Entertainment News LIVE: ਐਲਵਿਸ਼ ਯਾਦਵ ਮਾਮਲੇ 'ਚ ਪੁਲਿਸ ਤੋਂ ਹੋਈ ਇਹ ਗਲਤੀ, ਗਾਇਕ ਮਨਕੀਰਤ ਔਲਖ ਨੂੰ ਲੱਗੀਆਂ ਸੱਟਾਂ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Charan Kaur Got pregnant abroad through IVF technology: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ ਗਿਆ ਹੈ। ਦੱਸ ਦੇਈਏ ਕਿ ਬਲਕੌਰ ਸਿੰਘ ਵੱਲੋਂ ਇਹ ਖੁਸ਼ਖਬਰੀ 17 ਮਾਰਚ ਨੂੰ ਫੈਨਜ਼ ਨਾਲ ਸਾਂਝੀ ਕੀਤੀ ਗਈ। ਮਾਤਾ ਚਰਨ ਕੌਰ ਨੇ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਨੇ ਇਸ ਤਕਨੀਕ ਦੀ ਵਰਤੋਂ ਵਿਦੇਸ਼ ਵਿੱਚ ਕੀਤੀ। ਇਸ ਦੀ ਪੁਸ਼ਟੀ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਕੀਤੀ ਹੈ।
Read MOre: Charan Kaur: IVF ਤਕਨੀਕ ਰਾਹੀਂ ਵਿਦੇਸ਼ 'ਚ ਗਰਭਵਤੀ ਹੋਈ ਚਰਨ ਕੌਰ, 3 ਮਹੀਨੇ ਤੱਕ ਚੱਲੀ ਪ੍ਰਕਿਰਿਆ, ਫਿਰ ਭਾਰਤ ਆ ਦਿੱਤਾ ਜਨਮ
Punjab Government has given show cause notice to IAS officer Ajoy Sharma: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਦੂਜੇ ਪੁੱਤਰ ਦੇ ਜਨਮ ਤੋਂ ਬਾਅਦ ਪੰਜਾਬ ਸਰਕਾਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਦਰਅਸਲ, ਉਨ੍ਹਾਂ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਕਈ ਦੋਸ਼ ਲਗਾਏ। ਇਸ ਵਿਚਾਲੇ ਪੰਜਾਬ ਸਰਕਾਰ ਨੇ IAS ਅਧਿਕਾਰੀ ਅਜੋਏ ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ।
Read More: Sidhu Moose Wala: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਦੋਸ਼ਾਂ ਤੋਂ ਬਾਅਦ IAS ਅਧਿਕਾਰੀ ਅਜੋਏ ਸ਼ਰਮਾ ਨੂੰ ਭੇਜਿਆ ਕਾਰਨ ਦੱਸੋ ਨੋਟਿਸ
Bollywood Richest Actors: ਵਰਲਡ ਆਫ਼ ਸਟੈਟਿਸਟਿਕਸ ਨੇ ਇੱਕ ਡੇਟਾ ਜਾਰੀ ਕੀਤਾ ਹੈ। ਬਾਲੀਵੁੱਡ ਦੇ ਇੱਕ ਅਭਿਨੇਤਾ ਨੇ ਟੌਪ-5 ਵਿੱਚ ਥਾਂ ਬਣਾਈ ਹੈ ਜੋ ਹਰ ਕਿਸੇ ਦਾ ਪਸੰਦੀਦਾ ਹੈ।
