ਪੜਚੋਲ ਕਰੋ
ਜਾਣੋ ਸ਼ੂਗਰ ਦੇ ਲੱਛਣ ਅਤੇ ਰੋਕਥਾਮ ਦੇ ਉਪਾਅ, ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਅੱਜ ਦੇ ਸਮੇਂ ਵਿਚ ਸਾਡਾ ਖਾਣ-ਪੀਣ ਪੂਰੀ ਤਰ੍ਹਾਂ ਬਦਲ ਗਿਆ ਹੈ। ਸਾਡੇ ਭੋਜਨ ਵਿਚ ਪੌਸ਼ਟਿਕ ਦੀ ਥਾਂ ਫਾਸਟ ਫੂਟ ਨੇ ਲੈ ਲਈ ਹੈ, ਜਿਸ ਕਾਰਨ ਕਈ ਬਿਮਾਰੀਆਂ ਸਾਡੇ ਸਰੀਰ ਨੂੰ ਘੇਰਦੀਆਂ ਹਨ।

( Image Source : Freepik )
1/6

ਜੋ ਖਾਣਾ ਅਸੀਂ ਖਾਂਦੇ ਹਨ, ਉਹ ਖਾਣਾ ਗਲੁਕੋਜ਼ ਵਿਚ ਤਬਦੀਲ ਹੋ ਜਾਂਦਾ ਹੈ। ਸਾਡੇ ਸਰੀਰ ਵਿਚ ਇਕ ਪ੍ਰਣਾਲੀ ਹੈ, ਜਿਸ ਨਾਲ ਸਾਡੇ ਸਰੀਰ ਦੀ ਗਲੁਕੋਜ਼ ਕਾਬੂ ਵਿਚ ਰਹਿੰਦੀ ਹੈ, ਜੋ ਇਨਸੁਲਿਨ ਦੀ ਮਦਦ ਨਾਲ ਹੁੰਦਾ ਹੈ। ਇਨਸੁਲਿਨ ਸਰੀਰ ਵਿਚ ਇਕ ਗ੍ਰੰਥੀ ਵਿਚ ਬਣਦਾ ਹੈ। ਸ਼ੂਗਰ ਰੋਗ ਉਦੋਂ ਹੁੰਦਾ ਹੈ ਜਦੋਂ ਇਨਸੁਲਿਨ ਲੋੜੀਂਦੀ ਮਾਤਰਾ ਵਿਚ ਨਹੀਂ ਬਣਦੀ ਜਾਂ ਇਨਸੁਲਿਨ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦੀ।
2/6

ਸ਼ੂਗਰ ਦੀਆਂ ਦੋ ਕਿਸਮਾਂ ਹਨ- ਟਾਈਪ-1 ਡਾਇਬਟੀਜ਼ ਅਤੇ ਟਾਈਪ -2 ਡਾਇਬਟੀਜ਼। ਟਾਈਪ 1 ਡਾਇਬਟੀਜ਼ (ਸ਼ੂਗਰ) ਦਾ ਮਤਲਬ ਹੈ ਕਿ ਤੁਹਾਡਾ ਸਰੀਰ ਲੋੜੀਂਦੀ ਇਨਸੁਲਿਨ ਨਹੀਂ ਬਣਾਉਂਦਾ। ਇਸ ਵਿਚ ਮਰੀਜ਼ ਨੂੰ ਰੋਜ਼ਾਨਾ ਇਨਸੁਲਿਨ ਦੀ ਲੋੜ ਪੈਂਦੀ ਹੈ। ਟਾਈਪ 2 ਡਾਇਬਿਟੀਜ਼ ਸਭ ਤੋਂ ਆਮ ਕਿਸਮ ਹੈ। ਇਸ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਇਨਸੁਲਿਨ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਕਰਦਾ।
3/6

ਸ਼ੂਗਰ ਦੇ ਲੱਛਣ- ਬਹੁਤ ਜ਼ਿਆਦਾ ਪਿਆਸ ਲੱਗਣਾ, ਜ਼ਿਆਦਾ ਪਿਸ਼ਾਬ ਆਉਣਾ, ਜ਼ਿਆਦਾ ਭੁੱਖ ਲੱਗਣੀ, ਘੱਟ ਨਜ਼ਰ ਆਉਣਾ, ਬਿਨਾਂ ਕਿਸੇ ਕਾਰਨ ਤੋਂ ਭਾਰ ਘਟਣਾ, ਹੱਥਾਂ ਅਤੇ ਪੈਰਾਂ ਦਾ ਸੁੰਨ ਹੋਣਾ।
4/6

ਰੋਕਥਾਮ ਅਤੇ ਬਚਾਅ- ਸ਼ੂਗਰ ਨੂੰ ਕੰਟਰੋਲ ਕਰਨ ਲਈ ਮਿੱਠੇ ਤੋਂ ਪ੍ਰਹੇਜ਼ ਕਰੋ, ਸ਼ਰਾਬ ਅਤੇ ਸਿਗਰਟ ਪੀਣਾ ਛੱਡੋ, ਰੋਜ਼ਾਨਾ ਕਸਰਤ ਅਤੇ ਸੈਰ ਕਰੋ, ਜੋ ਕਿ ਭਾਰ ਨੂੰ ਕਾਬੂ ਰੱਖੇਗਾ।
5/6

ਘਰੇਲੂ ਇਲਾਜ- ਪੌਸ਼ਟਿਕ ਭੋਜਨ ਖਾਓ, ਰੋਜ਼ਾਨਾ ਕਸਰਤ ਕਰੋ, ਯੋਗਾ ਕਰੋ, ਚੰਗੀ ਨੀਂਦ ਲਓ।
6/6

ਆਪਣੇ ਪੈਰਾਂ ਦੀ ਸਾਂਭ-ਸੰਭਾਲ ਕਰੋ। ਸ਼ੂਗਰ ਰੋਗ ਕਾਰਨ ਪੈਰਾਂ ਵਿਚ ਖੂਨ ਦਾ ਵਹਾਅ ਘੱਟ ਜਾਂਦਾ ਹੈ ਅਤੇ ਜਿਸ ਕਾਰਨ ਇਹ ਸੁੰਨ ਹੋ ਜਾਂਦੇ ਹਨ। ਆਪਣੀ ਸ਼ੂਗਰ ਦੀ ਜਾਂਚ ਰੋਜ਼ਾਨਾ ਕਰੋ। ਸਭ ਤੋਂ ਜ਼ਰੂਰੀ ਗੱਲ ਆਪਣੀਆਂ ਅੱਖਾਂ ਦੀ ਸਮੇਂ-ਸਮੇਂ 'ਤੇ ਜਾਂਚ ਕਰਵਾਓ। ਕਿਉਂਕਿ ਸ਼ੂਗਰ ਰੋਗ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
Published at : 17 Mar 2025 03:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
