Entertainment Live: ਮਸ਼ਹੂਰ ਹਸਤੀ ਦੀ ਹਾਰਟ ਅਟੈਕ ਨਾਲ ਮੌਤ, ਮਰਹੂਮ ਗਾਇਕ ਧਰਮਪ੍ਰੀਤ ਦੀਆਂ ਯਾਦਾਂ ਫਿਰ ਹੋਈਆਂ ਤਾਜ਼ਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 09 Jul 2024 08:45 PM
Entertainment Live Today: Sonam Bajwa: ਸੋਨਮ ਬਾਜਵਾ ਦੀਆਂ ਤਸਵੀਰਾਂ ਨੂੰ ਲੈ ਮੱਚਿਆ ਤਹਿਲਕਾ, ਯੂਜ਼ਰਸ ਕਮੈਂਟ ਕਰ ਬੋਲੇ- 'ਇਹ ਪ੍ਰੈਗਨੇਂਟ'

Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਪਰ ਛਾਈ ਹੋਈ ਹੈ। ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ।

Read MOre: Sonam Bajwa: ਸੋਨਮ ਬਾਜਵਾ ਦੀਆਂ ਤਸਵੀਰਾਂ ਨੂੰ ਲੈ ਮੱਚਿਆ ਤਹਿਲਕਾ, ਯੂਜ਼ਰਸ ਕਮੈਂਟ ਕਰ ਬੋਲੇ- 'ਇਹ ਪ੍ਰੈਗਨੇਂਟ'

Entertainment Live: Actress Admitted In Hospital: ਮਸ਼ਹੂਰ ਅਦਾਕਾਰਾ ਨੂੰ ਲੱਗੀਆਂ ਗੰਭੀਰ ਸੱਟਾਂ, ਹਸਪਤਾਲ 'ਚ ਚੱਲ ਰਿਹਾ ਇਲਾਜ

Actress Admitted In Hospital: ਅਭਿਨੇਤਰੀ ਉਰਵਸ਼ੀ ਰੌਤੇਲਾ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਬਾਲੀਵੁੱਡ ਫਿਲਮਾਂ ਦੇ ਨਾਲ-ਨਾਲ ਉਰਵਸ਼ੀ ਸਾਊਥ ਇੰਡਸਟਰੀ 'ਚ ਲਗਾਤਾਰ ਐਕਟਿਵ ਨਜ਼ਰ ਆਉਂਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਦੱਸਦੀ ਰਹਿੰਦੀ ਹੈ।

Read MOre: Actress Admitted In Hospital: ਮਸ਼ਹੂਰ ਅਦਾਕਾਰਾ ਨੂੰ ਲੱਗੀਆਂ ਗੰਭੀਰ ਸੱਟਾਂ, ਹਸਪਤਾਲ 'ਚ ਚੱਲ ਰਿਹਾ ਇਲਾਜ

Entertainment Live Today: Justin Bieber: ਜਸਟਿਨ ਬੀਬਰ ਦੇ ਕੱਛੇ-ਬਨਿਆਣ 'ਤੇ ਬਣੇ Meme, ਯੂਜ਼ਰਸ ਬੋਲੇ- 'ਅਜਿਹਾ ਅੰਡਰਵੀਅਰ ਭਾਰਤ 'ਚ ਦੇਖਣ ਨੂੰ ਨਹੀਂ ਮਿਲਦਾ'

Justin Bieber ‘chaddi-baniyan’ look Meme: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਵੀ ਦੇਖੋ ਇਸ ਮਹਿੰਗੇ ਵਿਆਹ ਦੀ ਚਰਚਾ ਹੋ ਰਹੀ ਹੈ। ਹਾਲ ਹੀ 'ਚ ਮਸ਼ਹੂਰ ਕੈਨੇਡੀਅਨ ਗਾਇਕ ਜਸਟਿਨ ਬੀਬਰ ਨੇ ਅਨੰਤ-ਰਾਧਿਕਾ ਦੇ ਸੰਗੀਤ 'ਚ ਪਰਫਾਰਮ ਕੀਤਾ। ਜਸਟਿਨ ਭਾਵੇਂ ਈਵੈਂਟ ਤੋਂ ਬਾਅਦ ਵਾਪਸ ਚਲੇ ਗਏ ਹਨ, ਪਰ ਹੁਣ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