Read More: Richest Actors: ਇਨ੍ਹਾਂ ਬਾਲੀਵੁੱਡ ਸੁਪਰਸਟਾਰ ਕੋਲ ਕੁਬੇਰ ਦਾ ਖਜ਼ਾਨਾ, ਦੌਲਤ ਦੇ ਮਾਮਲੇ 'ਚ ਟੌਮ ਕਰੂਜ਼-ਜੈਕੀ ਚੈਨ ਛੱਡੇ ਪਿੱਛੇ
Elvish Yadav: ਪਾਰਟੀ ਵਿੱਚ ਸੱਪ ਦੇ ਜ਼ਹਿਰ ਨੂੰ ਸਪਲਾਈ ਕਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਐਲਵਿਸ਼ ਯਾਦਵ ਨੂੰ ਵੱਡੀ ਰਾਹਤ ਮਿਲੀ ਹੈ। ਨੋਇਡਾ ਪੁਲਿਸ ਨੇ ਹੁਣ ਯੂਟਿਊਬ ਤੋਂ ਐਨਡੀਪੀਐਸ ਐਕਟ ਹਟਾ ਦਿੱਤਾ ਹੈ। ਨਾਲ ਹੀ ਪੁਲਿਸ ਨੇ ਕਿਹਾ ਹੈ ਕਿ 'ਗਲਤੀ ਹੋ ਗਈ ਸੀ, ਕਲੈਰੀਕਲ ਗਲਤੀ ਸੀ।' ਹੁਣ ਐਲਵੀਸ਼ ਤੋਂ ਐਨਡੀਪੀਐਸ ਹਟਾ ਕੇ ਧਾਰਾ 20 ਲਗਾ ਦਿੱਤੀ ਗਈ ਹੈ।
Read More: Elvish Yadav: ਐਲਵਿਸ਼ ਯਾਦਵ ਤੋਂ ਹਟਾਇਆ NDPS ਐਕਟ, ਪੁਲਿਸ ਬੋਲੀ - ਗਲਤੀ ਹੋ ਗਈ ਸੀ? ਜਾਣੋ ਪੂਰਾ ਮਾਮਲਾ
Diljit Dosanjh Married Life: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਮਿਊਜ਼ਿਕ ਇੰਡਸਟਰੀ ਦੇ ਟੌਪ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਹ ਆਪਣੇ ਪ੍ਰੋਜੈਕਟਸ ਨਾਲ ਜੁੜੀਆਂ ਹਰ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲਾਂਕਿ ਕਲਾਕਾਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਵੱਖ-ਵੱਖ ਰੱਖਦੇ ਹਨ। ਦਰਅਸਲ, ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਗੱਲ ਨਾ ਕਰਨ ਵਾਲੇ ਦਿਲਜੀਤ ਅੱਜ ਕੱਲ੍ਹ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ।
Read More: Diljit Dosanjh: ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਤੇਜ਼, 40 ਸਾਲ ਦੀ ਉਮਰ 'ਚ ਇੱਕ ਬੱਚੇ ਦਾ ਪਿਓ
Diljit Dosanjh Saweetie New Song Update: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਆਪਣੇ ਨਾਂਅ ਦੇ ਝੰਡੇ ਗੱਢ ਰਹੇ ਹਨ।
Read More: Diljit Dosanjh: ਦਿਲਜੀਤ ਦੋਸਾਂਝ Sia ਤੋਂ ਬਾਅਦ ਹੁਣ Saweetie ਨਾਲ ਮਿਲਾਉਣਗੇ ਸੁਰ, ਜਲਦ ਰਿਲੀਜ਼ ਹੋਏਗਾ ਗੀਤ
ਪਿਛੋਕੜ
