕੰਗਨਾ 'ਤੇ ਕੱਸਿਆ ਤੰਜ
ਇਸ ਵਿਚਾਲੇ ਹੁਣ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਫਿਲਮ ਨੂੰ ਲੈ ਕੇ ਕੰਗਨਾ 'ਤੇ ਤੰਜ ਕੱਸਿਆ ਹੈ। ਜੱਸੀ ਨੇ ਕਿਹਾ- ਤੁਹਾਨੂੰ (ਕੰਗਨਾ) ਪੰਜਾਬ ਬਾਰੇ ਕੁਝ ਨਹੀਂ ਪਤਾ। ਜੱਸੀ ਨੇ ਸ਼ੇਅਰ ਪੋਸਟ 'ਚ ਕਿਹਾ- ਕੰਗਨਾ, ਤੁਸੀਂ ਚਾਹੇ ਇੰਦਰਾ ਗਾਂਧੀ 'ਤੇ ਫਿਲਮ ਬਣਾਓ ਜਾਂ ਔਰੰਗਜ਼ੇਬ ਅਤੇ ਹਿਟਲਰ 'ਤੇ। ਪਰ ਤੁਸੀ ਪੰਜਾਬੀਆਂ ਬਾਰੇ ਹੀ ਗਲਤ ਬੋਲਦੇ ਹੋ। ਤੁਹਾਨੂੰ ਫਿਲਮ ਇੰਡਸਟਰੀ ਵਿੱਚ ਪੰਜਾਬੀਆਂ ਨੇ ਲਿਆਂਦਾ ਸੀ ਪਰ ਤੁਸੀਂ ਪੰਜਾਬੀਆਂ ਬਾਰੇ ਹੀ ਗਲਤ ਬੋਲਦੇ ਹੋ। ਐਨੀ ਅਹਿਸਾਨ ਫਰਾਮੋਸ਼ੀ ਚੰਗੀ ਨਹੀਂ ਹੁੰਦੀ, ਤੂੰ ਸਾਬਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ।"
ਦੱਸ ਦੇਈਏ ਕਿ ਕੰਗਨਾ ਅਤੇ ਜਸਬੀਰ ਸਿੰਘ ਜੱਸੀ ਵਿਚਾਲੇ ਵਿਵਾਦ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਏਅਰਪੋਰਟ 'ਤੇ ਇਕ CISF ਜਵਾਨ ਨੇ ਕੰਗਨਾ ਨੂੰ ਥੱਪੜ ਮਾਰਿਆ ਸੀ ਤਾਂ ਇਸ ਨੂੰ ਲੈ ਕੇ ਵੀ ਦੋਵੇਂ ਆਹਮੋ-ਸਾਹਮਣੇ ਹੋ ਗਏ ਸਨ। ਹਵਾਈ ਅੱਡੇ 'ਤੇ ਵਾਪਰੀ ਇਸ ਘਟਨਾ ਨੂੰ ਅੱਤਵਾਦ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਇਸ 'ਤੇ ਜੱਸੀ ਨੇ ਕੰਗਨਾ ਰਣੌਤ 'ਤੇ ਆਪਣਾ ਗੁੱਸਾ ਕੱਢਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਵਾਂ ਵਿਚਾਲੇ ਹੰਗਾਮਾ ਸ਼ੁਰੂ ਹੋ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Entertainment Live: Web Series-Movies 2024: ਸਾਲ 2024 'ਚ ਰਿਲੀਜ਼ ਹੋਈਆਂ ਇਨ੍ਹਾਂ ਵੈੱਬ ਸੀਰੀਜ਼-ਫਿਲਮਾਂ 'ਚ ਦਿਖਾਈ ਗਈ ਅਸ਼ਲੀਲਤਾ, ਇੰਟੀਮੇਟ ਸੀਨ ਨਾਲ ਭਰਪੂਰ
Web Series and Movies 2024 With Love Making Scenes: ਸਾਲ 2024 ਵਿੱਚ ਜਨਵਰੀ ਤੋਂ ਅਗਸਤ ਤੱਕ ਅੱਠ ਮਹੀਨੇ ਬੀਤ ਚੁੱਕੇ ਹਨ। ਇਨ੍ਹਾਂ ਮਹੀਨਿਆਂ ਵਿੱਚ, ਬਹੁਤ ਸਾਰੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਸਿਨੇਮਾਘਰਾਂ ਜਾਂ ਓ.ਟੀ.ਟੀ. ਕਈ ਕੰਟੈਂਟਸ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲਿਆ ਜਦਕਿ ਕਈ ਕੰਟੇਂਟ ਨੂੰ ਲੋਕਾਂ ਨੇ ਦੇਖਿਆ ਹੀ ਨਹੀਂ। ਪਰ ਬਹੁਤ ਸਾਰੇ ਲੋਕ ਅਜਿਹੀ ਸਮੱਗਰੀ ਲੱਭਦੇ ਹਨ, ਜਿਸ ਵਿੱਚ ਇੰਟੀਮੇਟ ਸੀਨ ਸ਼ਾਮਲ ਹੁੰਦੇ ਹਨ।
Read More: Web Series-Movies 2024: ਸਾਲ 2024 'ਚ ਰਿਲੀਜ਼ ਹੋਈਆਂ ਇਨ੍ਹਾਂ ਵੈੱਬ ਸੀਰੀਜ਼-ਫਿਲਮਾਂ 'ਚ ਦਿਖਾਈ ਗਈ ਅਸ਼ਲੀਲਤਾ, ਇੰਟੀਮੇਟ ਸੀਨ ਨਾਲ ਭਰਪੂਰ
Entertainment Live Today: Lehmber Hussainpuri: ਲਹਿੰਬਰ ਹੁਸੈਨਪੁਰੀ ਦੇ ਘਰ ਛਾਇਆ ਮਾਤਮ, ਪਿਤਾ ਦੇ ਦੇਹਾਂਤ ਨਾਲ ਸਦਮੇ 'ਚ ਪਰਿਵਾਰ
Lehmber Hussainpuri Father Death: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬੀ ਗਾਇਕ ਦੇ ਪਿਤਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਇਹ ਖਬਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।
Read MOre: Lehmber Hussainpuri: ਲਹਿੰਬਰ ਹੁਸੈਨਪੁਰੀ ਦੇ ਘਰ ਛਾਇਆ ਮਾਤਮ, ਪਿਤਾ ਦੇ ਦੇਹਾਂਤ ਨਾਲ ਸਦਮੇ 'ਚ ਪਰਿਵਾਰ





