Read More: Justin Bieber: ਜਸਟਿਨ ਬੀਬਰ ਦੇ ਕੱਛੇ-ਬਨਿਆਣ 'ਤੇ ਬਣੇ Meme, ਯੂਜ਼ਰਸ ਬੋਲੇ- 'ਅਜਿਹਾ ਅੰਡਰਵੀਅਰ ਭਾਰਤ 'ਚ ਦੇਖਣ ਨੂੰ ਨਹੀਂ ਮਿਲਦਾ'

Entertainment Live: Dharampreet: ਗਾਇਕ ਧਰਮਪ੍ਰੀਤ ਦੀਆਂ ਯਾਦਾਂ ਫਿਰ ਹੋਈਆਂ ਤਾਜ਼ਾ, Sad Song ਗਾਣਿਆ ਦੇ 'ਬਾਦਸ਼ਾਹ' ਨੇ ਇਸ ਲਈ ਲਿਆ ਫਾਹਾ

Dharampreet Birth Anniversary: ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਧਰਮਪ੍ਰੀਤ ਦੀ ਵੱਖਰੀ ਪਛਾਣ ਸੀ। ਉਨ੍ਹਾਂ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ। ਅੱਜ ਵੀ ਕਈ ਲੋਕ ਉਨ੍ਹਾਂ ਦੇ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਅੱਜ ਕਲਾਕਾਰ ਦੀ ਬਰਥ੍ ਐਨਿਵਰਸਰੀ ਹੈ। ਅੱਜ ਇਸ ਮੌਤੇ ਤੇ ਅਸੀ ਉਨ੍ਹਾਂ ਦੇ ਜੀਵਨ ਬਾਰੇ ਕੁਝ ਖਾਸ ਗੱਲਾਂ ਦੱਸਾਂਗੇ। ਜਿਸ ਤੋਂ ਸ਼ਾਇਦ ਤੁਸੀ ਅਣਜਾਣ ਹੋਵੋਗੇ। ਦੱਸ ਦੇਈਏ ਕਿ ਧਰਮਪ੍ਰੀਤ ਪੰਜਾਬੀਆਂ ਵਿੱਚ ਆਪਣੇ ਉਦਾਸ ਗੀਤਾਂ (Sad songs) ਨੂੰ ਲੈ ਕਾਫੀ ਚਰਚਾ ਵਿੱਚ ਰਹੇ। ਉਨ੍ਹਾਂ ਨੂੰ ਸੈਡ ਗਾਣਿਆ ਦਾ ਬਾਦਸ਼ਾਹ ਕਿਹਾ ਜਾਂਦਾ ਸੀ। 

Read MOre: Dharampreet: ਗਾਇਕ ਧਰਮਪ੍ਰੀਤ ਦੀਆਂ ਯਾਦਾਂ ਫਿਰ ਹੋਈਆਂ ਤਾਜ਼ਾ, Sad Song ਗਾਣਿਆ ਦੇ 'ਬਾਦਸ਼ਾਹ' ਨੇ ਇਸ ਲਈ ਲਿਆ ਫਾਹਾ

Entertainment Live Today: Slap Incidents: ਕੰਗਨਾ ਰਣੌਤ ਤੋਂ ਲੈ ਕੇ ਗੌਹਰ ਖਾਨ ਤੱਕ, ਇਨ੍ਹਾਂ ਮਸ਼ਹੂਰ ਹਸਤੀਆਂ ਨੂੰ ਮਾਰਿਆ ਗਿਆ ਥੱਪੜ, ਦਿਓਲ ਪਰਿਵਾਰ ਦੀ ਧੀ ਵੀ ਲਿਸਟ 'ਚ ਸ਼ਾਮਲ

Controversial slap incidents in Bollywood: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਥੱਪੜ ਕਾਂਡ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ।

