Sidhu Moose Wala: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਦੋਸ਼ਾਂ ਤੋਂ ਬਾਅਦ IAS ਅਧਿਕਾਰੀ ਅਜੋਏ ਸ਼ਰਮਾ ਨੂੰ ਭੇਜਿਆ ਕਾਰਨ ਦੱਸੋ ਨੋਟਿਸ
Punjab Government has given show cause notice to IAS officer Ajoy Sharma: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਦੂਜੇ ਪੁੱਤਰ ਦੇ ਜਨਮ ਤੋਂ ਬਾਅਦ
Punjab Government has given show cause notice to IAS officer Ajoy Sharma: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਦੂਜੇ ਪੁੱਤਰ ਦੇ ਜਨਮ ਤੋਂ ਬਾਅਦ ਪੰਜਾਬ ਸਰਕਾਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਦਰਅਸਲ, ਉਨ੍ਹਾਂ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਕਈ ਦੋਸ਼ ਲਗਾਏ। ਇਸ ਵਿਚਾਲੇ ਪੰਜਾਬ ਸਰਕਾਰ ਨੇ IAS ਅਧਿਕਾਰੀ ਅਜੋਏ ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ।
ਦਰਅਸਲ, ਮੂਸੇਵਾਲਾ ਦੇ ਪਿਤਾ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ IAS ਅਧਿਕਾਰੀ ਅਜੋਏ ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਈਏਐਸ ਅਜੋਏ ਸ਼ਰਮਾ ਪ੍ਰਮੁੱਖ ਸਕੱਤਰ ਸਿਹਤ ਹਨ। ਪੰਜਾਬ ਸਰਕਾਰ ਨੇ ਕਾਰਨ ਦੱਸੋ ਨੋਟਿਸ ਵਿੱਚ ਇਹ ਪੁੱਛਿਆ ਹੈ ਕਿ ਜਾਂਚ ਤੋਂ ਪਹਿਲਾਂ ਮਾਮਲਾ ਮੁੱਖ ਮੰਤਰੀ ਜਾਂ ਸਿਹਤ ਮੰਤਰੀ ਦੇ ਧਿਆਨ ਵਿੱਚ ਕਿਉਂ ਨਹੀਂ ਲਿਆਂਦਾ ਗਿਆ।
ਕੀ ਬੋਲੇ ਬਲਕੌਰ ਸਿੰਘ ਸਿੱਧੂ ?
ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਬਿਆਨ ਕਰਦੇ ਹੋਏ ਕਿਹਾ, 'ਦੋ ਦਿਨ ਪਹਿਲਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਸ਼ੁਭਦੀਪ (ਸਿੱਧੂ ਮੂਸੇਵਾਲਾ) ਸਾਡੇ ਘਰ ਵਾਪਸ ਆਇਆ ਹੈ। ਮੈਂ ਅੱਜ ਸਵੇਰ ਤੋਂ ਬਹੁਤ ਪਰੇਸ਼ਾਨ ਹਾਂ। ਸੋਚਿਆ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਤੁਸੀਂ ਇਸ ਬੱਚੇ ਦੇ ਦਸਤਾਵੇਜ਼ ਲੈ ਕੇ ਆਓ। ਮੈਂ ਸਰਕਾਰ ਨੂੰ, ਖਾਸ ਕਰਕੇ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਕੁਝ ਤਰਸ ਕਰੋ ਅਤੇ ਘੱਟੋ-ਘੱਟ ਇਲਾਜ ਤਾਂ ਪੂਰਾ ਹੋਣ ਦਿਓ।
ਜਾਣੋ ਭਾਰਤ ਦਾ ਕਾਨੂੰਨ ਕੀ ਕਹਿੰਦਾ ?
ਭਾਰਤ ਵਿੱਚ ਅੰਡਰ ਸੈਕਸ਼ਨ 21(G)(i) ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ 2021 ਦੇ ਅਨੁਸਾਰ, ਬੱਚਾ ਪੈਦਾ ਕਰਨ ਲਈ ਔਰਤਾਂ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਦੋਂ ਕਿ ਵਿਦੇਸ਼ਾਂ ਵਿੱਚ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵੀ ਆਈਵੀਐਫ ਤਕਨੀਕ ਦੀ ਵਰਤੋਂ ਕਰ ਸਕਦੀਆਂ ਹਨ। ਭਾਰਤ ਵਿੱਚ ਜੇਕਰ 21 ਸਾਲ ਤੋਂ ਘੱਟ ਉਮਰ ਦੀ ਅਤੇ 50 ਸਾਲ ਤੋਂ ਵੱਧ ਉਮਰ ਦੀ ਕੋਈ ਔਰਤ ਆਈਵੀਐਫ ਤਕਨੀਕ ਰਾਹੀਂ ਮਾਂ ਬਣ ਜਾਂਦੀ ਹੈ ਤਾਂ ਦੋਸ਼ ਸਾਬਤ ਹੋਣ 'ਤੇ 3 ਤੋਂ 8 ਸਾਲ ਦੀ ਕੈਦ ਅਤੇ 5 ਤੋਂ 20 ਰੁਪਏ ਜੁਰਮਾਨੇ ਦੀ ਵਿਵਸਥਾ ਹੈ।