Entertainment News Live Today : ਪਾਰਟੀ ਵਿੱਚ ਸੱਪ ਦੇ ਜ਼ਹਿਰ ਨੂੰ ਸਪਲਾਈ ਕਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਐਲਵਿਸ਼ ਯਾਦਵ ਨੂੰ ਵੱਡੀ ਰਾਹਤ ਮਿਲੀ ਹੈ। ਨੋਇਡਾ ਪੁਲਿਸ ਨੇ ਹੁਣ ਯੂਟਿਊਬ ਤੋਂ ਐਨਡੀਪੀਐਸ ਐਕਟ ਹਟਾ ਦਿੱਤਾ ਹੈ। ਨਾਲ ਹੀ ਪੁਲਿਸ ਨੇ ਕਿਹਾ ਹੈ ਕਿ 'ਗਲਤੀ ਹੋ ਗਈ ਸੀ, ਕਲੈਰੀਕਲ ਗਲਤੀ ਸੀ।' ਹੁਣ ਐਲਵੀਸ਼ ਤੋਂ ਐਨਡੀਪੀਐਸ ਹਟਾ ਕੇ ਧਾਰਾ 20 ਲਗਾ ਦਿੱਤੀ ਗਈ ਹੈ।
ਐਲਵਿਸ਼ ਯਾਦਵ ਤੋਂ NDPS ਐਕਟ ਹਟਾਇਆ ਗਿਆ
ਤੁਹਾਨੂੰ ਦੱਸ ਦੇਈਏ ਕਿ ਧਾਰਾ 20 ਐਨਡੀਪੀਐਸ ਐਕਟ ਦੀ ਧਾਰਾ 22 ਤੋਂ ਘੱਟ ਸਖ਼ਤ ਹੈ। ਐਨਡੀਪੀਐਸ ਐਕਟ ਤਹਿਤ ਮੁਲਜ਼ਮਾਂ ਨੂੰ ਜ਼ਮਾਨਤ ਮਿਲਣੀ ਅਸੰਭਵ ਹੈ। ਇਹ ਐਕਟ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਇਸ ਨੂੰ ਖਰੀਦਣ ਜਾਂ ਵੇਚਣ ਨਾਲ ਸਬੰਧਤ ਹੈ। ਕਾਨੂੰਨ ਵਿੱਚ ਇਹ ਧਾਰਾ ਅਜਿਹੀਆਂ ਗਤੀਵਿਧੀਆਂ ਨੂੰ ਕਾਬੂ ਕਰਨ ਲਈ ਹੀ ਲਾਗੂ ਕੀਤੀ ਗਈ ਹੈ। ਜੇਕਰ ਕੋਈ ਇਸ ਐਕਟ ਤਹਿਤ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ।
ਨੋਇਡਾ ਪੁਲਿਸ ਨੇ ਪਿਛਲੇ ਐਤਵਾਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ। ਹਾਲ ਹੀ 'ਚ ਸੱਪ ਦੇ ਜ਼ਹਿਰ ਦੀ ਸਪਲਾਈ ਦੇ ਮਾਮਲੇ 'ਚ ਪੁਲਿਸ ਨੇ ਐਲਵਿਸ਼ ਦੇ ਦੋ ਦੋਸਤਾਂ ਈਸ਼ਵਰ ਅਤੇ ਵਿਨੈ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਈਸ਼ਵਰ ਦਾ ਇੱਕ ਬੈਂਕੁਏਟ ਹਾਲ ਹੈ, ਜਿੱਥੇ ਪਾਰਟੀਆਂ ਹੁੰਦੀਆਂ ਸਨ। ਇਸ ਬੈਂਕੁਏਟ ਤੋਂ ਹੀ ਪੁਲਿਸ ਨੇ 9 ਸੱਪਾਂ ਨੂੰ ਬਚਾਇਆ ਸੀ। ਪੁਲਿਸ ਨੇ ਛਾਪੇਮਾਰੀ ਦੌਰਾਨ 20 ਮਿਲੀਲੀਟਰ ਸੱਪ ਦਾ ਜ਼ਹਿਰ ਵੀ ਬਰਾਮਦ ਕੀਤਾ ਹੈ।
ਖਬਰਾਂ ਮੁਤਾਬਕ ਪੁਲਿਸ ਨੇ ਕੁਝ ਵੀਡੀਓਜ਼ ਦੇ ਆਧਾਰ 'ਤੇ ਇੱਕ ਸੂਚੀ ਤਿਆਰ ਕੀਤੀ ਹੈ, ਜਿਸ 'ਚ ਪੁਲਿਸ ਕਈ ਲੋਕਾਂ ਤੋਂ ਪੁੱਛਗਿੱਛ ਵੀ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜਲਦ ਹੀ ਗਾਇਕ ਫਾਜ਼ਿਲਪੁਰੀਆ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
- - - - - - - - - Advertisement - - - - - - - - -