Read More: Slap Incidents: ਕੰਗਨਾ ਰਣੌਤ ਤੋਂ ਲੈ ਕੇ ਗੌਹਰ ਖਾਨ ਤੱਕ, ਇਨ੍ਹਾਂ ਮਸ਼ਹੂਰ ਹਸਤੀਆਂ ਨੂੰ ਮਾਰਿਆ ਗਿਆ ਥੱਪੜ, ਦਿਓਲ ਪਰਿਵਾਰ ਦੀ ਧੀ ਵੀ ਲਿਸਟ 'ਚ ਸ਼ਾਮਲ

Entertainment Live: Sidhu Moose Wala: ਸਿੱਧੂ ਮੂਸੇਵਾਲਾ ਨੂੰ ਮਾਂ ਕੋਲੋਂ ਪਈਆਂ ਸੀ ਗਾਲ੍ਹਾਂ, ਅਨਮੋਲ ਕਵਾਤਰਾ ਨੇ ਮੌਤ ਦੀ ਭਵਿੱਖਬਾਣੀ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ

Anmol Kwatra On Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਅਤੇ ਉਸ ਨਾਲ ਜੁੜੇ ਕਿੱਸੇ ਅਕਸਰ ਕਿਸੇ ਨਾ ਕਿਸੇ ਸ਼ਖਸ਼ੀਅਤ ਦੇ ਮੂੰਹੋਂ ਸੁਣਨ ਨੂੰ ਮਿਲਦੇ ਹਨ। ਇਸ ਵਿਚਾਲੇ ਸਮਾਜਸੇਵੀ ਅਨਮੋਲ ਕਵਾਤਰਾ ਨੇ ਇੱਕ ਵਾਰ ਮੂਸੇਵਾਲਾ ਦੇ ਨਾਂਅ ਤੇ ਚਰਚਾ ਛੇੜੀ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਭਾਵੁਕ ਹੋ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਸ਼ੇਅਰ ਕਰ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਜਾਣੋ...

Read More: Sidhu Moose Wala: ਸਿੱਧੂ ਮੂਸੇਵਾਲਾ ਨੂੰ ਮਾਂ ਕੋਲੋਂ ਪਈਆਂ ਸੀ ਗਾਲ੍ਹਾਂ, ਅਨਮੋਲ ਕਵਾਤਰਾ ਨੇ ਮੌਤ ਦੀ ਭਵਿੱਖਬਾਣੀ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ

Entertainment Live Today: Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਹਾਰਟ ਅਟੈਕ ਨਾਲ ਤੋੜਿਆ ਦਮ

Usha Uthup Husband Jani Chacko Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕਾ ਊਸ਼ਾ ਉਥੁਪ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਗਾਇਕਾ ਦੇ ਪਤੀ ਜਾਨੀ ਚਾਕੋ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕੋਲਕਾਤਾ ਵਿੱਚ ਆਖਰੀ ਸਾਹ ਲਿਆ। ਜਾਨੀ ਚਾਕੋ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।

Read MOre: Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਹਾਰਟ ਅਟੈਕ ਨਾਲ ਤੋੜਿਆ ਦਮ

Entertainment Live: Punjabi Singer Death: ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ, ਮਸ਼ਹੂਰ ਪੰਜਾਬੀ ਗਾਇਕ ਨੇ ਸੜਕ ਹਾਦਸੇ ‘ਚ ਤੋੜਿਆ ਦਮ

Punjabi Singer Death: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਦਲਵੀਰ ਸ਼ੌਂਕੀ (Dalvir shonki) ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਪੰਜਾਬੀ ਕਲਾਕਾਰ ਦੀ ਮੌਤ ਇੱਕ ਸੜਕ ਹਾਦਸੇ ‘ਚ ਹੋਈ। 

Read More: Punjabi Singer Death: ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ, ਮਸ਼ਹੂਰ ਪੰਜਾਬੀ ਗਾਇਕ ਨੇ ਸੜਕ ਹਾਦਸੇ ‘ਚ ਤੋੜਿਆ ਦਮ

ਪਿਛੋਕੜ

Entertainment News Live Today:  ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕਾ ਊਸ਼ਾ ਉਥੁਪ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਗਾਇਕਾ ਦੇ ਪਤੀ ਜਾਨੀ ਚਾਕੋ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕੋਲਕਾਤਾ ਵਿੱਚ ਆਖਰੀ ਸਾਹ ਲਿਆ। ਜਾਨੀ ਚਾਕੋ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।



ਬੇਟੀ ਨੇ ਸ਼ੇਅਰ ਕੀਤੀ ਪੋਸਟ...


ਊਸ਼ਾ ਉਥੁਪ ਦੇ ਪਤੀ ਜਾਨੀ ਚਾਕੋ ਦੇ ਦੇਹਾਂਤ 'ਤੇ ਉਨ੍ਹਾਂ ਦੀ ਬੇਟੀ ਅੰਜਲੀ ਉਥੁਪ ਨੇ ਪੋਸਟ ਪਾ ਕੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਅੰਜਲੀ ਨੇ ਲਿਖਿਆ, "ਅੱਪਾ... ਬਹੁਤ ਜਲਦੀ ਚਲੇ ਗਏ... ਪਰ ਤੁਸੀਂ ਜਿਸ ਤਰ੍ਹਾਂ ਦੇ ਸਟਾਈਲਿਸ਼ ਤਰੀਕੇ ਨਾਲ ਰਹਿੰਦੇ ਸੀ... ਦੁਨੀਆ ਦੇ ਸਭ ਤੋਂ ਖੂਬਸੂਰਤ ਆਦਮੀ... ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਇੱਕ ਸੱਚਾ ਸੱਜਣ ਅਤੇ ਦਿਲ ਦਾ ਇੱਕ ਲਾਰੈਂਸੀਅਨ ਅਤੇ ਫਾਈਨੇਸਟ ਟੀ ਟੇਸਟਰ।"


ਖਬਰਾਂ ਮੁਤਾਬਕ 78 ਸਾਲਾ ਜਾਨੀ ਚਾਕੋ ਘਰ 'ਚ ਟੀਵੀ ਦੇਖ ਰਹੇ ਸੀ ਤਾਂ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਊਸ਼ਾ ਉਥੁਪ ਦੇ ਪਤੀ ਦਾ ਅੰਤਿਮ ਸੰਸਕਾਰ 9 ਜੁਲਾਈ ਯਾਨੀ ਅੱਜ ਮੰਗਲਵਾਰ ਨੂੰ ਕੀਤਾ ਜਾਵੇਗਾ।


ਬਿਜ਼ਨਸ ਸੰਭਾਲਦੇ ਸੀ ਜਾਨੀ ਚਾਕੋ...


ਤੁਹਾਨੂੰ ਦੱਸ ਦੇਈਏ ਕਿ ਜਾਨੀ ਚਾਕੋ ਊਸ਼ਾ ਉਥੁਪ ਦੇ ਦੂਜੇ ਪਤੀ ਸਨ ਅਤੇ ਮਿਊਜ਼ਿਕ ਇੰਡਸਟਰੀ ਤੋਂ ਦੂਰ ਆਪਣਾ ਬਿਜ਼ਨਸ ਸੰਭਾਲਦੇ ਸਨ। ਉਹ ਚਾਹ ਦੇ ਬਾਗਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਸੀ। ਜਾਨੀ ਅਤੇ ਊਸ਼ਾ ਦੀ ਪਹਿਲੀ ਮੁਲਾਕਾਤ 70 ਦੇ ਦਹਾਕੇ ਦੇ ਸ਼ੁਰੂ ਵਿੱਚ ਮਸ਼ਹੂਰ ਨਾਈਟ ਕਲੱਬ ਟ੍ਰਿੰਕਸ ਵਿੱਚ ਹੋਈ ਸੀ। ਦੋਵਾਂ ਦਾ ਇੱਕ ਬੇਟਾ ਅਤੇ ਬੇਟੀ ਹੈ। ਊਸ਼ਾ ਉਥੁਪ ਦਾ ਪਹਿਲਾਂ ਮਰਹੂਮ ਰਾਮੂ ਨਾਲ ਵਿਆਹ ਹੋਇਆ ਸੀ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.